ਤਾਜਾ ਖਬਰਾਂ
ਅੰਮ੍ਰਿਤਸਰ ਦੇ Sri Guru Ram Dass Jee International Airport ‘ਤੇ ਇੱਕ ਵਿਲੱਖਣ ਤੇ ਭਾਵੁਕ ਮੰਜ਼ਰ ਦੇਖਣ ਨੂੰ ਮਿਲਿਆ, ਜਿੱਥੇ Central Industrial Security Force (CISF) ਦੇ ਡੌਗ ਸਕੁਆਡ ਦੇ ਨਿੱਘੇ ਤੇ ਵਫ਼ਾਦਾਰ ਮੈਂਬਰ ਮੈਕਸ ਨੂੰ ਪੂਰੇ ਸਨਮਾਨ ਨਾਲ ਸੇਵਾਮੁਕਤ ਕੀਤਾ ਗਿਆ। 1 ਮਈ 2026 ਨੂੰ ਹੋਏ ਇਸ ਸਮਾਰੋਹ ਦੌਰਾਨ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਮੈਕਸ ਦੀ 5 ਸਾਲਾਂ ਦੀ ਬੇਮਿਸਾਲ ਸੇਵਾ ਨੂੰ ਯਾਦ ਕਰਦਿਆਂ ਉਸਨੂੰ ਸਲਾਮੀ ਦਿੱਤੀ। 10 ਮਾਰਚ 2020 ਨੂੰ ਜਨਮੇ ਮੈਕਸ ਨੇ 3 ਜੁਲਾਈ 2020 ਨੂੰ CISF ‘ਚ ਭਰਤੀ ਹੋ ਕੇ ਟ੍ਰੇਨਿੰਗ ਪੂਰੀ ਕੀਤੀ ਅਤੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਆਪਣੀ ਡਿਊਟੀ ਨਿਭਾਈ, ਜਿੱਥੇ ਉਸਨੇ ਸੁਰੱਖਿਆ ਪ੍ਰਬੰਧਾਂ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਹਾਲਾਂਕਿ ਆਮ ਤੌਰ ‘ਤੇ ਡੌਗ ਸਕੁਆਡ ਦੇ ਮੈਂਬਰਾਂ ਦੀ ਸੇਵਾ ਮਿਆਦ 8 ਸਾਲ ਹੁੰਦੀ ਹੈ, ਪਰ ਗੰਭੀਰ ਬਿਮਾਰੀ ਕਾਰਨ ਮੈਕਸ ਨੂੰ ਪਹਿਲਾਂ ਹੀ ਰਿਟਾਇਰ ਕਰਨਾ ਪਿਆ।
ਰਿਟਾਇਰਮੈਂਟ ਸਮਾਗਮ ਦੌਰਾਨ ਕਈ ਭਾਵੁਕ ਪਲ ਵੇਖਣ ਨੂੰ ਮਿਲੇ, ਖ਼ਾਸ ਕਰਕੇ ਜਦੋਂ ਮੈਕਸ ਦੇ ਹੈਂਡਲਰ ਹੈਡ ਕਾਂਸਟੇਬਲ ਜਗਜੀਤ ਸਿੰਘ ਨੇ ਉਸਨੂੰ “Love you Max” ਕਹਿ ਕੇ ਵਿਦਾਈ ਦਿੱਤੀ। ਮੈਕਸ ਨੇ ਵੀ ਆਪਣੇ ਅੰਦਾਜ਼ ਵਿੱਚ ਸਲੂਟ ਕਰਕੇ ਸਭ ਦਾ ਦਿਲ ਜਿੱਤ ਲਿਆ। ਏਅਰਪੋਰਟ ਡਾਇਰੈਕਟਰ ਭੂਪਿੰਦਰ ਸਿੰਘ ਨੇ ਕਿਹਾ ਕਿ ਮੈਕਸ ਸਿਰਫ਼ ਇੱਕ ਡੌਗ ਨਹੀਂ ਸੀ, ਸਗੋਂ ਟੀਮ ਦਾ ਅਟੁੱਟ ਹਿੱਸਾ ਸੀ, ਜਿਸਦੀ ਸੇਵਾ ਕਿਸੇ ਵੀ ਇਨਸਾਨ ਤੋਂ ਘੱਟ ਨਹੀਂ। ਉਨ੍ਹਾਂ ਦੱਸਿਆ ਕਿ CISF ਵੱਲੋਂ ਹਰ ਸੇਵਾਮੁਕਤ ਡੌਗ ਨੂੰ ਵੀ ਉਹੀ ਮਾਨ-ਸਨਮਾਨ ਦਿੱਤਾ ਜਾਂਦਾ ਹੈ ਜੋ ਇੱਕ ਅਧਿਕਾਰੀ ਨੂੰ ਮਿਲਦਾ ਹੈ, ਜਦਕਿ ਮੈਕਸ ਦੀ ਥਾਂ ਲੈਣ ਲਈ ਨਵੇਂ ਡੌਗ ਦੀ ਟ੍ਰੇਨਿੰਗ ਵੀ ਜਾਰੀ ਹੈ।
Get all latest content delivered to your email a few times a month.