IMG-LOGO
ਹੋਮ ਪੰਜਾਬ: ਪੰਜਾਬ 'ਚ ਪੱਛਮੀ ਗੜਬੜੀ ਕਾਰਨ ਮੌਸਮ ਹੋਇਆ ਸੁਹਾਵਣਾ; ਤਾਪਮਾਨ 'ਚ...

ਪੰਜਾਬ 'ਚ ਪੱਛਮੀ ਗੜਬੜੀ ਕਾਰਨ ਮੌਸਮ ਹੋਇਆ ਸੁਹਾਵਣਾ; ਤਾਪਮਾਨ 'ਚ 5.2 ਡਿਗਰੀ ਦੀ ਵੱਡੀ ਗਿਰਾਵਟ, ਜੂਨ ਦੇ ਅੰਤ ਤੱਕ ਮਾਨਸੂਨ ਦੀ ਆਮਦ ਸੰਭਵ

Admin User - Jun 13, 2026 10:15 AM
IMG

ਪੰਜਾਬ ਭਰ ਵਿੱਚ ਪਿਛਲੇ ਦੋ ਦਿਨਾਂ ਤੋਂ ਰੁਕ-ਰੁਕ ਕੇ ਹੋ ਰਹੀ ਬਾਰਿਸ਼ ਅਤੇ ਚੱਲ ਰਹੀਆਂ ਸਰਦ ਹਵਾਵਾਂ ਨੇ ਲੋਕਾਂ ਨੂੰ ਅੱਤ ਦੀ ਗਰਮੀ ਅਤੇ ਲੂ ਤੋਂ ਵੱਡੀ ਰਾਹਤ ਦਿੱਤੀ ਹੈ। ਮੌਸਮ ਵਿੱਚ ਆਈ ਇਸ ਤਬਦੀਲੀ ਕਾਰਨ ਸੂਬੇ ਦੇ ਔਸਤਨ ਵੱਧ ਤੋਂ ਵੱਧ ਤਾਪਮਾਨ ਵਿੱਚ 5.2 ਡਿਗਰੀ ਸੈਲਸੀਅਸ ਦੀ ਗਿਰਾਵਟ ਆਈ ਹੈ, ਜੋ ਕਿ ਆਮ ਤਾਪਮਾਨ ਨਾਲੋਂ 6.2 ਡਿਗਰੀ ਘੱਟ ਦਰਜ ਕੀਤਾ ਗਿਆ। ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਮੁਤਾਬਕ ਅੱਜ, 13 ਜੂਨ ਨੂੰ ਵੀ ਸੂਬੇ ਦੇ ਤਗ਼ੀਬਨ ਸਾਰੇ ਹਿੱਸਿਆਂ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੇ ਆਸਾਰ ਹਨ।


ਮੌਸਮ ਵਿਭਾਗ ਨੇ ਸੂਬੇ ਦੇ ਕਈ ਹਿੱਸਿਆਂ, ਖ਼ਾਸ ਕਰਕੇ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਮਾਨਸਾ, ਰੂਪਨਗਰ ਅਤੇ ਐਸ.ਏ.ਐਸ. ਨਗਰ (ਮੁਹਾਲੀ) ਵਿੱਚ ਗਰਜ-ਚਮਕ ਦੇ ਨਾਲ ਬਿਜਲੀ ਕੜਕਣ ਅਤੇ ਤੇਜ਼ ਹਵਾਵਾਂ ਚੱਲਣ ਦੀ ਚਿਤਾਵਨੀ ਦਿੱਤੀ ਹੈ। ਮੌਸਮ ਖ਼ਰਾਬ ਹੋਣ ਦੀ ਸੂਰਤ ਵਿੱਚ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਰਹਿਣ ਦੀ ਸਲਾਹ ਦਿੱਤੀ ਗਈ ਹੈ। ਇਸ ਸਭ ਦੇ ਦਰਮਿਆਨ, ਫਰੀਦਕੋਟ ਜ਼ਿਲ੍ਹਾ 36.7 ਡਿਗਰੀ ਸੈਲਸੀਅਸ ਨਾਲ ਸੂਬੇ ਦਾ ਸਭ ਤੋਂ ਗਰਮ ਇਲਾਕਾ ਰਿਹਾ।


