ਤਾਜਾ ਖਬਰਾਂ
ਚੰਡੀਗੜ੍ਹ:- ਲੋਕ ਸੰਪਰਕ ਵਿਭਾਗ ਦੇ ਬੀਤੇ ਕੱਲ੍ਹ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਸਕੱਤਰ ਤੇ ਨਾਲ ਹੀ ਡਾਇਰੈਕਟਰ ਦੇ ਤਬਾਦਲੇ ਤੋਂ ਬਾਅਦ ਵਿਭਾਗ ਵਿੱਚ ਸ਼ਨਾਟਾ ਛਾਇਆ ਹੋਇਆ ਹੈ ,ਉੱਥੇ ਹੀ ਲੋਕ ਸੰਪਰਕ ਵਿਭਾਗ ਦੇ ਸਕੱਤਰ ਦੇ ਅਹੁਦੇ ਤੋਂ ਬਦਲ ਕੇ ਸਕੱਤਰ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਿੱਚ ਗਏ IAS ਅਧਿਕਾਰੀ ਰਾਮਵੀਰ ਵੱਲੋਂ ਪੰਜਵੀਂ ਮੰਜ਼ਿਲ ਤੇ ਲੋਕ ਸੰਪਰਕ ਵਿਭਾਗ ਦਾ ਕਮਰਾ ਨਾ ਛੱਡਣ ਕਾਰਨ ਵਿਭਾਗ ਵਿੱਚ ਨਵੇਂ ਉਹਨਾਂ ਦੀ ਥਾਂ ਤੇ ਆਏ SPL ਸਕੱਤਰ (ਵਾਧੂ ਚਾਰਜ ਡਾਇਰੈਕਟਰ) ਨੂੰ 7 ਵੀਂ ਮੰਜ਼ਿਲ ਤੇ ਆਰਜੀ ਇੱਕ ਦਫਤਰ ਵਿਚ ਆਰਜੀ ਨੇਮ ਪਲੇਟ ਲਗਾ ਕੇ ਵਿਭਾਗ ਦਾ ਚਾਰਜ ਸੰਭਾਲਣਾ ਪਿਆ ।
ਇਹ ਚਰਚਾਵਾਂ ਚੱਲ ਪਈਆਂ ਹਨ ਕੀ ਰਾਮਵੀਰ ਦੁਬਾਰਾ ਸਕੱਤਰ ਲੋਕ ਸੰਪਰਕ ਵਿਭਾਗ ਦੇ ਅਹੁਦੇ ਤੇ ਕਿਤੇ ਦੁਬਾਰਾ ਤਾਂ ਨਹੀਂ ਆ ਰਹੇ । ਜਾਂ ਫਿਰ ਉਹਨਾਂ ਨੂੰ ਇਹ ਆਸ ਤਾਂ ਨਹੀਂ ਕੀ ਉਹ ਦੁਬਾਰਾ.....।
ਦੱਸਣ ਯੋਗ ਹੈ ਕਿ ਪੰਜਾਬ ਸਿਵਿਲ ਸਕੱਤਰ ਦੀ ਪੰਜਵੀਂ ਮੰਜ਼ਿਲ ਤੇ ਲੋਕ ਸੰਪਰਕ ਵਿਭਾਗ ਦੇ ਸਕੱਤਰ, ਡਾਇਰੈਕਟਰ ਸਮੇਤ ਹੋਰ ਹੇਠਲੇ ਪੱਧਰ ਦੇ ਅਧਿਕਾਰੀਆਂ ਤੇ ਸਟਾਫ ਦਾ ਪੂਰਾ ਕੈਂਪਸ ਹੈ। ਸ਼ੁਰੂ ਤੋਂ ਹੀ ਅਲਾਟ ਹੋਏ ਇਸ ਦਫਤਰ ਨੂੰ ਸੇਵਾ ਮੁਕਤ ਹੋਏ ਸਕੱਤਰ ਮਾਲਵਿੰਦਰ ਸਿੰਘ ਜੱਗੀ ਇਸ ਨੂੰ ਲੋਕ ਸੰਪਰਕ ਵਿਭਾਗ ਦਾ ਵੱਡੀ ਰਕਮ ਲਗਾ ਕੇ ਲਗਜ਼ਰੀ ਦਫਤਰ ਬਣਾਇਆ ਸੀ ।
Get all latest content delivered to your email a few times a month.