IMG-LOGO
ਹੋਮ ਰਾਸ਼ਟਰੀ: ਹਾਈਕੋਰਟ ਦਾ ਵੱਡਾ ਫੈਸਲਾ: ਮੀਰੀ-ਪੀਰੀ ਮੈਡੀਕਲ ਕਾਲਜ ਦਾ ਪ੍ਰਬੰਧ ਹੁਣ...

ਹਾਈਕੋਰਟ ਦਾ ਵੱਡਾ ਫੈਸਲਾ: ਮੀਰੀ-ਪੀਰੀ ਮੈਡੀਕਲ ਕਾਲਜ ਦਾ ਪ੍ਰਬੰਧ ਹੁਣ ਹਰਿਆਣਾ ਕਮੇਟੀ ਦੇ ਹੱਥ; ਟਰੱਸਟ ਦੀ ਪਟੀਸ਼ਨ ਖਾਰਜ

Admin User - May 12, 2026 11:22 AM
IMG

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕੁਰੂਕਸ਼ੇਤਰ ਦੇ ਸ਼ਾਹਬਾਦ ਸਥਿਤ ਮੀਰੀ-ਪੀਰੀ ਮੈਡੀਕਲ ਕਾਲਜ ਅਤੇ ਹਸਪਤਾਲ ਦੀ ਸੇਵਾ-ਸੰਭਾਲ ਨੂੰ ਲੈ ਕੇ ਚੱਲ ਰਹੇ ਲੰਬੇ ਵਿਵਾਦ 'ਤੇ ਮੰਗਲਵਾਰ ਨੂੰ ਇਤਿਹਾਸਕ ਫੈਸਲਾ ਸੁਣਾਇਆ ਹੈ। ਅਦਾਲਤ ਨੇ ਮੀਰੀ-ਪੀਰੀ ਚੈਰੀਟੇਬਲ ਟਰੱਸਟ ਵੱਲੋਂ ਦਾਇਰ ਪਟੀਸ਼ਨ ਨੂੰ ਖਾਰਜ ਕਰਦਿਆਂ ਇਸ ਸੰਸਥਾ ਦਾ ਪ੍ਰਬੰਧਕੀ ਹੱਕ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (HSGPC) ਨੂੰ ਦੇ ਦਿੱਤਾ ਹੈ। ਇਸ ਫੈਸਲੇ ਤੋਂ ਬਾਅਦ ਹੁਣ ਹਰਿਆਣਾ ਕਮੇਟੀ ਕਦੇ ਵੀ ਸੰਸਥਾ ਦਾ ਕੰਮਕਾਜ ਆਪਣੇ ਹੱਥਾਂ ਵਿੱਚ ਲੈ ਸਕਦੀ ਹੈ।


ਜ਼ਿਕਰਯੋਗ ਹੈ ਕਿ ਹਾਈ ਕੋਰਟ ਨੇ ਪਿਛਲੀ ਸੁਣਵਾਈ ਦੌਰਾਨ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਮੀਰੀ-ਪੀਰੀ ਟਰੱਸਟ ਨੇ ਹਰਿਆਣਾ ਕਮੇਟੀ ਵੱਲੋਂ ਬਣਾਏ ਗਏ ਪ੍ਰਬੰਧਕੀ ਬੋਰਡ ਦੇ ਗਠਨ ਵਿਰੁੱਧ ਅਦਾਲਤ ਵਿੱਚ ਚੁਣੌਤੀ ਦਿੱਤੀ ਸੀ। ਅਕਤੂਬਰ 2024 ਵਿੱਚ ਅਦਾਲਤ ਨੇ ਬੋਰਡ ਦੇ ਗਠਨ 'ਤੇ ਆਰਜ਼ੀ ਰੋਕ ਲਗਾਈ ਸੀ, ਪਰ ਹੁਣ ਅੰਤਿਮ ਫੈਸਲੇ ਵਿੱਚ ਅਦਾਲਤ ਨੇ ਹਰਿਆਣਾ ਕਮੇਟੀ ਦੇ ਪੱਖ ਨੂੰ ਜਾਇਜ਼ ਠਹਿਰਾਇਆ ਹੈ।