ਨਵਾਂਸ਼ਹਿਰ 'ਚ ਰਿਕਾਰਡ 55.6 ਮਿਲੀਮੀਟਰ ਬਾਰਿਸ਼; ਮਾਨਸੂਨ ਸਮੇਂ ਸਿਰ ਆਉਣ ਦੇ ਸੰਕੇਤ


ਪੰਜਾਬ ਵਿੱਚ ਚਾਲੂ ਮਹੀਨੇ ਦੇ ਸ਼ੁਰੂਆਤੀ 12 ਦਿਨਾਂ ਦੌਰਾਨ ਔਸਤਨ 13.7 ਮਿਲੀਮੀਟਰ ਮੀਂਹ ਪੈ ਚੁੱਕਾ ਹੈ, ਜੋ ਕਿ ਆਮ ਨਾਲੋਂ 6 ਫ਼ੀਸਦੀ ਜ਼ਿਆਦਾ ਹੈ। ਲੰਘੇ ਸ਼ੁੱਕਰਵਾਰ ਨੂੰ ਸੂਬੇ ਵਿੱਚ 9.3 ਮਿਲੀਮੀਟਰ ਔਸਤਨ ਮੀਂਹ ਪਿਆ, ਜਿਸ ਵਿੱਚ ਸਭ ਤੋਂ ਵੱਧ ਬਾਰਿਸ਼ ਨਵਾਂਸ਼ਹਿਰ ਵਿਖੇ 55.6 ਮਿਲੀਮੀਟਰ (ਕੁਝ ਥਾਵਾਂ 'ਤੇ 7 ਸੈਂਟੀਮੀਟਰ ਤੱਕ) ਦਰਜ ਕੀਤੀ ਗਈ।


ਮੌਸਮ ਮਾਹਰਾਂ ਅਨੁਸਾਰ ਇਸ ਵੇਲੇ ਖੇਤਰ ਵਿੱਚ ਪੱਛਮੀ ਗੜਬੜੀ (Western Disturbance) ਸਰਗਰਮ ਹੈ ਅਤੇ ਪੂਰਬੀ ਹਵਾਵਾਂ ਦਾ ਸਾਥ ਮਿਲਣ ਕਾਰਨ ਅਗਲੇ ਦੋ ਹਫ਼ਤਿਆਂ ਤੱਕ ਅਜਿਹਾ ਮੌਸਮ ਬਣਿਆ ਰਹੇਗਾ। ਅੰਮ੍ਰਿਤਸਰ, ਜਲੰਧਰ, ਤਰਨ ਤਾਰਨ ਅਤੇ ਬਠਿੰਡਾ ਵਰਗੇ ਜ਼ਿਲ੍ਹਿਆਂ ਵਿੱਚ ਤੂਫ਼ਾਨ ਦੀ ਤੀਬਰਤਾ ਤਾਂ ਘਟੇਗੀ, ਪਰ ਤੇਜ਼ ਹਵਾਵਾਂ ਦਾ ਦੌਰ ਜਾਰੀ ਰਹੇਗਾ। ਮੌਜੂਦਾ ਹਾਲਾਤ ਨੂੰ ਦੇਖਦਿਆਂ ਉਮੀਦ ਜਤਾਈ ਜਾ ਰਹੀ ਹੈ ਕਿ ਇਸ ਵਾਰ ਮਾਨਸੂਨ ਜੂਨ ਦੇ ਅਖੀਰ ਤੱਕ ਸਮੇਂ ਸਿਰ ਪੰਜਾਬ ਵਿੱਚ ਦਸਤਕ ਦੇ ਦੇਵੇਗਾ।


ਅਗਲੇ 3 ਦਿਨਾਂ ਦਾ ਮੌਸਮ ਪੂਰਵਅਨੁਮਾਨ:

14 ਜੂਨ (ਐਤਵਾਰ): ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਬਠਿੰਡਾ ਅਤੇ ਮਾਨਸਾ ਵਿੱਚ ਅੰਧੜ੍ਹ ਅਤੇ ਮੀਂਹ ਦੀ ਸੰਭਾਵਨਾ।


15 ਜੂਨ (ਸੋਮਵਾਰ): ਮਾਲਵਾ ਅਤੇ ਮਾਝਾ ਦੇ ਉਪਰੋਕਤ ਜ਼ਿਲ੍ਹਿਆਂ ਤੋਂ ਇਲਾਵਾ ਸੰਗਰੂਰ ਅਤੇ ਪਟਿਆਲਾ ਵਿੱਚ ਵੀ ਤੇਜ਼ ਹਵਾਵਾਂ ਸਹਿਤ ਬਾਰਿਸ਼ ਦਾ ਅਲਰਟ।


16 ਜੂਨ (ਮੰਗਲਵਾਰ): ਸਰਹੱਦੀ ਪੱਟੀ ਸਮੇਤ ਬਰਨਾਲਾ, ਸੰਗਰੂਰ, ਪਟਿਆਲਾ ਅਤੇ ਮਾਨਸਾ ਵਿੱਚ ਮੀਂਹ ਪੈਣ ਦੀ ਉਮੀਦ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.