ਤਾਜਾ ਖਬਰਾਂ
ਪੰਜਾਬ ਸਟੇਟ ਵਿਸਾਖੀ ਬੰਪਰ 2026 ਨੇ ਇੱਕ ਵਾਰ ਫਿਰ ਕਿਸੇ ਦੀ ਕਿਸਮਤ ਚਮਕਾ ਦਿੱਤੀ ਹੈ। ਇਸ ਵਾਰ ਪਹਿਲਾ ਇਨਾਮ ਦਿੱਲੀ ਦੇ ਰਹਿਣ ਵਾਲੇ ਓਮ ਪ੍ਰਕਾਸ਼ ਦੇ ਨਾਮ ਰਿਹਾ, ਜਿਨ੍ਹਾਂ ਨੇ 6 ਕਰੋੜ ਰੁਪਏ ਦੀ ਵੱਡੀ ਰਕਮ ਜਿੱਤ ਕੇ ਆਪਣੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਦੌੜਾ ਦਿੱਤੀ। ਜਿੱਤਣ ਵਾਲਾ ਟਿਕਟ ਨੰਬਰ B520729 ਸੀ, ਜੋ ਲੁਧਿਆਣਾ ਦੇ ਘੰਟਾ ਘਰ ਇਲਾਕੇ ਵਿੱਚ ਸਥਿਤ ਗਾਂਧੀ ਬ੍ਰਦਰ ਸਟੋਰ ਤੋਂ ਖਰੀਦਿਆ ਗਿਆ ਸੀ।
ਜਿੱਤ ਦੀ ਖਬਰ ਮਿਲਣ ਤੋਂ ਬਾਅਦ ਓਮ ਪ੍ਰਕਾਸ਼ ਦਾ ਢੋਲ-ਨਗਾੜਿਆਂ ਨਾਲ ਜ਼ੋਰਦਾਰ ਸਵਾਗਤ ਕੀਤਾ ਗਿਆ। ਉਨ੍ਹਾਂ ਅਤੇ ਉਨ੍ਹਾਂ ਦੇ ਪੁੱਤਰ ਨੇ ਦੱਸਿਆ ਕਿ ਉਹ ਪਿਛਲੇ ਲਗਭਗ 30 ਸਾਲਾਂ ਤੋਂ ਲਾਟਰੀ ਖਰੀਦਦੇ ਆ ਰਹੇ ਹਨ। ਲੁਧਿਆਣਾ ਵਿੱਚ ਰਹਿੰਦੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਆਉਂਦੇ ਸਮੇਂ ਉਹ ਹਮੇਸ਼ਾ ਟਿਕਟ ਲੈਂਦੇ ਸਨ। ਪਹਿਲਾਂ ਵੀ ਉਨ੍ਹਾਂ ਨੂੰ ਕੁਝ ਛੋਟੇ ਇਨਾਮ ਮਿਲੇ, ਪਰ ਇਸ ਵਾਰ ਵਿਸਾਖੀ ਬੰਪਰ ਜਿੱਤਣਾ ਉਨ੍ਹਾਂ ਲਈ ਕਿਸੇ ਸੁਪਨੇ ਦੇ ਸੱਚ ਹੋਣ ਵਰਗਾ ਹੈ।
ਓਮ ਪ੍ਰਕਾਸ਼ ਨੇ ਕਿਹਾ ਕਿ ਉਹ ਇਸ ਰਕਮ ਦਾ ਇਸਤੇਮਾਲ ਸਮਾਜ ਸੇਵਾ ਅਤੇ ਨੇਕ ਕੰਮਾਂ ਵਿੱਚ ਕਰਨਗੇ। ਦੂਜੇ ਪਾਸੇ, ਗਾਂਧੀ ਬ੍ਰਦਰ ਸਟੋਰ ਦੇ ਮੁਖੀ ਤਰਨਪ੍ਰੀਤ ਗਾਂਧੀ ਨੇ ਖੁਸ਼ੀ ਜਤਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੇ ਸਟੋਰ ਤੋਂ ਪਹਿਲਾਂ ਵੀ ਕਈ ਲੋਕ ਵੱਡੇ ਇਨਾਮ ਜਿੱਤ ਚੁੱਕੇ ਹਨ ਅਤੇ ਇਹ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ ਕਿ ਇੱਕ ਹੋਰ ਵਿਅਕਤੀ ਕਰੋੜਪਤੀ ਬਣਿਆ ਹੈ।
ਇਹ ਘਟਨਾ ਸਾਬਤ ਕਰਦੀ ਹੈ ਕਿ ਕਿਸਮਤ ਕਦੋਂ ਕਿਸੇ ‘ਤੇ ਮਿਹਰਬਾਨ ਹੋ ਜਾਵੇ, ਇਹ ਕਿਹਾ ਨਹੀਂ ਜਾ ਸਕਦਾ।
Get all latest content delivered to your email a few times a month.