IMG-LOGO
ਹੋਮ ਰਾਸ਼ਟਰੀ: ਸੂਰਤ ‘ਚ ਵੱਡਾ ਹਾਦਸਾ: ਜਿਊਲਰੀ ਫੈਕਟਰੀ ਦੇ ਈਟੀਪੀ ਪਲਾਂਟ ਦੀ...

ਸੂਰਤ ‘ਚ ਵੱਡਾ ਹਾਦਸਾ: ਜਿਊਲਰੀ ਫੈਕਟਰੀ ਦੇ ਈਟੀਪੀ ਪਲਾਂਟ ਦੀ ਟੈਂਕੀ ਸਾਫ਼ ਕਰਨ ਉੱਤਰੇ 4 ਮਜ਼ਦੂਰਾਂ ਦੀ ਜ਼ਹਿਰੀਲੀ ਗੈਸ ਚੜ੍ਹਨ ਕਾਰਨ ਮੌਤ

Admin User - Jun 07, 2026 02:55 PM
IMG

ਗੁਜਰਾਤ ਦੇ ਸੂਰਤ ਸ਼ਹਿਰ ਵਿੱਚ ਅੱਜ ਸਵੇਰੇ ਇੱਕ ਬੇਹੱਦ ਦਰਦਨਾਕ ਹਾਦਸਾ ਵਾਪਰਿਆ ਹੈ। ਇੱਥੋਂ ਦੇ ਵਰਾਛਾ ਇਲਾਕੇ ਵਿੱਚ ਸ਼ੂਗਰ ਮਾਰਕੀਟ ਦੇ ਨਜ਼ਦੀਕ ਇੱਕ ਈਟੀਪੀ (ETP) ਪਲਾਂਟ ਦੀ ਟੈਂਕੀ ਦੀ ਸਫ਼ਾਈ ਕਰਨ ਗਏ ਚਾਰ ਮਜ਼ਦੂਰਾਂ ਦੀ ਜ਼ਹਿਰੀਲੀ ਗੈਸ ਚੜ੍ਹਨ ਕਾਰਨ ਦਮ ਘੁੱਟਣ ਨਾਲ ਮੌਤ ਹੋ ਗਈ। ਇਸ ਭਿਆਨਕ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਹੜਕੰਪ ਮਚ ਗਿਆ ਹੈ ਅਤੇ ਫੈਕਟਰੀ ਪ੍ਰਬੰਧਕਾਂ ‘ਤੇ ਸੁਰੱਖਿਆ ਨਿਯਮਾਂ ਦੀ ਅਣਦੇਖੀ ਦੇ ਗੰਭੀਰ ਦੋਸ਼ ਲੱਗ ਰਹੇ ਹਨ।


ਪ੍ਰਾਪਤ ਜਾਣਕਾਰੀ ਅਨੁਸਾਰ ਵਰਾਛਾ ਸ਼ੂਗਰ ਮਾਰਕੀਟ ਦੇ ਕੋਲ ਸਥਿਤ ਇੱਕ ਜਿਊਲਰੀ ਫੈਕਟਰੀ ਦੇ ਈਟੀਪੀ ਪਲਾਂਟ ਵਿੱਚ ਅੱਜ ਸਵੇਰੇ ਚਾਰ ਮਜ਼ਦੂਰ ਟੈਂਕੀ ਦੀ ਸਫ਼ਾਈ ਕਰਨ ਲਈ ਅੰਦਰ ਉੱਤਰੇ ਸਨ। ਕੰਮ ਦੇ ਦੌਰਾਨ, ਟੈਂਕੀ ਦੇ ਅੰਦਰ ਬਣੀ ਜ਼ਹਿਰੀਲੀ ਗੈਸ ਕਾਰਨ ਅਚਾਨਕ ਚਾਰਾਂ ਮਜ਼ਦੂਰਾਂ ਦਾ ਦਮ ਘੁੱਟਣ ਲੱਗਿਆ। ਗੈਸ ਦਾ ਅਸਰ ਇੰਨਾ ਤੇਜ਼ ਸੀ ਕਿ ਕਿਸੇ ਨੂੰ ਬਾਹਰ ਨਿਕਲਣ ਦਾ ਮੌਕਾ ਨਹੀਂ ਮਿਲਿਆ ਅਤੇ ਚਾਰੇ ਜਣੇ ਟੈਂਕੀ ਦੇ ਅੰਦਰ ਹੀ ਬੇਹੋਸ਼ ਹੋ ਕੇ ਡਿੱਗ ਪਏ।


