IMG-LOGO
ਹੋਮ ਪੰਜਾਬ: ਅੰਮ੍ਰਿਤਸਰ: ਮੈਡੀਕਲ ਵੇਸਟ ਸੜਕ ‘ਤੇ ਸੁੱਟਣ ‘ਤੇ ਨਾਮੀ ਅੱਖਾਂ ਦੇ...

ਅੰਮ੍ਰਿਤਸਰ: ਮੈਡੀਕਲ ਵੇਸਟ ਸੜਕ ‘ਤੇ ਸੁੱਟਣ ‘ਤੇ ਨਾਮੀ ਅੱਖਾਂ ਦੇ ਹਸਪਤਾਲ ਨੂੰ ਨਗਰ ਨਿਗਮ ਵੱਲੋਂ 10 ਹਜ਼ਾਰ ਰੁਪਏ ਜੁਰਮਾਨਾ, FIR ਦੀ ਚੇਤਾਵਨੀ

Admin User - Jun 28, 2026 04:18 PM
IMG

ਅੰਮ੍ਰਿਤਸਰ ਵਿੱਚ ਸਫ਼ਾਈ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਨਗਰ ਨਿਗਮ ਨੇ ਆਪਣਾ ਸਖ਼ਤ ਰਵੱਈਆ ਹੋਰ ਤੇਜ਼ ਕਰ ਦਿੱਤਾ ਹੈ। ਇਸ ਦੌਰਾਨ ਸ਼ਹਿਰ ਦੇ ਇੱਕ ਜਾਣੇ-ਮਾਣੇ ਅੱਖਾਂ ਦੇ ਹਸਪਤਾਲ ‘ਤੇ ਮੈਡੀਕਲ ਵੇਸਟ ਨੂੰ ਗਲਤ ਤਰੀਕੇ ਨਾਲ ਸੜਕ ਕਿਨਾਰੇ ਸੁੱਟਣ ਦੇ ਦੋਸ਼ ਵਿੱਚ 10 ਹਜ਼ਾਰ ਰੁਪਏ ਦਾ ਚਲਾਨ ਕੀਤਾ ਗਿਆ ਹੈ।

ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਰਾਤ ਦੇ ਸਮੇਂ ਨਗਰ ਨਿਗਮ ਦੀ ਚੈਕਿੰਗ ਟੀਮ ਨੂੰ ਸੜਕ ਕਿਨਾਰੇ ਕੁਝ ਲਾਵਾਰਿਸ ਲਿਫਾਫੇ ਮਿਲੇ ਜੋ ਕੂੜੇ ਨਾਲ ਭਰੇ ਹੋਏ ਸਨ। ਜਾਂਚ ਦੌਰਾਨ ਇਨ੍ਹਾਂ ਲਿਫਾਫਿਆਂ ਵਿੱਚੋਂ ਕੁਝ ਦਸਤਾਵੇਜ਼ ਅਤੇ ਸਬੂਤ ਮਿਲੇ, ਜਿਸ ਨਾਲ ਇਹ ਸਪਸ਼ਟ ਹੋਇਆ ਕਿ ਇਹ ਕੂੜਾ “ਓਮ ਪ੍ਰਕਾਸ਼ ਹਸਪਤਾਲ” ਨਾਲ ਸੰਬੰਧਤ ਹੈ।

ਸਬੂਤ ਮਿਲਣ ਤੋਂ ਬਾਅਦ ਨਿਗਮ ਦੀ ਟੀਮ ਤੁਰੰਤ ਹਸਪਤਾਲ ਪਹੁੰਚੀ ਅਤੇ ਮੌਕੇ ਦੀ ਜਾਂਚ ਕੀਤੀ। ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਖੁਦ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਨਿਯਮਾਂ ਦੀ ਉਲੰਘਣਾ ਕਰਨ ‘ਤੇ ਹਸਪਤਾਲ ਪ੍ਰਬੰਧਨ ਨੂੰ ਜੁਰਮਾਨਾ ਕੀਤਾ।

ਉਨ੍ਹਾਂ ਨੇ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਭਵਿੱਖ ਵਿੱਚ ਇਸ ਤਰ੍ਹਾਂ ਦੀ ਲਾਪਰਵਾਹੀ ਜਾਂ ਗੈਰ-ਕਾਨੂੰਨੀ ਮੈਡੀਕਲ ਕਚਰਾ ਨਿਪਟਾਰਾ ਸਾਹਮਣੇ ਆਇਆ ਤਾਂ ਸਿਰਫ਼ ਜੁਰਮਾਨਾ ਹੀ ਨਹੀਂ, ਸਗੋਂ ਪੁਲਿਸ ਕਾਰਵਾਈ ਅਤੇ ਐਫਆਈਆਰ ਵੀ ਦਰਜ ਕੀਤੀ ਜਾਵੇਗੀ।

ਕਮਿਸ਼ਨਰ ਨੇ ਇਹ ਵੀ ਕਿਹਾ ਕਿ ਮੈਡੀਕਲ ਵੇਸਟ ਦੇ ਨਿਪਟਾਰੇ ਲਈ ਸਰਕਾਰ ਅਤੇ ਪ੍ਰਦੂਸ਼ਣ ਨਿਯੰਤਰਣ ਬੋਰਡ ਵੱਲੋਂ ਸਖ਼ਤ ਨਿਯਮ ਬਣਾਏ ਗਏ ਹਨ, ਜਿਨ੍ਹਾਂ ਦੀ ਪਾਲਣਾ ਹਰ ਹਸਪਤਾਲ ਅਤੇ ਸਿਹਤ ਸੰਸਥਾ ਲਈ ਲਾਜ਼ਮੀ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਨਗਰ ਨਿਗਮ ਵੱਲੋਂ ਸ਼ਹਿਰ ਵਿੱਚ ਕੂੜਾ ਚੁੱਕਣ ਲਈ ਤਿੰਨ ਵਾਰ ਦਿਨ ਵਿੱਚ ਸਿਸਟਮ ਬਣਾਇਆ ਗਿਆ ਹੈ, ਫਿਰ ਵੀ ਕੁਝ ਵੱਡੇ ਅਦਾਰੇ ਅਤੇ ਨਿੱਜੀ ਸੰਸਥਾਵਾਂ ਰਾਤ ਦੇ ਸਮੇਂ ਗਲਤ ਤਰੀਕੇ ਨਾਲ ਕੂੜਾ ਸੁੱਟ ਕੇ ਸ਼ਹਿਰ ਦੀ ਸਫ਼ਾਈ ਨੂੰ ਖਰਾਬ ਕਰ ਰਹੀਆਂ ਹਨ।

ਨਗਰ ਨਿਗਮ ਨੇ ਸਾਰੇ ਹਸਪਤਾਲਾਂ, ਲੈਬਾਂ, ਵਪਾਰਕ ਅਦਾਰਿਆਂ ਅਤੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਕੂੜੇ ਦਾ ਨਿਪਟਾਰਾ ਨਿਯਮਾਂ ਅਨੁਸਾਰ ਹੀ ਕਰਨ ਤਾਂ ਜੋ ਅੰਮ੍ਰਿਤਸਰ ਨੂੰ ਸਾਫ਼-ਸੁਥਰਾ ਅਤੇ ਪ੍ਰਦੂਸ਼ਣ ਰਹਿਤ ਰੱਖਿਆ ਜਾ ਸਕੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.