ਤਾਜਾ ਖਬਰਾਂ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਉਨ੍ਹਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ ਅੱਜ ਆਪਣੇ ਵਿਆਹ ਦੀ ਵਰ੍ਹੇਗੰਢ ਮਨਾ ਰਹੇ ਹਨ। ਇਸ ਖ਼ਾਸ ਮੌਕੇ 'ਤੇ ਮੁੱਖ ਮੰਤਰੀ ਦੀ ਪਤਨੀ ਡਾ. ਗੁਰਪ੍ਰੀਤ ਕੌਰ ਮਾਨ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਇੱਕ ਬੇਹੱਦ ਭਾਵੁਕ ਅਤੇ ਖ਼ੂਬਸੂਰਤ ਪੋਸਟ ਸਾਂਝੀ ਕਰਕੇ ਸੀਐੱਮ ਮਾਨ ਨੂੰ ਵਧਾਈ ਦਿੱਤੀ ਹੈ |
ਡਾ. ਗੁਰਪ੍ਰੀਤ ਕੌਰ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਆਪਣੀ ਇੱਕ ਖ਼ੂਬਸੂਰਤ ਤਸਵੀਰ ਸਾਂਝੀ ਕਰਦਿਆਂ ਲਿਖਿਆ:
"ਵਰ੍ਹੇਗੰਢ 'ਚ ਇਕੱਲੇ ਵਰ੍ਹੇ ਨੀ ਗੰਢੇ ਹੁੰਦੇ... ਸਬਰ, ਸਾਥ ਤੇ ਭਰੋਸੇ ਦੀਆਂ ਡੋਰਾਂ ਵੀ ਨਾਲ ਗੰਢੀਆਂ ਹੁੰਦੀਆਂ ਨੇ.. ਵਰ੍ਹੇਗੰਢ ਦੀਆਂ ਮੁਬਾਰਕਾਂ ਮਾਨ ਸਾਬ੍ਹ... ਪਰਮਾਤਮਾ ਕਰੇ ਅੱਗੇ ਦਾ ਸਫ਼ਰ ਹੋਰ ਵੀ ਸੋਹਣਾ ਗੁਜ਼ਰੇ..."
ਇਸ ਪੋਸਟ ਦੇ ਸਾਹਮਣੇ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ (AAP) ਦੇ ਆਗੂਆਂ, ਵਿਧਾਇਕਾਂ, ਕੈਬਨਿਟ ਮੰਤਰੀਆਂ ਅਤੇ ਮੁੱਖ ਮੰਤਰੀ ਦੇ ਪ੍ਰਸ਼ੰਸਕਾਂ ਵੱਲੋਂ ਜੋੜੀ ਨੂੰ ਵਿਆਹ ਦੀ ਵਰ੍ਹੇਗੰਢ ਦੀਆਂ ਲਗਾਤਾਰ ਮੁਬਾਰਕਬਾਦਾਂ ਦਿੱਤੀਆਂ ਜਾ ਰਹੀਆਂ ਹਨ। ਲੋਕ ਇਸ ਜੋੜੀ ਦੀ ਲੰਮੀ ਉਮਰ ਅਤੇ ਖ਼ੁਸ਼ਹਾਲ ਜ਼ਿੰਦਗੀ ਲਈ ਦੁਆਵਾਂ ਕਰ ਰਹੇ ਹਨ।
ਦੱਸਣਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਡਾ. ਗੁਰਪ੍ਰੀਤ ਕੌਰ ਦਾ ਵਿਆਹ ਜੁਲਾਈ 2022 ਵਿੱਚ ਬੇਹੱਦ ਸਾਦੇ ਪਰਿਵਾਰਕ ਮਾਹੌਲ ਵਿੱਚ ਹੋਇਆ ਸੀ ਅਤੇ ਹੁਣ ਉਨ੍ਹਾਂ ਦੇ ਘਰ ਇੱਕ ਪਿਆਰੀ ਬੇਟੀ (ਨਿਆਮਤ ਕੌਰ ਮਾਨ) ਵੀ ਹੈ, ਜਿਸ ਨਾਲ ਉਨ੍ਹਾਂ ਦਾ ਪਰਿਵਾਰਕ ਸਫ਼ਰ ਹੋਰ ਵੀ ਖ਼ੂਬਸੂਰਤ ਹੋ ਗਿਆ ਹੈ।
Get all latest content delivered to your email a few times a month.