IMG-LOGO
ਹੋਮ ਪੰਜਾਬ: ਮੋਦੀ ਸਰਕਾਰ ਲਈ ਪੂਰਾ ਦੇਸ਼ ਪ੍ਰਯੋਗਸ਼ਾਲਾ, ਹੁਣ ਲੋਕਾਂ 'ਤੇ ਜ਼ਬਰਦਸਤੀ...

ਮੋਦੀ ਸਰਕਾਰ ਲਈ ਪੂਰਾ ਦੇਸ਼ ਪ੍ਰਯੋਗਸ਼ਾਲਾ, ਹੁਣ ਲੋਕਾਂ 'ਤੇ ਜ਼ਬਰਦਸਤੀ ਥੋਪ ਰਹੀ ਹੈ 20 ਫੀਸਦੀ ਇਥੇਨੌਲ ਮਿਸ਼ਰਿਤ ਪੈਟਰੋਲ- ਕੇਜਰੀਵਾਲ

Admin User - Jul 03, 2026 08:48 PM
IMG

ਨਵੀਂ ਦਿੱਲੀ, 3 ਜੁਲਾਈ

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਲੋਕਾਂ 'ਤੇ ਜ਼ਬਰਦਸਤੀ ਈ-20 ਪੈਟਰੋਲ ਥੋਪਣ 'ਤੇ ਸਖ਼ਤ ਇਤਰਾਜ਼ ਜਤਾਇਆ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਲਈ ਪੂਰਾ ਦੇਸ਼ ਇੱਕ ਪ੍ਰਯੋਗਸ਼ਾਲਾ ਹੈ। ਹੁਣ ਸਰਕਾਰ ਲੋਕਾਂ 'ਤੇ ਜ਼ਬਰਦਸਤੀ 20 ਫੀਸਦੀ ਇਥੇਨੌਲ ਮਿਸ਼ਰਿਤ ਪੈਟਰੋਲ ਥੋਪ ਰਹੀ ਹੈ। ਜਦਕਿ ਇਥੇਨੌਲ ਕਾਰਨ ਗੱਡੀਆਂ ਬੰਦ ਹੋ ਰਹੀਆਂ ਹਨ, ਪਾਰਟਸ ਖ਼ਰਾਬ ਹੋ ਰਹੇ ਹਨ ਅਤੇ ਮਾਈਲੇਜ ਵੀ 30 ਫੀਸਦੀ ਘੱਟ ਰਹੀ ਹੈ। ਇਸ ਨਾਲ ਦੇਸ਼ ਭਰ ਦੇ ਲੋਕਾਂ ਵਿੱਚ ਭਾਰੀ ਗੁੱਸਾ ਹੈ। ਜਦੋਂ ਗੱਡੀਆਂ ਦੀ ਮਾਈਲੇਜ 30 ਫੀਸਦੀ ਘੱਟ ਰਹੀ ਹੈ, ਤਾਂ ਇਥੇਨੌਲ ਮਿਸ਼ਰਿਤ ਪੈਟਰੋਲ ਵੀ 30 ਫੀਸਦੀ ਸਸਤਾ ਹੋਣਾ ਚਾਹੀਦਾ ਹੈ।

