ਤਾਜਾ ਖਬਰਾਂ
ਸ੍ਰੀ ਮੁਕਤਸਰ ਸਾਹਿਬ ਵਿੱਚ ਸਾਇਬਰ ਅਪਰਾਧਾਂ ਖ਼ਿਲਾਫ਼ ਮੁਹਿੰਮ ਤਹਿਤ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ, ਜਿੱਥੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਨਿਵੇਸ਼ ਦੇ ਨਾਂ ‘ਤੇ ਠੱਗਣ ਵਾਲੇ ਇੱਕ ਸੁਗਠਿਤ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ। ਐਸਐਸਪੀ ਦੀ ਦੇਖ-ਰੇਖ ਹੇਠ ਐਸਪੀ (ਡੀ) ਮਨਮੀਤ ਸਿੰਘ ਢਿੱਲੋ ਅਤੇ ਡੀਐਸਪੀ ਹਰਜੀਤ ਸਿੰਘ ਦੀ ਅਗਵਾਈ ਵਿੱਚ ਸਾਇਬਰ ਕ੍ਰਾਈਮ ਟੀਮ ਨੇ ਕਾਰਵਾਈ ਕਰਦਿਆਂ ਇਸ ਮਾਮਲੇ ਵਿੱਚ ਇੱਕ ਮੁੱਖ ਮਹਿਲਾ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ।
ਜਾਂਚ ਦੌਰਾਨ ਸਾਹਮਣੇ ਆਇਆ ਕਿ ਗਿਰੋਹ ਇੰਸਟਾਗ੍ਰਾਮ ਸਮੇਤ ਹੋਰ ਪਲੇਟਫਾਰਮਾਂ ‘ਤੇ ਫ਼ਰਜ਼ੀ ਨਿਵੇਸ਼ ਸਕੀਮਾਂ ਦਾ ਜਾਲ ਬੁਣ ਕੇ ਲੋਕਾਂ ਨੂੰ ਵੱਡੇ ਮੁਨਾਫ਼ੇ ਦਾ ਲਾਲਚ ਦਿੰਦਾ ਸੀ। ਮਲੋਟ ਦੀ ਰਹਿਣ ਵਾਲੀ ਇਕ ਮਹਿਲਾ ਨਾਲ ਸੰਪਰਕ ਕਰਕੇ ਉਸ ਨੂੰ ਪਹਿਲਾਂ ਕੁਝ ਮੁਨਾਫ਼ਾ ਵਾਪਸ ਕਰਕੇ ਭਰੋਸਾ ਜਤਾਇਆ ਗਿਆ ਅਤੇ ਫਿਰ ਵੱਖ-ਵੱਖ ਮਿਤੀਆਂ ‘ਤੇ ਲਗਭਗ 14.91 ਲੱਖ ਰੁਪਏ ਹਾਸਲ ਕਰ ਲਏ ਗਏ। ਬਾਅਦ ਵਿੱਚ ਦੋਸ਼ੀਆਂ ਨੇ ਪੀੜਤਾ ਨਾਲ ਸੰਪਰਕ ਤੋੜ ਕੇ ਪੂਰੀ ਰਕਮ ਹੜਪ ਕਰ ਲਈ।
ਪੁਲਿਸ ਦੇ ਮੁਤਾਬਕ ਇਹ ਗਿਰੋਹ ਇਸ ਤਰ੍ਹਾਂ ਦੇ ਕਈ ਮਾਮਲਿਆਂ ਵਿੱਚ ਸ਼ਾਮਲ ਹੈ ਅਤੇ ਕੁੱਲ ਠੱਗੀ ਦੀ ਰਕਮ 45 ਲੱਖ ਰੁਪਏ ਤੋਂ ਵੀ ਵੱਧ ਹੈ। ਫ਼ਿਲਹਾਲ ਹੋਰ ਸਾਥੀਆਂ ਦੀ ਭਾਲ ਜਾਰੀ ਹੈ ਅਤੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
Get all latest content delivered to your email a few times a month.