ਤਾਜਾ ਖਬਰਾਂ
ਆਸਟ੍ਰੇਲੀਆ ਵਿੱਚ ਉੱਚ ਸਿੱਖਿਆ ਹਾਸਲ ਕਰਨ ਦੀ ਯੋਜਨਾ ਬਣਾ ਰਹੇ ਭਾਰਤੀ ਵਿਦਿਆਰਥੀਆਂ, ਖ਼ਾਸ ਕਰਕੇ ਪੰਜਾਬ ਦੇ ਨੌਜਵਾਨਾਂ ਲਈ ਵੱਡਾ ਝਟਕਾ ਲੱਗਿਆ ਹੈ। ਆਸਟ੍ਰੇਲੀਆਈ ਸਰਕਾਰ ਨੇ 1 ਜੁਲਾਈ 2026 ਤੋਂ ਸਟੂਡੈਂਟ ਵੀਜ਼ਾ (ਸਬਕਲਾਸ-500) ਦੀ ਬੇਸਿਕ ਅਰਜ਼ੀ ਫੀਸ ਵਿੱਚ 25 ਫੀਸਦੀ ਵਾਧਾ ਕਰ ਦਿੱਤਾ ਹੈ। ਇਸ ਤਹਿਤ ਪਹਿਲਾਂ 2,000 ਆਸਟ੍ਰੇਲੀਆਈ ਡਾਲਰ ਰਹੀ ਫੀਸ ਹੁਣ 2,500 ਆਸਟ੍ਰੇਲੀਆਈ ਡਾਲਰ ਹੋ ਗਈ ਹੈ, ਜਿਸ ਨਾਲ ਵਿਦੇਸ਼ ਵਿੱਚ ਪੜ੍ਹਾਈ ਦਾ ਖਰਚਾ ਹੋਰ ਵੱਧ ਗਿਆ ਹੈ।
ਨਵੀਂ ਫੀਸ ਦੇ ਨਾਲ ਬਾਇਓਮੀਟ੍ਰਿਕਸ ਅਤੇ ਹੋਰ ਲਾਜ਼ਮੀ ਪ੍ਰਕਿਰਿਆਵਾਂ ਦੇ ਖਰਚੇ ਜੋੜੇ ਜਾਣ 'ਤੇ ਇੱਕ ਭਾਰਤੀ ਵਿਦਿਆਰਥੀ ਨੂੰ ਸਿਰਫ਼ ਵੀਜ਼ਾ ਅਰਜ਼ੀ ਲਈ ਹੀ ਕਰੀਬ 1.70 ਲੱਖ ਰੁਪਏ ਖਰਚ ਕਰਨੇ ਪੈਣਗੇ। ਪੰਜਾਬ ਤੋਂ ਹਰ ਸਾਲ ਵੱਡੀ ਗਿਣਤੀ ਵਿੱਚ ਵਿਦਿਆਰਥੀ ਆਸਟ੍ਰੇਲੀਆ ਪੜ੍ਹਾਈ ਲਈ ਜਾਂਦੇ ਹਨ, ਇਸ ਲਈ ਇਸ ਫੈਸਲੇ ਦਾ ਸਭ ਤੋਂ ਵੱਧ ਪ੍ਰਭਾਵ ਪੰਜਾਬੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ 'ਤੇ ਪੈਣ ਦੀ ਸੰਭਾਵਨਾ ਹੈ। ਸਰਕਾਰ ਦਾ ਕਹਿਣਾ ਹੈ ਕਿ ਇਹ ਕਦਮ ਦੇਸ਼ ਵਿੱਚ ਰੋਜ਼ਗਾਰ ਅਤੇ ਇਮੀਗ੍ਰੇਸ਼ਨ ਨਾਲ ਜੁੜੀਆਂ ਚੁਣੌਤੀਆਂ ਨੂੰ ਸੰਤੁਲਿਤ ਕਰਨ ਲਈ ਚੁੱਕਿਆ ਗਿਆ ਹੈ।
ਆਸਟ੍ਰੇਲੀਆ ਦੇ ਵਿੱਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ, ਸਖ਼ਤ ਵੀਜ਼ਾ ਨਿਯਮਾਂ ਅਤੇ ਵਧਦੀਆਂ ਫੀਸਾਂ ਕਾਰਨ ਭਾਰਤੀ ਵਿਦਿਆਰਥੀਆਂ ਨੂੰ ਜਾਰੀ ਹੋਣ ਵਾਲੇ ਸਟੂਡੈਂਟ ਵੀਜ਼ਿਆਂ ਦੀ ਗਿਣਤੀ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਗਈ ਹੈ। ਸਾਲ 2022-23 ਵਿੱਚ 1,02,696 ਭਾਰਤੀ ਵਿਦਿਆਰਥੀਆਂ ਨੂੰ ਵੀਜ਼ਾ ਜਾਰੀ ਹੋਇਆ ਸੀ, ਜੋ 2023-24 ਵਿੱਚ ਘਟ ਕੇ 50,516 ਅਤੇ 2024-25 ਵਿੱਚ 48,536 ਰਹਿ ਗਿਆ। ਇਹ ਅੰਕੜੇ ਦਰਸਾਉਂਦੇ ਹਨ ਕਿ ਵਧਦੇ ਖਰਚਿਆਂ ਅਤੇ ਸਖ਼ਤ ਨਿਯਮਾਂ ਦਾ ਵਿਦਿਆਰਥੀਆਂ ਦੇ ਫੈਸਲਿਆਂ 'ਤੇ ਸਿੱਧਾ ਅਸਰ ਪੈ ਰਿਹਾ ਹੈ।
ਇਸ ਤੋਂ ਇਲਾਵਾ, ਸਰਕਾਰ ਨੇ ਨੌਨ-ਰਿਫੰਡੇਬਲ ਵੀਜ਼ਾ ਐਪਲੀਕੇਸ਼ਨ ਚਾਰਜ ਵਿੱਚ ਵੀ 750 ਆਸਟ੍ਰੇਲੀਆਈ ਡਾਲਰ ਤੱਕ ਦਾ ਵਾਧਾ ਕੀਤਾ ਹੈ ਅਤੇ ਭਵਿੱਖ ਵਿੱਚ ਇਸ ਵਿੱਚ ਹੋਰ ਵਾਧੇ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ। ਸਿੱਖਿਆ ਖੇਤਰ ਨਾਲ ਜੁੜੇ ਮਾਹਰਾਂ ਦਾ ਮੰਨਣਾ ਹੈ ਕਿ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਘਟਣ ਨਾਲ ਆਸਟ੍ਰੇਲੀਆ ਦੀ ਲਗਭਗ 55 ਅਰਬ ਡਾਲਰ ਦੀ ਸਿੱਖਿਆ ਆਰਥਿਕਤਾ ਅਤੇ ਇਸ ਨਾਲ ਜੁੜੀਆਂ ਲੱਖਾਂ ਨੌਕਰੀਆਂ 'ਤੇ ਵੀ ਨਕਾਰਾਤਮਕ ਪ੍ਰਭਾਵ ਪੈ ਸਕਦਾ ਹੈ।
ਆਸਟ੍ਰੇਲੀਆ ਸਰਕਾਰ ਵੱਲੋਂ ਕੀਤੇ ਗਏ ਮੁੱਖ ਬਦਲਾਅ:
Editor in Chief
ਕੱਪੜ ਛਾਣ
Get all latest content delivered to your email a few times a month.