ਫ਼ਾਇਰ ਵਿਭਾਗ ਨੂੰ ਸਵੇਰੇ 10:22 ਵਜੇ ਫ਼ੋਨ ‘ਤੇ ਸੂਚਨਾ ਦਿੱਤੀ ਗਈ ਸੀ ਕਿ ਟੈਂਕੀ ਦੇ ਅੰਦਰ ਇੱਕ ਵਿਅਕਤੀ ਫਸਿਆ ਹੋਇਆ ਹੈ। ਸੂਚਨਾ ਮਿਲਦਿਆਂ ਹੀ ਫ਼ਾਇਰ ਬ੍ਰਿਗੇਡ ਦੀ ਟੀਮ ਮਹਿਜ਼ ਕੁਝ ਹੀ ਮਿੰਟਾਂ ਵਿੱਚ ਮੌਕੇ ‘ਤੇ ਪਹੁੰਚੀ ਅਤੇ ਜਦੋਂ ਬਚਾਅ ਮੁਹਿੰਮ (Rescue Operation) ਸ਼ੁਰੂ ਕੀਤੀ ਤਾਂ ਟੈਂਕੀ ਦੇ ਅੰਦਰ ਇੱਕ ਨਹੀਂ ਬਲਕਿ ਚਾਰ ਲੋਕ ਗੰਭੀਰ ਹਾਲਤ ਵਿੱਚ ਬੇਹੋਸ਼ ਪਏ ਮਿਲੇ। ਫ਼ਾਇਰ ਕਰਮਚਾਰੀਆਂ ਨੇ ਭਾਰੀ ਮੁਸ਼ਕਕਤ ਤੋਂ ਬਾਅਦ ਚਾਰਾਂ ਨੂੰ ਬਾਹਰ ਕੱਢਿਆ ਅਤੇ 108 ਐਂਬੂਲੈਂਸ ਦੀ ਮਦਦ ਨਾਲ ਤੁਰੰਤ 'ਸਮੀਮਰ' (SMIMER) ਹਸਪਤਾਲ ਪਹੁੰਚਾਇਆ। ਹਾਲਾਂਕਿ, ਉੱਥੇ ਮੌਜੂਦ ਡਾਕਟਰਾਂ ਨੇ ਜਾਂਚ ਤੋਂ ਬਾਅਦ ਚਾਰਾਂ ਮਜ਼ਦੂਰਾਂ ਨੂੰ ਮ੍ਰਿਤਕ ਐਲਾਨ ਦਿੱਤਾ, ਜਿਸ ਤੋਂ ਬਾਅਦ ਹਸਪਤਾਲ ਕੰਪਲੈਕਸ ਵਿੱਚ ਚੀਕ-ਚਿਹਾਰਾ ਮਚ ਗਿਆ।


ਘਟਨਾ ਦੀ ਜਾਣਕਾਰੀ ਦਿੰਦਿਆਂ ਡੀਸੀਪੀ (DCP) ਆਲੋਕ ਕੁਮਾਰ ਨੇ ਦੱਸਿਆ ਕਿ ਸੂਰਤ ਦੇ ਅਸ਼ਵਨੀ ਕੁਮਾਰ ਇਲਾਕੇ ਵਿੱਚ ਸਥਿਤ ਇਸ ਜਿਊਲਰੀ ਫੈਕਟਰੀ ਵਿੱਚ ਗਹਿਣਿਆਂ ਦੀ ਸਫ਼ਾਈ ਦਾ ਕੰਮ ਹੁੰਦਾ ਹੈ, ਜਿੱਥੇ ਹਰ ਦੋ ਮਹੀਨਿਆਂ ਬਾਅਦ ਸੇਫ਼ਟੀ ਟੈਂਕ ਦੀ ਸਫ਼ਾਈ ਕੀਤੀ ਜਾਂਦੀ ਹੈ। ਅੱਜ ਸਵੇਰੇ ਇੱਕ ਸੁਪਰਵਾਈਜ਼ਰ ਅਤੇ ਤਿੰਨ ਮਜ਼ਦੂਰਾਂ ਸਮੇਤ ਕੁੱਲ 4 ਲੋਕ ਟੈਂਕੀ ਵਿੱਚ ਗਏ ਸਨ ਅਤੇ ਹਾਦਸੇ ਦੌਰਾਨ ਚਾਰਾਂ ਦੀ ਮੌਤ ਹੋ ਗਈ ਹੈ।


ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਸਾਫ਼ ਹੋਇਆ ਹੈ ਕਿ ਸਫ਼ਾਈ ਦੌਰਾਨ ਸੁਰੱਖਿਆ ਪ੍ਰੋਟੋਕੋਲ (Safety Protocols) ਦਾ ਪਾਲਣ ਬਿਲਕੁਲ ਨਹੀਂ ਕੀਤਾ ਗਿਆ ਸੀ। ਪੁਲਿਸ ਵੱਲੋਂ ਇਸ ਮਾਮਲੇ ਵਿੱਚ ਲਾਪਰਵਾਹੀ ਵਰਤਣ ਵਾਲਿਆਂ ਖ਼ਿਲਾਫ਼ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਫਿਲਹਾਲ ਐਕਸੀਡੈਂਟਲ ਡੈੱਥ (ਦੁਰਘਟਨਾ ਕਾਰਨ ਮੌਤ) ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.