IMG-LOGO
ਹੋਮ ਪੰਜਾਬ, ਰਾਸ਼ਟਰੀ, ਮਜੀਠਾ 'ਚ ਖੈਰ ਦੀ ਲੱਕੜ ਦੀ ਤਸਕਰੀ ਨਾਕਾਮ, ਜੰਮੂ ਭੇਜੀ...

ਮਜੀਠਾ 'ਚ ਖੈਰ ਦੀ ਲੱਕੜ ਦੀ ਤਸਕਰੀ ਨਾਕਾਮ, ਜੰਮੂ ਭੇਜੀ ਜਾਣ ਵਾਲੀ ਖੇਪ ਸਮੇਤ 2 ਕਾਬੂ, ਇੱਕ ਫਰਾਰ

Admin User - Jun 27, 2026 09:02 PM
IMG

ਮਜੀਠਾ ਦੇ ਅਧੀਨ ਪੈਂਦੇ ਕਸਬਾ ਕੱਥੂਨੰਗਲ ਵਿੱਚ ਖੈਰ ਦੇ ਕੀਮਤੀ ਦਰੱਖਤਾਂ ਦੀ ਚੋਰੀ ਅਤੇ ਤਸਕਰੀ ਦੇ ਮਾਮਲੇ ਵਿੱਚ ਵਣ ਵਿਭਾਗ ਅਤੇ ਪੁਲਿਸ ਨੇ ਸਾਂਝੀ ਕਾਰਵਾਈ ਕਰਦਿਆਂ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਅਪਰ-ਦੁਆਬ ਨਹਿਰ ਦੀ ਪਟੜੀ 'ਤੇ ਸਰਕਾਰ ਵੱਲੋਂ ਸਾਲਾਂ ਪਹਿਲਾਂ ਲਗਾਏ ਗਏ ਖੈਰ ਦੇ ਦਰੱਖਤਾਂ ਨੂੰ ਪਿਛਲੇ ਕੁਝ ਸਮੇਂ ਤੋਂ ਜੰਗਲ ਮਾਫੀਆ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਸੀ। ਉੱਚੀ ਮਾਰਕੀਟ ਕੀਮਤ ਕਾਰਨ ਇਹ ਦਰੱਖਤ ਤਸਕਰਾਂ ਲਈ ਆਮਦਨ ਦਾ ਵੱਡਾ ਸਰੋਤ ਬਣੇ ਹੋਏ ਸਨ ਅਤੇ ਮੌਕਾ ਮਿਲਦੇ ਹੀ ਉਨ੍ਹਾਂ ਨੂੰ ਕੱਟ ਕੇ ਚੋਰੀ-ਛੁਪੇ ਜੰਮੂ ਭੇਜਿਆ ਜਾਂਦਾ ਸੀ।

ਵਣ ਵਿਭਾਗ ਦੀ ਸੂਚਨਾ ਦੇ ਆਧਾਰ 'ਤੇ ਕੀਤੀ ਗਈ ਕਾਰਵਾਈ ਦੌਰਾਨ ਖੈਰ ਦੀ ਲੱਕੜ ਨਾਲ ਭਰੀ ਇੱਕ ਕੈਂਟਰ ਗੱਡੀ ਅਤੇ ਇੱਕ ਮੋਟਰਸਾਈਕਲ ਕਾਬੂ ਕਰਕੇ ਥਾਣਾ ਕੱਥੂਨੰਗਲ ਦੀ ਪੁਲਿਸ ਦੇ ਹਵਾਲੇ ਕਰ ਦਿੱਤੇ ਗਏ। ਥਾਣਾ ਕੱਥੂਨੰਗਲ ਦੇ ਏਐਸਆਈ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਨਹਿਰੀ ਵਿਭਾਗ ਦੇ ਗਾਰਡ ਕੇਵਲ ਸਿੰਘ ਨੇ ਸੂਚਨਾ ਦਿੱਤੀ ਸੀ ਕਿ ਵਰਿਆਮ ਨੰਗਲ ਨੇੜੇ ਕੁਝ ਵਿਅਕਤੀ ਨਹਿਰ ਦੀ ਪਟੜੀ ਤੋਂ ਖੈਰ ਦੇ ਦਰੱਖਤ ਕੱਟ ਰਹੇ ਹਨ। ਮੌਕੇ 'ਤੇ ਕਾਰਵਾਈ ਕਰਦਿਆਂ ਦੋ ਵਿਅਕਤੀਆਂ ਨੂੰ ਕਾਬੂ ਕਰ ਲਿਆ ਗਿਆ, ਜਦਕਿ ਇੱਕ ਮੁਲਜ਼ਮ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ।

ਪੁਲਿਸ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਓਂਕਾਰ ਸਿੰਘ ਅਤੇ ਮੁਹੰਮਦ ਸਕੀਮ ਵਜੋਂ ਹੋਈ ਹੈ, ਜਦਕਿ ਡਿੰਪਲ ਨਾਮਕ ਵਿਅਕਤੀ ਫਰਾਰ ਹੈ। ਤਿੰਨਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਇਹ ਵੀ ਪਤਾ ਲਗਾ ਰਹੀ ਹੈ ਕਿ ਇਸ ਤਸਕਰੀ ਦੇ ਨੈੱਟਵਰਕ ਨਾਲ ਹੋਰ ਕੌਣ-ਕੌਣ ਲੋਕ ਜੁੜੇ ਹੋਏ ਹਨ ਅਤੇ ਪਹਿਲਾਂ ਕਿੰਨੀ ਲੱਕੜ ਦੀ ਤਸਕਰੀ ਕੀਤੀ ਜਾ ਚੁੱਕੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.