ਤਾਜਾ ਖਬਰਾਂ
ਚੰਡੀਗੜ੍ਹ:- ਪੰਜਾਬ ਵਿਜ਼ੀਲੈਂਸ ਚੀਫ ਦੇ ਦਫ਼ਤਰ ਵਿੱਚ ਕੇਂਦਰੀ ਜਾਂਚ ਬਿਊਰੋ (CBI) ਨੇ ਪੰਜਾਬ ਵਿਜ਼ੀਲੈਂਸ ਬਿਊਰੋ ਨਾਲ ਜੁੜੇ ਕਥਿਤ ਰਿਸ਼ਵਤ ਮਾਮਲੇ ਵਿੱਚ ਕੇਸ ਦਰਜ ਕਰ ਲਿਆ ਹੈ। ਖਬਰ ਵਾਲੇ ਡਾਟ ਕਾਮ ਨੂੰ ਮਿਲੀ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਅਨੁਸਾਰ ਸੀਬੀਆਈ ਵੱਲੋਂ ਵਿਛਾਏ ਗਏ ਜਾਲ ਵਿੱਚ ਵੱਡੇ ਵੱਡੇ ਅਧਿਕਾਰੀਆਂ ਦੇ ਨਾਮ ਸਾਹਮਣੇ ਆ ਰਹੇ ਹਨ । ਸੀਬੀਆਈ ਵੱਲੋਂ ਪਹਿਲਾਂ ਵਿਚੋਲੇ ਨੂੰ ਗ੍ਰਿਫਤਾਰ ਕੀਤਾ ਗਿਆ , ਜਦਕਿ ਵਿਜੀਲੈਂਸ ਚੀਫ ਦੇ ਰੀਡਰ ਓਪੀ ਰਾਣਾ ਨੂੰ ਜਿਉਂ ਹੀ ਸੀਬੀਆਈ ਦੀ ਟੀਮ ਪੁੱਜੀ ਤਾਂ ਉਹ ਫਰਾਰ ਹੋ ਗਿਆ ।ਇਹ ਵੀ ਪਤਾ ਲੱਗਾ ਹੈ ਕਿ ਰਿਸ਼ਵਤ ਦੀ 13 ਲੱਖ ਰੁਪਏ ਵੀ ਸੀਬੀਆਈ ਵੱਲੋਂ ਰਿਕਵਰ ਕਰ ਲਈ ਗਈ ਹੈ ।
ਸੂਤਰਾਂ ਅਨੁਸਾਰ ਇਹ ਮਾਮਲਾ ਲਗਭਗ 20 ਲੱਖ ਰੁਪਏ ਦੀ ਰਿਸ਼ਵਤ ਦੇ ਸੌਦੇ ਨਾਲ ਜੁੜਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਪੰਜ‑ਸਿਤਾਰਾ ਹੋਟਲ ਨਾਲ ਸਬੰਧਤ ਕਿਸੇ ਮਾਮਲੇ ਵਿੱਚ ਸਮਝੌਤਾ ਅਤੇ ਰਾਹਤ ਦਿਲਾਉਣ ਦੇ ਬਦਲੇ ਰਿਸ਼ਵਤ ਮੰਗੀ ਜਾ ਰਹੀ ਸੀ। CBI ਨੂੰ ਲੰਬੇ ਸਮੇਂ ਤੋਂ ਇਸ ਡੀਲ ਬਾਰੇ ਜਾਣਕਾਰੀ ਸੀ ਅਤੇ ਏਜੰਸੀ ਨੇ ਜਾਲ ਬਿਛਾਕੇ ਕਾਰਵਾਈ ਨੂੰ ਅੰਜਾਮ ਦਿੱਤਾ।
CBI ਦੀ ਇਸ ਕਾਰਵਾਈ ਤੋਂ ਬਾਅਦ ਪੰਜਾਬ ਵਿਜ਼ੀਲੈਂਸ ਬਿਊਰੋ ਦੇ ਅੰਦਰ ਹੱਡਕੰਪ ਵਾਲਾ ਮਾਹੌਲ ਬਣ ਗਿਆ ਹੈ। ਏਜੰਸੀ ਹੁਣ ਇਹ ਜਾਂਚ ਕਰ ਰਹੀ ਹੈ ਕਿ ਇਸ ਕਥਿਤ ਭ੍ਰਿਸ਼ਟਾਚਾਰ ਨੈੱਟਵਰਕ ਵਿੱਚ ਹੋਰ ਕੌਣ‑ਕੌਣ ਸ਼ਾਮਲ ਸੀ ਅਤੇ ਕਈ ਅਧਿਕਾਰੀਆਂ ਵੱਲੋਂ ਪੁੱਛਗਿੱਛ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਤਾਜ਼ਾ ਸੂਤਰਾਂ ਦੇ ਹਵਾਲੇ ਤੋਂ ਖਬਰ ਮਿਲੀ ਹੈ ਕਿ ਸੀਬੀਆਈ ਦੀ ਟੀਮ ਵੱਲੋਂ ਵਿਜੀਲੈਂਸ ਚੀਫ ਦਫਤਰ ਦੇ ਬਾਹਰ ਰਾਤ ਤੋਂ ਹੀ ਨਿਗਾ ਰੱਖੀ ਜਾ ਰਹੀ ਹੈ।
Get all latest content delivered to your email a few times a month.