ਤਾਜਾ ਖਬਰਾਂ
ਰਾਏਕੋਟ 30 ਜੂਨ (ਹਾਕਮ ਸਿੰਘ ਧਾਲੀਵਾਲ)— ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਿਆਂ ਖ਼ਿਲਾਫ਼ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਰਾਏਕੋਟ ਸਦਰ ਪੁਲਿਸ ਵੱਲੋਂ ਇਕ ਵਿਅਕਤੀ ਨੂੰ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਸਦਰ ਰਾਏਕੋਟ ਦੇ ਅਡੀਸ਼ਨਲ ਐੱਸਐੱਚਓ ਪਿਆਰਾ ਸਿੰਘ ਨੇ ਦੱਸਿਆ ਕਿ ਏ.ਐਸ.ਆਈ. ਅਲਬੇਲ ਸਿੰਘ ਸਮੇਤ ਪੁਲਿਸ ਪਾਰਟੀ ਪਿੰਡ ਬੱਸੀਆ ਤੋਂ ਪਿੰਡ ਸੀਲੋਆਣੀ ਰੋਡ 'ਤੇ ਗਸ਼ਤ ਦੌਰਾਨ ਜਾ ਰਹੇ ਸਨ ਪਰ ਜਦੋਂ ਪੁਲਿਸ ਪਾਰਟੀ ਸੂਆ ਪੁਲ ਨਜ਼ਦੀਕ ਪੁੱਜੀ ਤਾਂ ਉਥੇ ਇੱਕ ਮੋਨਾ ਵਿਅਕਤੀ ਸਕੂਟਰ 'ਤੇ ਬੈਠਾ ਸੀ, ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ, ਜਿਸ 'ਤੇ ਪੁਲਿਸ ਪਾਰਟੀ ਨੇ ਸ਼ੱਕ ਦੇ ਅਧਾਰ 'ਤੇ ਜਦੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਨਾਮ ਹਰਪ੍ਰੀਤ ਸਿੰਘ ਪੁੱਤਰ ਸੁਖਪਾਲ ਸਿੰਘ ਵਾਸੀ ਬੁਰਜ ਹਰੀ ਸਿੰਘ ਦੱਸਿਆ ਅਤੇ ਉਸ ਵੱਲੋਂ ਸਕੂਟਰ 'ਤੇ ਰੱਖੇ ਪਲਾਸਟਿਕ ਦੇ ਥੈਲੇ ਦੀ ਤਲਾਸ਼ੀ ਲਈ ਤਾਂ ਉਸ ਪਾਸੋਂ 18 ਬੋਲਤਾਂ ਨਜਾਇਜ਼ ਸ਼ਰਾਬ ਮਾਰਕਾ ਚੰਡੀਗੜ੍ਹ ਬਰਾਮਦ ਹੋਈਆਂ, ਜਿਸ 'ਤੇ ਪੁਲਿਸ ਪਾਰਟੀ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਖਿਲਾਫ਼ ਐਕਸਾਈਜ ਐਕਟ ਤਹਿਤ ਮੁਕੱਦਮਾ ਦਰਜ ਕਰਕੇ ਹੋਰ ਪੜਤਾਲ ਸ਼ੁਰੂ ਕਰ ਦਿੱਤੀ।
Get all latest content delivered to your email a few times a month.