ਤਾਜਾ ਖਬਰਾਂ
ਪੰਜਾਬ ਦੇ ਅੱਠ ਨਗਰ ਨਿਗਮਾਂ ਲਈ ਅੱਜ ਵੋਟਿੰਗ ਹੋ ਰਹੀ ਹੈ। ਇਨ੍ਹਾਂ ਵਿੱਚ ਬਠਿੰਡਾ, ਅਬੋਹਰ, ਬਟਾਲਾ, ਬਰਨਾਲਾ, ਕਪੂਰਥਲਾ, ਮੋਗਾ, ਪਠਾਨਕੋਟ ਅਤੇ ਮੋਹਾਲੀ ਸ਼ਾਮਲ ਹਨ। 75 ਨਗਰ ਕੌਂਸਲਾਂ ਅਤੇ 20 ਨਗਰ ਪੰਚਾਇਤਾਂ ਲਈ ਵੀ ਵੋਟਿੰਗ ਹੋ ਰਹੀ ਹੈ।
ਇਸ ਦੌਰਾਨ ਮਜੀਠਾ ਵਿਖੇ ਨਗਰ ਕੌਂਸਲ ਚੋਣ ਨੂੰ ਲੈਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਨਿਯੁਕਤ ਚੋਣ ਅਬਜਰਬਰ ਮਜੀਠਾ ਪਹੁੰਚੇ ਹਨ। ਜਿੱਥੇ ਉਹ ਸਾਰੀ ਚੋਣ ਪ੍ਰਕਿਰਿਆ ਦਾ ਜਾਇਜ਼ਾ ਲੈ ਕੇ ਰਿਪੋਰਟ ਹਾਈਕੋਰਟ 'ਚ ਪੇਸ਼ ਕਰਨਗੇ। ਅਬਜਰਬਰਾਂ ਦਾ ਕਹਿਣਾ ਹੈ ਕਈ ਚੋਣ ਥਾਵਾਂ 'ਤੇ ਪੁਖਤਾ ਪ੍ਰਬੰਧ ਨਹੀਂ ਕੀਤੇ ਹਨ, ਜਿਵੇੰ ਕਿ 'ਦਿਵਿਆਂਗ' ਵੋਟਰਾਂ ਲਈ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ ਹਨ, ਇਸ ਦੀ ਰਿਪੋਰਟ ਹਾਈਕੋਰਟ ਵਿਖੇ ਪੇਸ਼ ਕੀਤੀ ਜਾਵੇਗੀ।
Get all latest content delivered to your email a few times a month.