IMG-LOGO
ਹੋਮ ਪੰਜਾਬ: ਫਰੀਦਕੋਟ ‘ਚ ਵੱਡਾ ਘਪਲਾ: ਜੇਲ੍ਹ ‘ਚ ਬੰਦ ਵਿਅਕਤੀ ਨੂੰ 20...

ਫਰੀਦਕੋਟ ‘ਚ ਵੱਡਾ ਘਪਲਾ: ਜੇਲ੍ਹ ‘ਚ ਬੰਦ ਵਿਅਕਤੀ ਨੂੰ 20 ਕਰੋੜ ਦਾ ਟੈਂਡਰ ਅਲਾਟ

Admin User - Apr 20, 2026 07:20 PM
IMG

ਫਰੀਦਕੋਟ ਦੇ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਦਫਤਰ ਵਿੱਚ ਇਕ ਹੈਰਾਨ ਕਰਨ ਵਾਲੀ ਲਾਪਰਵਾਹੀ ਸਾਹਮਣੇ ਆਈ ਹੈ। ਵਿਭਾਗ ਵੱਲੋਂ ਮਾਰਕੀਟ ਕਮੇਟੀ ਜੈਤੋ ਦੇ ਅਧੀਨ ਆਉਣ ਵਾਲੀਆਂ ਅਨਾਜ ਮੰਡੀਆਂ ਵਿੱਚ ਲੋਡਿੰਗ ਅਤੇ ਅਨਲੋਡਿੰਗ ਦੇ ਕਰੀਬ 20 ਕਰੋੜ ਰੁਪਏ ਦੇ ਕੰਮ ਦਾ ਟੈਂਡਰ ਹਰਵਿੰਦਰ ਸਿੰਘ ਨਾਮਕ ਵਿਅਕਤੀ ਨੂੰ ਦੇ ਦਿੱਤਾ ਗਿਆ, ਜੋ ਕਿ ਗੰਭੀਰ ਅਪਰਾਧਿਕ ਮਾਮਲਿਆਂ ਵਿੱਚ ਘਿਰਿਆ ਹੋਇਆ ਹੈ।

ਮਿਲੀ ਜਾਣਕਾਰੀ ਅਨੁਸਾਰ, ਇਸ ਵਿਅਕਤੀ ਖ਼ਿਲਾਫ ਆਪਣੇ ਪਿੰਡ ਵਿੱਚ ਦਲਿਤ ਭਾਈਚਾਰੇ ‘ਤੇ ਕਥਿਤ ਤਸ਼ੱਦਦ ਕਰਨ ਅਤੇ ਪੁਲਿਸ ਮੌਜੂਦਗੀ ਵਿੱਚ ਗੋਲੀਆਂ ਚਲਾਉਣ ਵਰਗੇ ਸੰਗੀਨ ਦੋਸ਼ਾਂ ਹੇਠ ਮਾਮਲਾ ਦਰਜ ਹੈ। ਇਸ ਦੇ ਬਾਵਜੂਦ, ਖੁਰਾਕ ਤੇ ਸਪਲਾਈ ਵਿਭਾਗ ਦੇ ਅਧਿਕਾਰੀਆਂ ਵੱਲੋਂ ਨਿਯਮਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਉਸ ਨੂੰ ਇਹ ਵੱਡਾ ਟੈਂਡਰ ਸੌਂਪ ਦਿੱਤਾ ਗਿਆ।

ਵਿਭਾਗ ਦੀ ਆਪਣੀ ਨਿਯਮਾਵਲੀ ਅਨੁਸਾਰ, ਕਿਸੇ ਵੀ ਅਜਿਹੇ ਵਿਅਕਤੀ ਨੂੰ ਟੈਂਡਰ ਨਹੀਂ ਦਿੱਤਾ ਜਾ ਸਕਦਾ ਜਿਸ ਉੱਤੇ ਅਪਰਾਧਿਕ ਕੇਸ ਦਰਜ ਹੋਵੇ। ਇਸ ਮਾਮਲੇ ਨੇ ਵਿਭਾਗ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।

ਇਸ ਸਬੰਧੀ ਜਦੋਂ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਗੁਰਜੀਤ ਸਿੰਘ ਦਿਉਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਵਿਭਾਗ ਨੂੰ ਇਸ ਗੱਲ ਦੀ ਜਾਣਕਾਰੀ ਬਾਅਦ ਵਿੱਚ ਮਿਲੀ ਕਿ ਟੈਂਡਰ ਲੈਣ ਵਾਲੇ ਵਿਅਕਤੀ ਖ਼ਿਲਾਫ ਮਾਮਲਾ ਦਰਜ ਹੈ ਅਤੇ ਉਹ ਜੇਲ੍ਹ ਵਿੱਚ ਬੰਦ ਹੈ। ਉਨ੍ਹਾਂ ਮੁਤਾਬਕ, ਟੈਂਡਰ ਅਲਾਟਮੈਂਟ ਤੋਂ ਬਾਅਦ ਉਹ ਗ੍ਰਿਫ਼ਤਾਰ ਹੋਏ ਹਨ।

ਉਨ੍ਹਾਂ ਇਹ ਵੀ ਕਿਹਾ ਕਿ ਟੈਂਡਰਕਰਤਾ ਵੱਲੋਂ ਐਫੀਡੈਵਿਟ ਦਿੱਤਾ ਗਿਆ ਸੀ, ਜਿਸ ਵਿੱਚ ਉਸਨੇ ਆਪਣੇ ਖ਼ਿਲਾਫ ਕੋਈ ਅਪਰਾਧਿਕ ਮਾਮਲਾ ਨਾ ਹੋਣ ਦੀ ਗੱਲ ਕਹੀ ਸੀ। ਹੁਣ ਵਿਭਾਗ ਵੱਲੋਂ ਇਸ ਮਾਮਲੇ ਦੀ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਗਈ ਹੈ ਅਤੇ ਅਗਲੀ ਕਾਰਵਾਈ ਉਨ੍ਹਾਂ ਦੇ ਹੁਕਮਾਂ ਅਨੁਸਾਰ ਕੀਤੀ ਜਾਵੇਗੀ।

ਇਸ ਘਟਨਾ ਨੇ ਸਰਕਾਰੀ ਟੈਂਡਰ ਪ੍ਰਕਿਰਿਆ ਦੀ ਪਾਰਦਰਸ਼ਤਾ ਅਤੇ ਜ਼ਿੰਮੇਵਾਰੀ ‘ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.