IMG-LOGO
ਹੋਮ ਪੰਜਾਬ, ਚੰਡੀਗੜ੍ਹ, ਚੰਡੀਗੜ੍ਹ 'ਚ ਹੋਮਸਟੇਅ ਤੇ ਬੈੱਡ ਐਂਡ ਬ੍ਰੇਕਫਾਸਟ ਨੂੰ ਮਨਜ਼ੂਰੀ, ਵੱਡੇ...

ਚੰਡੀਗੜ੍ਹ 'ਚ ਹੋਮਸਟੇਅ ਤੇ ਬੈੱਡ ਐਂਡ ਬ੍ਰੇਕਫਾਸਟ ਨੂੰ ਮਨਜ਼ੂਰੀ, ਵੱਡੇ ਘਰਾਂ ਲਈ ਨਵੇਂ ਨਿਯਮ ਜਾਰੀ

Admin User - Jun 28, 2026 04:37 PM
IMG

ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਸੈਰ-ਸਪਾਟੇ ਨੂੰ ਵਧਾਉਣ ਲਈ ਇੱਕ ਨਵੀਂ ਨੀਤੀ ਜਾਰੀ ਕੀਤੀ ਹੈ, ਜਿਸ ਦੇ ਤਹਿਤ ਹੁਣ ਰਿਹਾਇਸ਼ੀ ਖੇਤਰਾਂ ਵਿੱਚ ਵੀ ਹੋਮਸਟੇਅ ਅਤੇ ਬੈੱਡ ਐਂਡ ਬ੍ਰੇਕਫਾਸਟ (B&B) ਸਹੂਲਤਾਂ ਚਲਾਈਆਂ ਜਾ ਸਕਣਗੀਆਂ। ਇਹ ਫੈਸਲਾ ਸ਼ਨੀਵਾਰ ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਲਿਆ ਗਿਆ, ਜੋ ਚੰਡੀਗੜ੍ਹ ਅਸਟੇਟ ਨਿਯਮ, 2007 ਦੇ ਨਿਯਮ 9(1) ਅਧੀਨ ਅਤੇ ਯੂਟੀ ਪ੍ਰਸ਼ਾਸਕ ਤੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਮਨਜ਼ੂਰੀ ਤੋਂ ਬਾਅਦ ਲਾਗੂ ਕੀਤਾ ਗਿਆ ਹੈ।

ਨਵੀਂ ਨੀਤੀ ਮੁਤਾਬਕ ਸਿਰਫ਼ ਉਹੀ ਰਿਹਾਇਸ਼ੀ ਜਾਇਦਾਦਾਂ ਹੋਮਸਟੇਅ ਲਈ ਯੋਗ ਹੋਣਗੀਆਂ ਜਿਨ੍ਹਾਂ ਦਾ ਆਕਾਰ 500 ਵਰਗ ਗਜ਼ ਜਾਂ ਇਸ ਤੋਂ ਵੱਧ ਹੋਵੇਗਾ। ਫਲੈਟ ਜਾਂ ਛੋਟੇ ਮਕਾਨ ਇਸ ਯੋਜਨਾ ਤੋਂ ਬਾਹਰ ਰਹਿਣਗੇ, ਜਿਸ ਕਾਰਨ ਕਈ ਛੋਟੇ ਘਰ ਮਾਲਕਾਂ ਨੂੰ ਨਿਰਾਸ਼ਾ ਹੋ ਸਕਦੀ ਹੈ।

ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਕਦਮ ਨਾਲ ਸ਼ਹਿਰ ਵਿੱਚ ਸੈਰ-ਸਪਾਟੇ ਨੂੰ ਬੜਾਵਾ ਮਿਲੇਗਾ, ਹੋਟਲਾਂ ’ਤੇ ਦਬਾਅ ਘਟੇਗਾ ਅਤੇ ਘਰ ਮਾਲਕਾਂ ਨੂੰ ਵਾਧੂ ਆਮਦਨ ਦਾ ਮੌਕਾ ਮਿਲੇਗਾ। ਨਾਲ ਹੀ ਸੈਲਾਨੀਆਂ ਨੂੰ ਸਥਾਨਕ ਜੀਵਨ ਸ਼ੈਲੀ ਅਤੇ ਮਹਿਮਾਨ ਨਿਵਾਜ਼ੀ ਦਾ ਅਸਲੀ ਅਨੁਭਵ ਵੀ ਮਿਲ ਸਕੇਗਾ।

ਮੁੱਖ ਨਿਯਮ ਅਤੇ ਸ਼ਰਤਾਂ:

  • ਸਿਰਫ਼ 500 ਵਰਗ ਗਜ਼ ਜਾਂ ਇਸ ਤੋਂ ਵੱਧ ਰਿਹਾਇਸ਼ੀ ਮਕਾਨ ਹੀ ਮਨਜ਼ੂਰ ਹੋਣਗੇ
  • ਸੈਰ-ਸਪਾਟਾ ਵਿਭਾਗ ਦੀ B&B ਨੀਤੀ ਅਧੀਨ ਰਜਿਸਟ੍ਰੇਸ਼ਨ ਲਾਜ਼ਮੀ
  • ਅਰਜ਼ੀ ਸਿਰਫ਼ ਜਾਇਦਾਦ ਦੇ ਮਾਲਕ ਵੱਲੋਂ ਹੀ ਦਿੱਤੀ ਜਾ ਸਕੇਗੀ
  • ਸਾਰੀਆਂ ਜ਼ਰੂਰੀ ਇਜਾਜ਼ਤਾਂ ਅਤੇ NOC ਲੈਣੀ ਲਾਜ਼ਮੀ
  • ਨੀਤੀ ਦੀ ਹਰ ਸ਼ਰਤ ਦੀ ਪਾਲਣਾ ਕਰਨੀ ਹੋਵੇਗੀ

ਨੀਤੀ ਅਨੁਸਾਰ ਜੇਕਰ ਕਿਸੇ ਮਾਲਕ ਵੱਲੋਂ ਨਿਯਮਾਂ ਦੀ ਉਲੰਘਣਾ ਕੀਤੀ ਜਾਂ ਗਲਤ ਜਾਣਕਾਰੀ ਦਿੱਤੀ ਜਾਂ ਗੁਆਂਢੀਆਂ ਨੂੰ ਪਰੇਸ਼ਾਨੀ ਹੋਈ, ਤਾਂ ਰਜਿਸਟ੍ਰੇਸ਼ਨ ਰੱਦ ਕੀਤੀ ਜਾ ਸਕਦੀ ਹੈ। ਇਸਦੇ ਨਾਲ 5,000 ਤੋਂ 20,000 ਰੁਪਏ ਤੱਕ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ।

ਇਹ ਹੋਮਸਟੇਅ ਸਹੂਲਤਾਂ ਨੂੰ ਵਪਾਰਕ (commercial) ਸ਼੍ਰੇਣੀ ਵਿੱਚ ਨਹੀਂ ਰੱਖਿਆ ਜਾਵੇਗਾ। ਇਸ ਕਰਕੇ ਬਿਜਲੀ, ਪਾਣੀ ਅਤੇ ਪ੍ਰਾਪਰਟੀ ਟੈਕਸ ਘਰੇਲੂ ਦਰਾਂ ਅਨੁਸਾਰ ਹੀ ਲਾਗੂ ਰਹਿਣਗੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.