IMG-LOGO
ਹੋਮ ਪੰਜਾਬ: ਚੋਣਾਂ ਦੇ ਮਾਹੌਲ 'ਚ ਵੱਡੀ ਸਫਲਤਾ: ਅੰਮ੍ਰਿਤਸਰ ਦਿਹਾਤੀ ਪੁਲਿਸ ਤੇ...

ਚੋਣਾਂ ਦੇ ਮਾਹੌਲ 'ਚ ਵੱਡੀ ਸਫਲਤਾ: ਅੰਮ੍ਰਿਤਸਰ ਦਿਹਾਤੀ ਪੁਲਿਸ ਤੇ ਐਕਸਾਈਜ਼ ਵਿਭਾਗ ਵੱਲੋਂ ਕਰੋੜਾਂ ਦੀ ਵਿਦੇਸ਼ੀ ਸ਼ਰਾਬ ਬਰਾਮਦ; 3 ਦੁਕਾਨਾਂ 'ਤੇ ਰੇਡ

Admin User - May 16, 2026 10:06 AM
IMG

ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਸਰਗਰਮ ਹੋਈ ਅੰਮ੍ਰਿਤਸਰ ਦਿਹਾਤੀ ਪੁਲਿਸ ਅਤੇ ਆਬਕਾਰੀ (ਐਕਸਾਈਜ਼) ਵਿਭਾਗ ਦੀ ਸਾਂਝੀ ਟੀਮ ਨੇ ਦੇਰ ਰਾਤ ਇੱਕ ਵੱਡੇ ਆਪਰੇਸ਼ਨ ਦੌਰਾਨ ਕਰੋੜਾਂ ਰੁਪਏ ਦੀ ਨਾਜਾਇਜ਼ ਵਿਦੇਸ਼ੀ ਸ਼ਰਾਬ ਦਾ ਜ਼ਖ਼ੀਰਾ ਬਰਾਮਦ ਕੀਤਾ ਹੈ। ਖ਼ੁਫ਼ੀਆ ਸੂਚਨਾ ਦੇ ਆਧਾਰ 'ਤੇ ਰਤਨਗੜ੍ਹ ਇਲਾਕੇ ਵਿੱਚ ਕੀਤੀ ਗਈ ਇਸ ਛਾਪੇਮਾਰੀ ਦੌਰਾਨ ਤਿੰਨ ਦੁਕਾਨਾਂ ਵਿੱਚੋਂ 2000 ਤੋਂ ਵੱਧ ਸ਼ਰਾਬ ਦੀਆਂ ਪੇਟੀਆਂ ਜ਼ਬਤ ਕੀਤੀਆਂ ਗਈਆਂ ਹਨ, ਜਿਸ ਨਾਲ ਚੋਣਾਂ ਦੌਰਾਨ ਨਸ਼ੇ ਦੀ ਵਰਤੋਂ ਕਰਨ ਵਾਲੇ ਅਨਸਰਾਂ ਨੂੰ ਵੱਡਾ ਝਟਕਾ ਲੱਗਿਆ ਹੈ।


ਮਿਲੀ ਜਾਣਕਾਰੀ ਮੁਤਾਬਕ ਇਹ ਰੇਡ ਖਡੂਰ ਸਾਹਿਬ ਰੋਡ ਸਥਿਤ ਰਤਨਗੜ੍ਹ ਪਿੰਡ ਦੇ ਨਜ਼ਦੀਕ ਬਣੀਆਂ ਦੁਕਾਨਾਂ 'ਤੇ ਪਾਈ ਗਈ। ਬਰਾਮਦ ਕੀਤੇ ਗਏ ਸਟਾਕ ਵਿੱਚ ਦਿੱਲੀ, ਮਹਾਰਾਸ਼ਟਰ, ਮੱਧ ਪ੍ਰਦੇਸ਼, ਗੁਜਰਾਤ ਅਤੇ ਚੰਡੀਗੜ੍ਹ ਵਰਗੇ ਵੱਖ-ਵੱਖ ਸੂਬਿਆਂ ਦੀ ਮਹਿੰਗੀ ਅਤੇ ਮਲਟੀ-ਬ੍ਰਾਂਡ ਸ਼ਰਾਬ ਸ਼ਾਮਲ ਹੈ। ਜਾਂਚ ਦੌਰਾਨ ਪੁਲਿਸ ਨੂੰ ਕਈ ਪੇਟੀਆਂ ਵਿੱਚ ਮਿਆਦ ਪੁੱਗ ਚੁੱਕੀ (ਐਕਸਪਾਇਰੀ) ਸ਼ਰਾਬ ਅਤੇ ਬੀਅਰ ਵੀ ਮਿਲੀ ਹੈ, ਜੋ ਲੋਕਾਂ ਦੀ ਸਿਹਤ ਲਈ ਬੇਹੱਦ ਖ਼ਤਰਨਾਕ ਸਾਬਤ ਹੋ ਸਕਦੀ ਸੀ।


