IMG-LOGO
ਹੋਮ ਰਾਸ਼ਟਰੀ: ਸੋਨਾ ਮਾਰਕੀਟ 'ਚ ਹੜਕੰਪ: ਪੀਐਮ ਮੋਦੀ ਦੀ ਅਪੀਲ ਨੇ ਉਡਾਏ...

ਸੋਨਾ ਮਾਰਕੀਟ 'ਚ ਹੜਕੰਪ: ਪੀਐਮ ਮੋਦੀ ਦੀ ਅਪੀਲ ਨੇ ਉਡਾਏ ਜਵੈਲਰਾਂ ਦੇ ਹੋਸ਼, ਵਪਾਰੀਆਂ ਨੇ ਕਿਹਾ— 'ਸਾਡੀਆਂ ਦੁਕਾਨਾਂ ਵੀ ਇੱਕ ਸਾਲ ਲਈ ਬੰਦ ਕਰਵਾ ਦੇਵੇ...

Admin User - May 12, 2026 01:02 PM
IMG

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਦੇਸ਼ ਵਾਸੀਆਂ ਨੂੰ ਇੱਕ ਸਾਲ ਤੱਕ ਸੋਨਾ ਨਾ ਖਰੀਦਣ ਦੀ ਕੀਤੀ ਗਈ ਅਪੀਲ ਤੋਂ ਬਾਅਦ ਜਵੈਲਰੀ ਕਾਰੋਬਾਰ ਵਿੱਚ ਵੱਡਾ ਭੂਚਾਲ ਆ ਗਿਆ ਹੈ। ਸੁਨਿਆਰਾ ਭਾਈਚਾਰੇ ਨੇ ਇਸ ਬਿਆਨ 'ਤੇ ਤਿੱਖਾ ਇਤਰਾਜ਼ ਜਤਾਉਂਦਿਆਂ ਕਿਹਾ ਹੈ ਕਿ ਪਹਿਲਾਂ ਹੀ ਕੌਮਾਂਤਰੀ ਜੰਗਾਂ ਅਤੇ ਮੰਦੀ ਦੀ ਮਾਰ ਝੱਲ ਰਹੀ ਮਾਰਕੀਟ ਨੂੰ ਇਸ ਫੈਸਲੇ ਨੇ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ। ਵਪਾਰੀਆਂ ਅਨੁਸਾਰ, ਇਸ ਬਿਆਨ ਨੇ ਗਾਹਕਾਂ ਦੇ ਮਨਾਂ ਵਿੱਚ ਅਜਿਹਾ ਡਰ ਪੈਦਾ ਕੀਤਾ ਹੈ ਕਿ ਲੋਕਾਂ ਨੇ ਆਪਣੀਆਂ ਪੁਰਾਣੀਆਂ ਬੁਕਿੰਗਾਂ ਤੱਕ ਰੱਦ ਕਰਵਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ।


ਸਵਰਨਘਰ ਸੰਘ ਦੇ ਆਗੂਆਂ ਨੇ ਚਿੰਤਾ ਪ੍ਰਗਟਾਈ ਹੈ ਕਿ ਜਵੈਲਰੀ ਦਾ ਕਾਰੋਬਾਰ ਸਿਰਫ਼ ਦੁਕਾਨਦਾਰਾਂ ਤੱਕ ਸੀਮਿਤ ਨਹੀਂ ਹੈ। ਉਨ੍ਹਾਂ ਕਿਹਾ ਕਿ ਇੱਕ ਜਵੈਲਰੀ ਸ਼ੋਅਰੂਮ ਨਾਲ ਘੱਟੋ-ਘੱਟ 20 ਪਰਿਵਾਰਾਂ ਦੀ ਰੋਜ਼ੀ-ਰੋਟੀ ਸਿੱਧੇ ਤੌਰ 'ਤੇ ਜੁੜੀ ਹੁੰਦੀ ਹੈ। ਇਸ ਲੜੀ ਵਿੱਚ ਕਾਰੀਗਰ, ਡਿਜ਼ਾਈਨਰ, ਪਾਲਿਸ਼ ਕਰਨ ਵਾਲੇ, ਛਿੱਲਾਈ ਕਰਨ ਵਾਲੇ ਅਤੇ ਟੈਂਚ ਦਾ ਕੰਮ ਕਰਨ ਵਾਲੇ ਹਜ਼ਾਰਾਂ ਲੋਕ ਸ਼ਾਮਲ ਹਨ। ਜੇਕਰ ਲੋਕ ਇੱਕ ਸਾਲ ਤੱਕ ਖਰੀਦਦਾਰੀ ਨਹੀਂ ਕਰਨਗੇ, ਤਾਂ ਇਹ ਕਾਰੀਗਰ ਭੁੱਖਮਰੀ ਦੀ ਕਗਾਰ 'ਤੇ ਪਹੁੰਚ ਜਾਣਗੇ।