ਅਰਵਿੰਦ ਕੇਜਰੀਵਾਲ ਨੇ ਸੁਪਰੀਮ ਕੋਰਟ ਵਿੱਚ ਅਟਾਰਨੀ ਜਨਰਲ ਵੱਲੋਂ ਦਿੱਤੀ ਗਈ ਦਲੀਲ ਦੀ ਵੀਡੀਓ ਕਲਿੱਪ ਸਾਂਝੀ ਕਰਦਿਆਂ ਕਿਹਾ ਕਿ ਪਹਿਲਾਂ ਕੇਂਦਰ ਸਰਕਾਰ ਦੇ ਅਟਾਰਨੀ ਜਨਰਲ ਨੇ ਸੁਪਰੀਮ ਕੋਰਟ ਵਿੱਚ ਕਿਹਾ ਸੀ ਕਿ ਇਹ ਸਿਰਫ਼ ਇੱਕ ਪ੍ਰਯੋਗ ਹੈ, ਪਰ ਬਾਅਦ ਵਿੱਚ ਕੇਂਦਰ ਸਰਕਾਰ ਮੁਕਰ ਗਈ ਕਿ ਉਸ ਨੇ ਅਜਿਹਾ ਕੁਝ ਨਹੀਂ ਕਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਯੋਗ ਤਾਂ ਕੁਝ ਹਜ਼ਾਰ ਗੱਡੀਆਂ 'ਤੇ ਕੀਤਾ ਜਾਣਾ ਚਾਹੀਦਾ ਹੈ ਅਤੇ ਨਤੀਜਿਆਂ ਦੇ ਅਧਾਰ 'ਤੇ ਪੂਰੇ ਦੇਸ਼ ਵਿੱਚ ਲਾਗੂ ਕਰਨਾ ਚਾਹੀਦਾ ਹੈ। ਮੈਂ ਈ-20 ਪੈਟਰੋਲ ਨੂੰ ਲੈ ਕੇ ਜਲਦ ਹੀ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਾਂਗਾ। ਮੈਨੂੰ ਪੱਤਰ ਵਿੱਚ ਕੀ ਲਿਖਣਾ ਹੈ, ਦੇਸ਼ਵਾਸੀ ਕਮੈਂਟ ਜਾਂ ਡੀਐਮ ਕਰਕੇ ਦੱਸਣ।


ਅਰਵਿੰਦ ਕੇਜਰੀਵਾਲ ਨੇ ਕਿਹਾ ਕਿ 20 ਫੀਸਦੀ ਇਥੇਨੌਲ ਬਲੈਂਡਡ ਪੈਟਰੋਲ ਨੂੰ ਲੈ ਕੇ ਜਨਤਾ ਵਿੱਚ ਭਾਰੀ ਗੁੱਸਾ ਹੈ। 30 ਜੂਨ ਨੂੰ ਕੇਂਦਰ ਸਰਕਾਰ ਨੇ ਅਟਾਰਨੀ ਜਨਰਲ ਰਾਹੀਂ ਸੁਪਰੀਮ ਕੋਰਟ ਵਿੱਚ ਇਹ ਕਿਹਾ ਸੀ ਕਿ ਇਹ ਸਿਰਫ਼ ਇੱਕ ਪ੍ਰਯੋਗ ਹੈ ਅਤੇ ਇਸ ਦੇ ਨਤੀਜਿਆਂ 'ਤੇ ਅਗਲੀ ਕਾਰਵਾਈ ਨਿਰਭਰ ਕਰੇਗੀ। ਜਦੋਂ ਇਹ ਖ਼ਬਰ ਅਗਲੇ ਦਿਨ ਮੀਡੀਆ ਵਿੱਚ ਆਈ, ਤਾਂ ਕੇਂਦਰ ਸਰਕਾਰ ਬਿਲਕੁਲ ਮੁਕਰ ਗਈ। ਕੇਂਦਰ ਸਰਕਾਰ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਉਨ੍ਹਾਂ ਨੇ ਅਜਿਹਾ ਕੁਝ ਨਹੀਂ ਬੋਲਿਆ ਹੈ, ਇਹ ਝੂਠ ਹੈ।