ਆਬਕਾਰੀ ਵਿਭਾਗ ਦੇ ਉੱਚ ਅਧਿਕਾਰੀਆਂ, ਏ.ਟੀ.ਓ. (ATO) ਅਤੇ ਐਕਸਾਈਜ਼ ਇੰਸਪੈਕਟਰਾਂ ਦੀ ਨਿਗਰਾਨੀ ਹੇਠ ਚੱਲੀ ਗਿਣਤੀ ਦੌਰਾਨ ਮੁੱਢਲੇ ਤੌਰ 'ਤੇ 1533 ਪੇਟੀਆਂ ਦੀ ਪੁਸ਼ਟੀ ਹੋ ਚੁੱਕੀ ਹੈ, ਜਦਕਿ ਅਸਲ ਗਿਣਤੀ 2500 ਦੇ ਕਰੀਬ ਹੋਣ ਦਾ ਅੰਦਾਜ਼ਾ ਹੈ। ਪੁਲਿਸ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਦੁਕਾਨਾਂ ਇੱਕ ਵਿਅਕਤੀ ਵੱਲੋਂ ਕਿਰਾਏ 'ਤੇ ਲਈਆਂ ਗਈਆਂ ਸਨ। ਦੁਕਾਨ ਮਾਲਕ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਹੁਣ ਵਿੱਕੀ ਭਿੰਡਰ ਨਾਮ ਦੇ ਮੁੱਖ ਮੁਲਜ਼ਮ ਵਿਰੁੱਧ ਐਫ.ਆਈ.ਆਰ. (FIR) ਦਰਜ ਕਰਨ ਦੀ ਤਿਆਰੀ ਕਰ ਰਹੀ ਹੈ।


ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਗੈਰ-ਕਾਨੂੰਨੀ ਸਟਾਕ ਨੂੰ ਚੋਣਾਂ ਦੌਰਾਨ ਵੋਟਰਾਂ ਨੂੰ ਲੁਭਾਉਣ ਜਾਂ ਮਾਹੌਲ ਖ਼ਰਾਬ ਕਰਨ ਲਈ ਵਰਤਿਆ ਜਾਣਾ ਸੀ। ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਸਾਫ਼ ਕੀਤਾ ਹੈ ਕਿ ਚੋਣਾਂ ਨੂੰ ਅਮਨ-ਅਮਾਨ ਨਾਲ ਨੇਪਰੇ ਚਾੜ੍ਹਨ ਲਈ ਵੱਖ-ਵੱਖ ਸੰਵੇਦਨਸ਼ੀਲ ਇਲਾਕਿਆਂ ਵਿੱਚ ਨਾਕਾਬੰਦੀ ਅਤੇ ਫਲੈਗ ਮਾਰਚ ਕੀਤੇ ਜਾ ਰਹੇ ਹਨ।


ਆਬਕਾਰੀ ਵਿਭਾਗ ਹੁਣ ਇਸ ਗੱਲ ਦੀ ਡੂੰਘਾਈ ਨਾਲ ਜਾਂਚ ਕਰ ਰਿਹਾ ਹੈ ਕਿ ਦੂਜੇ ਸੂਬਿਆਂ ਦੀ ਇੰਨੀ ਵੱਡੀ ਖੇਪ ਪੰਜਾਬ ਦੀ ਸਰਹੱਦ ਅੰਦਰ ਕਿਵੇਂ ਦਾਖਲ ਹੋਈ। ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਇਸ ਰੈਕੇਟ ਦੇ ਪਿੱਛੇ ਮੌਜੂਦ ਸਾਰੇ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰਕੇ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.