ਕਾਰੋਬਾਰੀਆਂ ਨੇ ਸਰਕਾਰ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਜੇਕਰ ਸਰਕਾਰ ਚਾਹੁੰਦੀ ਹੈ ਕਿ ਦੇਸ਼ ਦੇ ਲੋਕ ਸੋਨਾ ਨਾ ਖਰੀਦਣ, ਤਾਂ ਫਿਰ ਜਵੈਲਰੀ ਦੀਆਂ ਦੁਕਾਨਾਂ ਨੂੰ ਵੀ ਇੱਕ ਸਾਲ ਲਈ ਤਾਲੇ ਲਗਾ ਦਿੱਤੇ ਜਾਣ। ਉਨ੍ਹਾਂ ਮੰਗ ਕੀਤੀ ਕਿ ਜੇਕਰ ਕਾਰੋਬਾਰ ਬੰਦ ਹੁੰਦਾ ਹੈ ਤਾਂ ਸਰਕਾਰ ਨੂੰ ਵਪਾਰੀਆਂ ਅਤੇ ਕਾਰੀਗਰਾਂ ਦੇ ਘਰਾਂ ਦਾ ਖਰਚਾ ਚੁੱਕਣਾ ਚਾਹੀਦਾ ਹੈ। ਵਪਾਰੀਆਂ ਮੁਤਾਬਕ ਪਹਿਲਾਂ ਹੀ ਸੋਨੇ ਦੀਆਂ ਵਧਦੀਆਂ ਕੀਮਤਾਂ ਕਾਰਨ ਬਾਜ਼ਾਰ ਸੁਸਤ ਸੀ ਅਤੇ ਹੁਣ ਇਸ ਬਿਆਨ ਨੇ ਰਹੀ-ਸਹੀ ਕਸਰ ਵੀ ਪੂਰੀ ਕਰ ਦਿੱਤੀ ਹੈ।


ਬਾਜ਼ਾਰ ਵਿੱਚ ਸਥਿਤੀ ਇਹ ਹੈ ਕਿ ਗਾਹਕਾਂ ਨੇ ਸਾਈ (Advance) ਵਾਪਸ ਲੈਣੀ ਸ਼ੁਰੂ ਕਰ ਦਿੱਤੀ ਹੈ। ਜਵੈਲਰਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਅਜਿਹੇ ਸੰਵੇਦਨਸ਼ੀਲ ਬਿਆਨ ਦੇਣ ਤੋਂ ਪਹਿਲਾਂ ਲੱਖਾਂ ਲੋਕਾਂ ਦੇ ਰੁਜ਼ਗਾਰ ਬਾਰੇ ਸੋਚਣਾ ਚਾਹੀਦਾ ਸੀ। ਸੁਨਿਆਰਾ ਭਾਈਚਾਰੇ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਕਾਰੋਬਾਰੀਆਂ ਦੇ ਹਿੱਤਾਂ ਦਾ ਧਿਆਨ ਨਾ ਰੱਖਿਆ, ਤਾਂ ਉਨ੍ਹਾਂ ਨੂੰ ਸੰਘਰਸ਼ ਦਾ ਰਸਤਾ ਅਖ਼ਤਿਆਰ ਕਰਨਾ ਪਵੇਗਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.