IMG-LOGO
ਹੋਮ ਰਾਸ਼ਟਰੀ: ਟਵਿਸ਼ਾ ਸ਼ਰਮਾ ਕੇਸ ‘ਚ ਵੱਡਾ ਮੋੜ, 10 ਦਿਨਾਂ ਤੋਂ ਫ਼ਰਾਰ...

ਟਵਿਸ਼ਾ ਸ਼ਰਮਾ ਕੇਸ ‘ਚ ਵੱਡਾ ਮੋੜ, 10 ਦਿਨਾਂ ਤੋਂ ਫ਼ਰਾਰ ਪਤੀ ਸਮਰਥ ਸਿੰਘ ਨੇ ਕੀਤਾ ਸਰੰਡਰ

Admin User - May 22, 2026 08:22 PM
IMG

ਭੋਪਾਲ ਦੀ ਮਾਡਲ ਅਤੇ ਅਦਾਕਾਰਾ ਟਵਿਸ਼ਾ ਸ਼ਰਮਾ ਦੀ ਸ਼ੱਕੀ ਮੌਤ ਮਾਮਲੇ ਵਿੱਚ ਵੱਡਾ ਮੋੜ ਆ ਗਿਆ ਹੈ। ਟਵਿਸ਼ਾ ਦੇ ਪਤੀ ਸਮਰਥ ਸਿੰਘ ਨੇ ਮੱਧ ਪ੍ਰਦੇਸ਼ ਦੇ ਜਬਲਪੁਰ ਅਦਾਲਤ ਵਿੱਚ ਸਰੰਡਰ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਭੋਪਾਲ ਪੁਲਿਸ ਨੇ ਉਸਨੂੰ ਹਿਰਾਸਤ ਵਿੱਚ ਲੈ ਲਿਆ। ਸਮਰਥ ਪਿਛਲੇ 10 ਦਿਨਾਂ ਤੋਂ ਫ਼ਰਾਰ ਚੱਲ ਰਿਹਾ ਸੀ ਅਤੇ ਪੁਲਿਸ ਵੱਲੋਂ ਉਸਦੀ ਗ੍ਰਿਫ਼ਤਾਰੀ ਲਈ ₹30 ਹਜ਼ਾਰ ਦਾ ਇਨਾਮ ਵੀ ਰੱਖਿਆ ਗਿਆ ਸੀ।

ਜਬਲਪੁਰ ਅਦਾਲਤ ਪਹੁੰਚੇ ਸਮਰਥ ਸਿੰਘ ਨੇ ਆਪਣੀ ਪਛਾਣ ਲੁਕਾਉਣ ਲਈ ਟੋਪੀ, ਮਾਸਕ ਅਤੇ ਐਨਕਾਂ ਪਹਿਨੀਆਂ ਹੋਈਆਂ ਸਨ। ਉਹ ਪੱਤਰਕਾਰਾਂ ਦੇ ਸਵਾਲਾਂ ਤੋਂ ਵੀ ਬਚਦਾ ਨਜ਼ਰ ਆਇਆ। ਅਦਾਲਤ ਨੇ ਉਸਨੂੰ ਭੋਪਾਲ ਵਿੱਚ ਸਰੰਡਰ ਕਰਨ ਲਈ ਕਿਹਾ, ਜਿਸ ਮਗਰੋਂ ਪੁਲਿਸ ਨੇ ਉਸਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ।

ਇਸ ਮਾਮਲੇ ਵਿੱਚ ਹੁਣ ਜਾਂਚ ਤੇਜ਼ ਹੋਣ ਦੀ ਸੰਭਾਵਨਾ ਹੈ। ਪੁਲਿਸ ਸਮਰਥ ਸਿੰਘ ਤੋਂ ਪੁੱਛਗਿੱਛ ਕਰਕੇ ਟਵਿਸ਼ਾ ਸ਼ਰਮਾ ਦੀ ਮੌਤ ਨਾਲ ਜੁੜੇ ਕਈ ਰਾਜ਼ ਖੋਲ੍ਹਣ ਦੀ ਕੋਸ਼ਿਸ਼ ਕਰੇਗੀ। ਟਵਿਸ਼ਾ ਦੇ ਪਰਿਵਾਰ ਨੇ ਪਹਿਲਾਂ ਹੀ ਸਮਰਥ ‘ਤੇ ਗੰਭੀਰ ਦੋਸ਼ ਲਗਾਏ ਹੋਏ ਹਨ। ਜਾਣਕਾਰੀ ਅਨੁਸਾਰ, ਸਮਰਥ ਨੇ ਆਪਣੀ ਅਗਾਊਂ ਜ਼ਮਾਨਤ ਪਟੀਸ਼ਨ ਵੀ ਵਾਪਸ ਲੈ ਲਈ ਸੀ।

ਗੌਰਤਲਬ ਹੈ ਕਿ 12 ਮਈ ਦੀ ਰਾਤ ਟਵਿਸ਼ਾ ਸ਼ਰਮਾ ਆਪਣੇ ਭੋਪਾਲ ਸਥਿਤ ਸਹੁਰੇ ਘਰ ਵਿੱਚ ਸ਼ੱਕੀ ਹਾਲਾਤਾਂ ਵਿੱਚ ਮ੍ਰਿਤਕ ਮਿਲੀ ਸੀ। ਪੁਲਿਸ ਮੁਤਾਬਕ, ਉਹ ਘਰ ਦੀ ਛੱਤ ‘ਤੇ ਜਿਮਨਾਸਟਿਕ ਰਿੰਗ ਨਾਲ ਬੰਨੀ ਰੱਸੀ ਨਾਲ ਲਟਕਦੀ ਮਿਲੀ ਸੀ। 13 ਮਈ ਨੂੰ ਏਮਜ਼ ਭੋਪਾਲ ਵਿੱਚ ਹੋਏ ਪੋਸਟਮਾਰਟਮ ਦੌਰਾਨ ਮੌਤ ਦਾ ਕਾਰਨ ਫਾਹਾ ਲੱਗਣਾ ਦੱਸਿਆ ਗਿਆ ਸੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.