ਅਦਾਲਤ ਦਾ ਫੈਸਲਾ ਆਉਣ ਤੋਂ ਤੁਰੰਤ ਬਾਅਦ ਹਰਿਆਣਾ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਅਤੇ ਹੋਰ ਪ੍ਰਮੁੱਖ ਅਹੁਦੇਦਾਰਾਂ ਨੇ ਸੰਸਥਾ ਦਾ ਦੌਰਾ ਕੀਤਾ। ਕਮੇਟੀ ਮੈਂਬਰਾਂ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਅਗਲੀ ਰਣਨੀਤੀ 'ਤੇ ਚਰਚਾ ਕੀਤੀ। ਕਮੇਟੀ ਆਗੂਆਂ ਨੇ ਇਸ ਫੈਸਲੇ ਨੂੰ ਸੰਗਤ ਅਤੇ ਹਰਿਆਣਾ ਦੇ ਸਿੱਖਾਂ ਦੀ ਜਿੱਤ ਕਰਾਰ ਦਿੱਤਾ ਹੈ।


ਮੀਰੀ-ਪੀਰੀ ਸੰਸਥਾ ਦਾ ਵਿਵਾਦ ਉਦੋਂ ਗਰਮਾਇਆ ਸੀ ਜਦੋਂ ਕੁਝ ਕਰਮਚਾਰੀਆਂ ਨੇ ਪੱਕੇ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਧਰਨਾ ਸ਼ੁਰੂ ਕੀਤਾ ਸੀ। ਇਸ ਦੌਰਾਨ 20 ਮਾਰਚ ਨੂੰ ਬਲਜੀਤ ਸਿੰਘ ਦਾਦੂਵਾਲ ਆਪਣੇ ਸਮਰਥਕਾਂ ਸਮੇਤ ਉੱਥੇ ਪਹੁੰਚ ਗਏ ਸਨ ਅਤੇ ਸੰਸਥਾ ਦੀ ਜ਼ਿੰਮੇਵਾਰੀ ਸੰਭਾਲਣ ਦਾ ਐਲਾਨ ਕਰ ਦਿੱਤਾ ਸੀ, ਜਿਸ ਤੋਂ ਬਾਅਦ ਟਰੱਸਟ ਅਤੇ ਕਮੇਟੀ ਵਿਚਾਲੇ ਕਾਨੂੰਨੀ ਲੜਾਈ ਤੇਜ਼ ਹੋ ਗਈ ਸੀ।


ਟਰੱਸਟ ਦੇ ਸੀਈਓ ਸੰਦੀਪ ਇੰਦਰ ਸਿੰਘ ਚੀਮਾ ਅਨੁਸਾਰ, ਉਨ੍ਹਾਂ ਨੇ ਬੋਰਡ ਦੇ ਗਠਨ ਨੂੰ ਗੈਰ-ਕਾਨੂੰਨੀ ਦੱਸਦਿਆਂ ਅਪੀਲ ਕੀਤੀ ਸੀ, ਜਿਸ 'ਤੇ ਅੱਜ ਅਦਾਲਤ ਨੇ ਆਪਣੀ ਮੋਹਰ ਲਗਾ ਦਿੱਤੀ ਹੈ। ਇਸ ਫੈਸਲੇ ਨਾਲ ਸ਼ਾਹਬਾਦ ਜੀਟੀ ਰੋਡ 'ਤੇ ਸਥਿਤ ਇਸ ਵੱਡੀ ਮੈਡੀਕਲ ਸੰਸਥਾ ਦੇ ਭਵਿੱਖ ਅਤੇ ਪ੍ਰਬੰਧ ਵਿੱਚ ਵੱਡੀ ਤਬਦੀਲੀ ਆਉਣ ਦੀ ਉਮੀਦ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.