ਤਾਜਾ ਖਬਰਾਂ
ਮੰਡੀ ਗੋਬਿੰਦਗੜ੍ਹ ਨੇੜਲੇ ਪਿੰਡ ਬਡਗੁਜਰਾਂ ਵਿੱਚ ਇਕ ਬਹੁਤ ਹੀ ਦਰਦਨਾਕ ਹਾਦਸਾ ਵਾਪਰਿਆ, ਜਿੱਥੇ ਇੱਕ ਮਹਿਲਾ ਆਪਣੇ ਭਤੀਜੇ ਅਤੇ ਪੰਜ ਸਾਲਾ ਪੁੱਤਰ ਨਾਲ ਰਿਕਸ਼ਾ ਰੇਹੜੀ ‘ਤੇ ਪਾਥੀਆਂ ਲੈ ਕੇ ਜਾ ਰਹੀ ਸੀ। ਰਸਤੇ ਵਿੱਚ ਆਈ ਢਲਾਣ ਕਾਰਨ ਰੇਹੜੀ ਅਚਾਨਕ ਬੇਕਾਬੂ ਹੋ ਗਈ ਅਤੇ ਨੇੜਲੇ ਟੋਭੇ ਵਿੱਚ ਜਾ ਪਲਟੀ। ਤਿੰਨੇ ਹੀ ਪਾਣੀ ਵਿੱਚ ਡਿੱਗ ਕੇ ਦਲਦਲ ਵਿੱਚ ਫਸ ਗਏ। ਖੇਤਾਂ ਵਿੱਚ ਕੰਮ ਕਰ ਰਹੇ ਇਕ ਨੌਜਵਾਨ ਨੇ ਹਿੰਮਤ ਕਰਦੇ ਹੋਏ ਤੁਰੰਤ ਟੋਭੇ ਵਿੱਚ ਛਾਲ ਮਾਰ ਕੇ ਮਹਿਲਾ ਅਤੇ ਉਸ ਦੇ ਬੱਚੇ ਨੂੰ ਬਾਹਰ ਕੱਢ ਲਿਆ, ਜਦਕਿ ਪਰਿਵਾਰ ਦੇ ਇਕ ਹੋਰ ਮੈਂਬਰ ਨੇ ਵੀ ਬਚਾਅ ਦੀ ਕੋਸ਼ਿਸ਼ ਕੀਤੀ।
ਇਸ ਹਾਦਸੇ ਵਿੱਚ 12 ਸਾਲਾ ਲੜਕਾ ਡੂੰਘੇ ਪਾਣੀ ਵਿੱਚ ਫਸ ਗਿਆ, ਜਿਸ ਨੂੰ ਕਾਫੀ ਜਤਨ ਮਗਰੋਂ ਬਾਹਰ ਕੱਢਿਆ ਗਿਆ ਪਰ ਹਸਪਤਾਲ ਪਹੁੰਚਣ ‘ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। ਗੰਭੀਰ ਜ਼ਖ਼ਮੀ ਮਹਿਲਾ ਅਤੇ ਉਸ ਦੇ ਪੁੱਤਰ ਨੂੰ ਉੱਚੇ ਇਲਾਜ ਲਈ ਰੈਫਰ ਕੀਤਾ ਗਿਆ, ਪਰ ਇਲਾਜ ਦੌਰਾਨ ਮਹਿਲਾ ਦੀ ਵੀ ਮੌਤ ਹੋ ਗਈ, ਜਦਕਿ ਬੱਚਾ ਹਾਲੇ ਵੀ ਜ਼ਿੰਦਗੀ ਲਈ ਸੰਘਰਸ਼ ਕਰ ਰਿਹਾ ਹੈ। ਇਸ ਦੁਖਦਾਈ ਘਟਨਾ ਨਾਲ ਪਿੰਡ ਅਤੇ ਆਸ-ਪਾਸ ਦੇ ਇਲਾਕੇ ਵਿੱਚ ਗਮ ਦਾ ਮਾਹੌਲ ਹੈ, ਖਾਸ ਕਰਕੇ ਕਿਉਂਕਿ ਮ੍ਰਿਤਕ ਬੱਚੇ ਦਾ ਪਿਤਾ ਵਿਦੇਸ਼ ਵਿੱਚ ਰੋਜ਼ੀ-ਰੋਟੀ ਕਮਾ ਰਿਹਾ ਹੈ।
Get all latest content delivered to your email a few times a month.