ਅਰਵਿੰਦ ਕੇਜਰੀਵਾਲ ਨੇ ਅੱਗੇ ਇੱਕ ਵੀਡੀਓ ਕਲਿੱਪ ਦਿਖਾਈ, ਜਿਸ ਵਿੱਚ ਸੁਪਰੀਮ ਕੋਰਟ ਵਿੱਚ ਕੇਂਦਰ ਸਰਕਾਰ ਨੇ ਕਿਹਾ ਕਿ ਪੈਟਰੋਲ ਵਿੱਚ 20 ਫੀਸਦੀ ਇਥੇਨੌਲ ਮਿਲਾਉਣਾ ਇੱਕ ਅਜਿਹਾ ਐਕਸਪੈਰੀਮੈਂਟ ਹੈ ਜਿਸ ਨੂੰ ਸਰਕਾਰ ਹੁਣ ਅਜ਼ਮਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਪੁੱਛਿਆ ਕਿ ਇਹ ਕਿਹੋ ਜਿਹਾ ਐਕਸਪੈਰੀਮੈਂਟ ਹੈ? ਐਕਸਪੈਰੀਮੈਂਟ ਉਦੋਂ ਹੁੰਦਾ ਹੈ ਜਦੋਂ ਕਿਸੇ ਚੀਜ਼ ਨੂੰ 50, 100, 500 ਜਾਂ 1000 ਗੱਡੀਆਂ 'ਤੇ ਕਰ ਲਿਆ ਜਾਂਦਾ ਅਤੇ ਉਸ ਐਕਸਪੈਰੀਮੈਂਟ ਦੇ ਅਧਾਰ 'ਤੇ ਜੋ ਨਤੀਜੇ ਆਉਂਦੇ, ਉਨ੍ਹਾਂ ਦੇ ਅਧਾਰ 'ਤੇ ਇਹ ਤੈਅ ਕੀਤਾ ਜਾਂਦਾ ਕਿ ਇਸ ਨੂੰ ਪੂਰੇ ਦੇਸ਼ ਵਿੱਚ ਲਾਗੂ ਕਰਨਾ ਹੈ ਜਾਂ ਨਹੀਂ। ਪੂਰੇ ਦੇਸ਼ ਦੀ 140 ਕਰੋੜ ਆਬਾਦੀ ਦੀਆਂ ਸਾਰੀਆਂ ਗੱਡੀਆਂ 'ਤੇ ਉਨ੍ਹਾਂ ਨੇ ਇਥੇਨੌਲ ਬਲੈਂਡਡ ਪੈਟਰੋਲ ਲਾਜ਼ਮੀ ਕਰ ਦਿੱਤਾ ਹੈ ਅਤੇ ਹੁਣ ਉਹ ਕਹਿ ਰਹੇ ਹਨ ਕਿ ਉਹ ਐਕਸਪੈਰੀਮੈਂਟ ਕਰ ਰਹੇ ਹਨ। ਜਿਨ੍ਹਾਂ ਲੋਕਾਂ ਦੀਆਂ ਗੱਡੀਆਂ ਖ਼ਰਾਬ ਹੋ ਰਹੀਆਂ ਹਨ, ਕੀ ਉਹ ਉਨ੍ਹਾਂ ਨੂੰ ਮੁਆਵਜ਼ਾ ਦੇਣਗੇ?

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਲੋਕ ਬਹੁਤ ਵੱਡੇ ਪੱਧਰ 'ਤੇ ਇਸ ਦਾ ਵਿਰੋਧ ਕਰ ਰਹੇ ਹਨ। ਲੋਕ ਕਹਿ ਰਹੇ ਹਨ ਕਿ 30 ਫੀਸਦੀ ਘੱਟ ਐਵਰੇਜ ਆ ਰਹੀ ਹੈ, ਪਰ ਸਰਕਾਰ ਇਸ ਨੂੰ ਪੂਰੀ ਤਰ੍ਹਾਂ ਨਕਾਰ ਰਹੀ ਹੈ। ਜਦਕਿ ਖ਼ੁਦ ਕੇਂਦਰ ਸਰਕਾਰ ਦੇ ਹੀ ਐਕਸਪਰਟ, ਭਾਰਤ ਪੈਟਰੋਲੀਅਮ ਕੈਮੀਕਲ ਲਿਮਟਿਡ ਦੇ ਐਗਜ਼ੀਕਿਊਟਿਵ ਡਾਇਰੈਕਟਰ ਅਨੁਰਾਗ ਦਾ ਇਹ ਬਿਆਨ ਹੈ ਕਿ ਜ਼ਾਹਿਰ ਹੈ, ਇਥੇਨੌਲ ਦੀ ਮਾਈਲੇਜ ਘੱਟ ਹੁੰਦੀ ਹੈ, ਇਸ ਲਈ ਇਸ ਦੇ ਰਸਾਇਣਕ ਰੂਪ ਦੇ ਕਾਰਨ ਇਸ ਦੀ ਮਾਈਲੇਜ 30 ਫੀਸਦੀ ਘੱਟ ਹੋ ਜਾਂਦੀ ਹੈ। ਅਨੁਰਾਗ ਸਾਫ਼ ਕਹਿ ਰਹੇ ਹਨ ਕਿ 30 ਫੀਸਦੀ ਦੀ ਐਵਰੇਜ ਘੱਟ ਆ ਰਹੀ ਹੈ। ਜੇਕਰ 30 ਫੀਸਦੀ ਦੀ ਐਵਰੇਜ ਘੱਟ ਆ ਰਹੀ ਹੈ, ਤਾਂ ਬਲੈਂਡਡ ਪੈਟਰੋਲ ਦੇ ਦਾਮ ਵੀ 30 ਫੀਸਦੀ ਘੱਟ ਹੋਣੇ ਚਾਹੀਦੇ ਹਨ? ਸਰਕਾਰ ਦਾਮ ਉੱਨੇ ਹੀ ਲੈ ਰਹੀ ਹੈ ਅਤੇ ਲੋਕਾਂ ਦੀ ਐਵਰੇਜ ਘੱਟ ਆ ਰਹੀ ਹੈ, ਇਸ ਨਾਲ ਲੋਕਾਂ ਦਾ ਖ਼ਰਚਾ ਤਾਂ ਬਹੁਤ ਜ਼ਿਆਦਾ ਵਧ ਗਿਆ ਹੈ।

