IMG-LOGO
ਹੋਮ ਪੰਜਾਬ, ਰਾਸ਼ਟਰੀ, ਸਲੋਵਾਕੀਆ 'ਚ ਨਦੀ ‘ਚ ਡੁੱਬਣ ਨਾਲ ਅਜਨਾਲਾ ਦੇ ਪੰਜਾਬੀ ਨੌਜਵਾਨ...

ਸਲੋਵਾਕੀਆ 'ਚ ਨਦੀ ‘ਚ ਡੁੱਬਣ ਨਾਲ ਅਜਨਾਲਾ ਦੇ ਪੰਜਾਬੀ ਨੌਜਵਾਨ ਦੀ ਮੌਤ, ਵੱਡੇ ਭਰਾ ਦੇ ਵਿਆਹ ਦੀਆਂ ਖੁਸ਼ੀਆਂ ਸੋਗ ‘ਚ ਬਦਲੀਆਂ

Admin User - Jun 28, 2026 04:24 PM
IMG

ਰੋਜ਼ੀ-ਰੋਟੀ ਦੀ ਤਲਾਸ਼ ਵਿੱਚ ਵਿਦੇਸ਼ ਗਏ ਪੰਜਾਬ ਦੇ ਇੱਕ ਹੋਰ ਨੌਜਵਾਨ ਦੀ ਮੰਦਭਾਗੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਅਜਨਾਲਾ ਦੇ ਰਹਿਣ ਵਾਲੇ ਗੁਰਸੇਵਕ ਸਿੰਘ ਪੁੱਤਰ ਸਰਤਾਜ ਸਿੰਘ ਦੀ ਸਲੋਵਾਕੀਆ ਵਿੱਚ ਇੱਕ ਦਰਿਆ ਵਿੱਚ ਡੁੱਬਣ ਕਾਰਨ ਜਾਨ ਚਲੀ ਗਈ। ਇਸ ਘਟਨਾ ਨੇ ਨਾ ਸਿਰਫ਼ ਪਰਿਵਾਰ ਨੂੰ ਗਹਿਰੇ ਸਦਮੇ ਵਿੱਚ ਡੁੱਬਾ ਦਿੱਤਾ ਹੈ, ਸਗੋਂ ਪੂਰੇ ਇਲਾਕੇ ਵਿੱਚ ਵੀ ਗਮਗੀਨ ਮਾਹੌਲ ਪੈਦਾ ਹੋ ਗਿਆ ਹੈ।

ਜਾਣਕਾਰੀ ਮੁਤਾਬਕ ਗੁਰਸੇਵਕ ਸਿੰਘ ਕਰੀਬ ਅੱਠ ਮਹੀਨੇ ਪਹਿਲਾਂ ਵਧੀਆ ਰੋਜ਼ਗਾਰ ਅਤੇ ਪਰਿਵਾਰ ਦੀ ਆਰਥਿਕ ਹਾਲਤ ਸੁਧਾਰਨ ਦੀ ਉਮੀਦ ਨਾਲ ਵਰਕ ਪਰਮਿਟ ‘ਤੇ ਸਲੋਵਾਕੀਆ ਗਿਆ ਸੀ। ਪਰ ਕਿਸਮਤ ਨੇ ਉਸ ਦਾ ਸਾਥ ਨਹੀਂ ਦਿੱਤਾ ਅਤੇ ਇਕ ਹਾਦਸੇ ਦੌਰਾਨ ਉਹ ਦਰਿਆ ਦੇ ਪਾਣੀ ਵਿੱਚ ਡੁੱਬ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਪਰਿਵਾਰਕ ਮੈਂਬਰਾਂ ਅਨੁਸਾਰ ਘਰ ਵਿੱਚ ਵੱਡੇ ਭਰਾ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ, ਜੋ 31 ਦਸੰਬਰ ਨੂੰ ਹੋਣਾ ਸੀ। ਪਰ ਇਸ ਦੁਖਦਾਈ ਖ਼ਬਰ ਨੇ ਖੁਸ਼ੀਆਂ ਨੂੰ ਪੂਰੀ ਤਰ੍ਹਾਂ ਗਮ ਵਿੱਚ ਬਦਲ ਦਿੱਤਾ ਹੈ। ਘਰ ਵਿੱਚ ਰੋ-ਰੋ ਕੇ ਹਾਲਾਤ ਬੇਹੱਦ ਦੁਖਦਾਈ ਬਣੇ ਹੋਏ ਹਨ।

ਪਰਿਵਾਰ ਨੇ ਭਾਰਤ ਸਰਕਾਰ, ਪੰਜਾਬ ਸਰਕਾਰ ਅਤੇ ਭਾਰਤੀ ਦੂਤਾਵਾਸ ਨੂੰ ਅਪੀਲ ਕੀਤੀ ਹੈ ਕਿ ਮ੍ਰਿਤਕ ਦੀ ਦੇਹ ਜਲਦੀ ਤੋਂ ਜਲਦੀ ਭਾਰਤ ਵਾਪਸ ਲਿਆਂਦੀ ਜਾਵੇ, ਤਾਂ ਜੋ ਉਸ ਦਾ ਅੰਤਿਮ ਸੰਸਕਾਰ ਉਸ ਦੇ ਜਨਮਭੂਮੀ ਵਿੱਚ ਕੀਤਾ ਜਾ ਸਕੇ ਅਤੇ ਪਰਿਵਾਰ ਆਪਣੇ ਪੁੱਤਰ ਨੂੰ ਆਖਰੀ ਵਿਦਾਈ ਦੇ ਸਕੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.