IMG-LOGO
ਹੋਮ ਪੰਜਾਬ, ਮਨੋਰੰਜਨ, ਨਿੱਕੇ ਸਿੱਧੂ ਨੇ ਵੱਡੇ ਭਰਾ ਦੀ ਯਾਦਗਾਰ ’ਤੇ ਟੇਕਿਆ ਮੱਥਾ;...

ਨਿੱਕੇ ਸਿੱਧੂ ਨੇ ਵੱਡੇ ਭਰਾ ਦੀ ਯਾਦਗਾਰ ’ਤੇ ਟੇਕਿਆ ਮੱਥਾ; ਮੂਸੇ ਪਿੰਡ ’ਚ ਭਾਵੁਕ ਹੋਏ ਪ੍ਰਸ਼ੰਸਕ, ਅੱਖਾਂ ਹੋਈਆਂ ਨਮ

Admin User - May 28, 2026 12:24 PM
IMG

ਪੰਜਾਬੀ ਸੰਗੀਤ ਜਗਤ ਦੇ ਮਰਹੂਮ ਗਾਇਕ ਸ਼ੁਭਦੀਪ ਸਿੰਘ ਸਿੱਧੂ (ਸਿੱਧੂ ਮੂਸੇਵਾਲਾ) ਦੀ ਚੌਥੀ ਬਰਸੀ ਅੱਜ ਉਨ੍ਹਾਂ ਦੇ ਜੱਦੀ ਪਿੰਡ ਮੂਸੇ ਵਿਖੇ ਬੇਹੱਦ ਗਮਗੀਨ ਮਾਹੌਲ ਵਿੱਚ ਮਨਾਈ ਗਈ। ਇਸ ਮੌਕੇ ਮੂਸੇਵਾਲਾ ਦੇ ਮਾਤਾ-ਪਿਤਾ ਸਮੇਤ ਵੱਡੀ ਗਿਣਤੀ ਵਿੱਚ ਦੇਸ਼-ਵਿਦੇਸ਼ ਤੋਂ ਪਹੁੰਚੇ ਪ੍ਰਸ਼ੰਸਕਾਂ ਨੇ ਨਮ ਅੱਖਾਂ ਨਾਲ ਆਪਣੇ ਚਹੇਤੇ ਕਲਾਕਾਰ ਨੂੰ ਸ਼ਰਧਾਂਜਲੀ ਭੇਟ ਕੀਤੀ।


ਬਰਸੀ ਸਮਾਗਮ ਦੌਰਾਨ ਉਸ ਵੇਲੇ ਮਾਹੌਲ ਪੂਰੀ ਤਰ੍ਹਾਂ ਗ਼ਮਗੀਨ ਅਤੇ ਭਾਵੁਕ ਹੋ ਗਿਆ, ਜਦੋਂ ਮੂਸੇਵਾਲਾ ਦਾ ਪਰਿਵਾਰ ਉਸ ਦੀ ਯਾਦਗਾਰ ’ਤੇ ਨਤਮਸਤਕ ਹੋਣ ਪਹੁੰਚਿਆ। ਪਰਿਵਾਰ ਦੇ ਨਾਲ ਆਇਆ ਨਿੱਕਾ ਸਿੱਧੂ (ਛੋਟਾ ਭਰਾ ਸ਼ੁਭਦੀਪ) ਤੋਤਲੀ ਆਵਾਜ਼ ਵਿੱਚ ‘ਬਾਈ-ਬਾਈ’ ਕਰਦਾ ਹੋਇਆ ਅੱਗੇ ਵਧਿਆ। ਨਿੱਕੇ ਬੱਚੇ ਨੇ ਜਿਵੇਂ ਹੀ ਆਪਣੇ ਵੱਡੇ ਭਰਾ ਦੀ ਮੂਰਤੀ ਅੱਗੇ ਸੀਸ ਨਿਵਾਇਆ ਅਤੇ ਤਸਵੀਰ 'ਤੇ ਭਰਾ ਦੇ ਮੱਥੇ ਨੂੰ ਚੁੰਮਿਆ, ਤਾਂ ਉੱਥੇ ਮੌਜੂਦ ਮਾਤਾ ਚਰਨ ਕੌਰ, ਪਿਤਾ ਬਲਕੌਰ ਸਿੰਘ ਅਤੇ ਹਜ਼ਾਰਾਂ ਪ੍ਰਸ਼ੰਸਕਾਂ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ।




ਸਿੱਧੂ ਮੂਸੇਵਾਲਾ ਦੀ ਬਰਸੀ ਹਰ ਸਾਲ 29 ਮਈ ਨੂੰ ਮਨਾਈ ਜਾਂਦੀ ਰਹੀ ਹੈ, ਪਰ ਇਸ ਵਾਰ ਪਰਿਵਾਰ ਵੱਲੋਂ ਇਹ ਫੈਸਲਾ ਇੱਕ ਦਿਨ ਪਹਿਲਾਂ ਯਾਨੀ 28 ਮਈ ਨੂੰ ਮਨਾਉਣ ਦਾ ਲਿਆ ਗਿਆ। ਦਰਅਸਲ, 29 ਮਈ ਨੂੰ ਮਾਨਸਾ ਇਲਾਕੇ ਵਿੱਚ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪ੍ਰਸ਼ਾਸਨਿਕ ਸਰਗਰਮੀਆਂ ਅਤੇ ਸੁਰੱਖਿਆ ਪ੍ਰਬੰਧਾਂ ਕਾਰਨ ਪਰਿਵਾਰ ਨੇ ਇਹ ਤਬਦੀਲੀ ਕੀਤੀ ਤਾਂ ਜੋ ਸੰਗਤ ਨੂੰ ਕੋਈ ਮੁਸ਼ਕਿਲ ਨਾ ਆਵੇ।


ਜ਼ਿਕਰਯੋਗ ਹੈ ਕਿ 29 ਮਈ 2022 ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿਖੇ ਬੇਖ਼ੌਫ਼ ਹਥਿਆਰਬੰਦ ਹਮਲਾਵਰਾਂ ਵੱਲੋਂ ਸ਼ੁਭਦੀਪ ਸਿੰਘ ਸਿੱਧੂ (ਸਿੱਧੂ ਮੂਸੇਵਾਲਾ) ਦੀ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਸੀ। ਅੱਜ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਵੀ ਸਿੱਧੂ ਦੇ ਪ੍ਰਸ਼ੰਸਕਾਂ ਅਤੇ ਪਰਿਵਾਰ ਦੇ ਦਿਲਾਂ ਵਿੱਚ ਉਸ ਦੀ ਯਾਦ ਅਤੇ ਇਨਸਾਫ਼ ਦੀ ਮੰਗ ਓਨੀ ਹੀ ਤਾਜ਼ਾ ਹੈ। ਅੱਜ ਦੇ ਸਮਾਗਮ ਦੌਰਾਨ ਪੂਰਾ ਪਿੰਡ ਮੂਸਾ ਮਾਤਮ ਦੇ ਸਾਏ ਵਿੱਚ ਡੁੱਬਿਆ ਨਜ਼ਰ ਆਇਆ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.