ਅਰਵਿੰਦ ਕੇਜਰੀਵਾਲ ਨੇ ਅੱਗੇ ਦੱਸਿਆ ਕਿ ਬਹੁਤ ਸਾਰੇ ਲੋਕਾਂ ਦਾ ਦੋਸ਼ ਹੈ ਕਿ ਉਨ੍ਹਾਂ ਦੀ ਗੱਡੀ ਦੇ ਪਾਰਟਸ ਅਤੇ ਇੰਜਣ ਖ਼ਰਾਬ ਹੋ ਰਹੇ ਹਨ ਅਤੇ ਇੰਜਣ ਨੂੰ ਜੰਗਾਲ ਲੱਗ ਰਿਹਾ ਹੈ। ਜੇਕਰ ਲੋਕ ਇਸ ਦਾ ਵਿਰੋਧ ਕਰ ਰਹੇ ਹਨ, ਤਾਂ ਸਰਕਾਰ ਲੋਕਾਂ ਨਾਲ ਜ਼ਬਰਦਸਤੀ ਕਿਉਂ ਕਰ ਰਹੀ ਹੈ? ਉਹ ਇਸ ਨੂੰ ਵਾਪਸ ਕਿਉਂ ਨਹੀਂ ਲੈ ਰਹੀ? ਲੋਕਾਂ ਨੇ ਹੀ ਉਸ ਨੂੰ ਵੋਟ ਦੇ ਕੇ ਚੁਣਿਆ ਹੈ। ਸਰਕਾਰ ਦਾ ਫ਼ਰਜ਼ ਹੈ ਕਿ ਉਹ ਲੋਕਾਂ ਦੀ ਵੋਟ ਦੀ ਇੱਜ਼ਤ ਕਰੇ, ਲੋਕਾਂ ਦੀ ਗੱਲ ਸੁਣੇ ਅਤੇ ਉਨ੍ਹਾਂ ਦੇ ਹਿਸਾਬ ਨਾਲ ਚੱਲੇ। ਉਨ੍ਹਾਂ ਕਿਹਾ ਕਿ ਮੈਂ ਅਗਲੇ ਕੁਝ ਦਿਨਾਂ ਵਿੱਚ ਪ੍ਰਧਾਨ ਮੰਤਰੀ ਨੂੰ ਇਸ ਬਾਰੇ ਚਿੱਠੀ ਲਿਖਾਂਗਾ ਅਤੇ ਉਨ੍ਹਾਂ ਨੂੰ ਬੇਨਤੀ ਕਰਾਂਗਾ ਕਿ ਇਸ ਨੂੰ ਵਾਪਸ ਲੈਣ। ਮੈਨੂੰ ਚਿੱਠੀ ਵਿੱਚ ਕੀ ਲਿਖਣਾ ਚਾਹੀਦਾ ਹੈ, ਦੇਸ਼ਵਾਸੀ ਇਹ ਮੈਨੂੰ ਕਮੈਂਟ ਵਿੱਚ ਜਾਂ ਡੀਐਮ ਕਰਕੇ ਦੱਸਣ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.