ਤਾਜਾ ਖਬਰਾਂ
ਚੰਡੀਗੜ੍ਹ : ਰਾਵੀ ਦਰਿਆ ਵਿੱਚ ਅਚਾਨਕ ਪਾਣੀ ਛੱਡਣ ਨਾਲ ਮਕੌੜਾ ਪੱਤਣ ਦੇ ਪਲਟੂਨ ਪੁਲ ਦਾ ਵੱਡਾ ਹਿੱਸਾ ਪਾਣੀ ਚ ਰੁੜਿਆ। ਅਚਾਨਕ ਪਿੱਛੋਂ ਪਾਣੀ ਛੱਡੇ ਜਾਣ ਕਾਰਨ ਮਕੌੜਾ ਪੱਤਣ ਵਿਖੇ ਪਲੂਟਨ ਪੁਲ ਉੱਪਰ ਮਿੱਟੀ ਨਾਲ ਬਣਾਇਆ ਆਰਜ਼ੀ ਰੈਂਪ ਤੇਜ਼ ਵਹਾਅ ਦੀ ਲਪੇਟ 'ਚ ਆ ਕੇ ਰੁੜ੍ਹ ਗਿਆ। ਇਸ ਕਾਰਨ ਦਰਿਆ ਦੇ ਪਾਰ ਵੱਸਦੇ ਅੱਧੀ ਦਰਜਨ ਤੋਂ ਵੱਧ ਪਿੰਡਾਂ ਦਾ ਸੰਪਰਕ ਪੂਰੀ ਤਰ੍ਹਾਂ ਟੁੱਟ ਗਿਆ ਹੈ। ਰੋਜ਼ਾਨਾ ਨੌਕਰੀ, ਪੜ੍ਹਾਈ, ਖੇਤੀਬਾੜੀ ਅਤੇ ਹੋਰ ਜ਼ਰੂਰੀ ਕੰਮਾਂ ਲਈ ਇਸ ਰਸਤੇ ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Get all latest content delivered to your email a few times a month.