IMG-LOGO
ਹੋਮ ਪੰਜਾਬ, ਚੰਡੀਗੜ੍ਹ, ਚੰਡੀਗੜ੍ਹ 'ਚ ਸਕੂਲਾਂ ਲਈ ਗਰਮੀ ਦੀਆਂ ਛੁੱਟੀਆਂ ਦਾ ਐਲਾਨ, ਜਾਣੋ...

ਚੰਡੀਗੜ੍ਹ 'ਚ ਸਕੂਲਾਂ ਲਈ ਗਰਮੀ ਦੀਆਂ ਛੁੱਟੀਆਂ ਦਾ ਐਲਾਨ, ਜਾਣੋ ਛੁੱਟੀਆਂ ਦਾ ਸ਼ਡਿਊਲ

Admin User - May 20, 2026 09:03 PM
IMG

ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸਾਲ 2026 ਲਈ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦਾ ਛੁੱਟੀਆਂ ਸੰਬੰਧੀ ਪੂਰਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਜ਼ਿਲ੍ਹਾ ਸਿੱਖਿਆ ਦਫ਼ਤਰ (ਡੀਈਓ) ਵੱਲੋਂ ਜਾਰੀ ਕੀਤੇ ਗਏ ਇਸ ਨੋਟੀਫਿਕੇਸ਼ਨ ‘ਤੇ ਸਿੱਖਿਆ ਸਕੱਤਰ ਪ੍ਰੇਰਨਾ ਪੁਰੀ ਦੇ ਦਸਤਖਤ ਹਨ। ਇਸ ਐਲਾਨ ਨਾਲ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਸਾਲ ਭਰ ਦੀਆਂ ਛੁੱਟੀਆਂ ਬਾਰੇ ਪਹਿਲਾਂ ਹੀ ਜਾਣਕਾਰੀ ਮਿਲ ਗਈ ਹੈ।


ਜਾਰੀ ਕੀਤੇ ਗਏ ਸ਼ਡਿਊਲ ਮੁਤਾਬਕ ਗਰਮੀਆਂ ਦੀਆਂ ਛੁੱਟੀਆਂ 23 ਮਈ 2026 ਤੋਂ ਸ਼ੁਰੂ ਹੋਣਗੀਆਂ ਅਤੇ 30 ਜੂਨ 2026 ਤੱਕ ਚੱਲਣਗੀਆਂ। ਹਾਲਾਂਕਿ 29 ਅਤੇ 30 ਜੂਨ ਨੂੰ ਅਧਿਆਪਕਾਂ ਲਈ ਕੰਮਕਾਜੀ ਦਿਨ ਰੱਖੇ ਗਏ ਹਨ, ਤਾਂ ਜੋ ਨਵੇਂ ਸੈਸ਼ਨ ਦੀਆਂ ਤਿਆਰੀਆਂ ਪੂਰੀਆਂ ਕੀਤੀਆਂ ਜਾ ਸਕਣ।


ਇਸ ਤੋਂ ਇਲਾਵਾ, ਵਿਦਿਆਰਥੀਆਂ ਨੂੰ ਪਤਝੜ ਮੌਸਮ ਦੌਰਾਨ ਵੀ 7 ਨਵੰਬਰ ਤੋਂ 11 ਨਵੰਬਰ 2026 ਤੱਕ 5 ਦਿਨਾਂ ਦੀਆਂ ਛੁੱਟੀਆਂ ਮਿਲਣਗੀਆਂ।


ਸਰਦੀਆਂ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਸ਼ਾਸਨ ਨੇ 26 ਦਸੰਬਰ 2026 ਤੋਂ 7 ਜਨਵਰੀ 2027 ਤੱਕ ਸਰਦੀਆਂ ਦੀਆਂ ਛੁੱਟੀਆਂ ਦਾ ਵੀ ਐਲਾਨ ਕੀਤਾ ਹੈ। ਇਹ ਛੁੱਟੀਆਂ ਕੁੱਲ 13 ਦਿਨਾਂ ਲਈ ਹੋਣਗੀਆਂ, ਜਿਸ ਨਾਲ ਵਿਦਿਆਰਥੀਆਂ ਨੂੰ ਠੰਢ ਦੇ ਮੌਸਮ ਵਿੱਚ ਰਾਹਤ ਮਿਲੇਗੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.