ਤਾਜਾ ਖਬਰਾਂ
IPL 2026 ਦੇ ਰੋਮਾਂਚਕ ਮੁਕਾਬਲੇ ਵਿੱਚ Rajasthan Royals ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਧਮਾਕੇਦਾਰ ਪ੍ਰਦਰਸ਼ਨ ਕੀਤਾ ਅਤੇ Gujarat Titans ਅੱਗੇ 211 ਦੌੜਾਂ ਦਾ ਮਜ਼ਬੂਤ ਟੀਚਾ ਰੱਖ ਦਿੱਤਾ। ਟਾਸ ਜਿੱਤ ਕੇ ਕਪਤਾਨ Riyan Parag ਨੇ ਬੱਲੇਬਾਜ਼ੀ ਚੁਣੀ ਅਤੇ ਟੀਮ ਨੇ ਇਸ ਫੈਸਲੇ ਨੂੰ ਸਹੀ ਸਾਬਤ ਕੀਤਾ। ਸ਼ੁਰੂਆਤ ਵਿੱਚ Yashasvi Jaiswal ਨੇ ਤੇਜ਼ ਰਫ਼ਤਾਰ ਨਾਲ ਰਨ ਬਣਾਉਂਦੇ ਹੋਏ 55 ਦੌੜਾਂ ਦੀ ਮਹੱਤਵਪੂਰਨ ਪਾਰੀ ਖੇਡੀ ਅਤੇ ਪਾਵਰਪਲੇ ਵਿੱਚ ਟੀਮ ਨੂੰ ਮਜ਼ਬੂਤ ਸਟਾਰਟ ਦਿੱਤਾ।
ਉਸ ਤੋਂ ਬਾਅਦ ਮੱਧ ਕ੍ਰਮ ਵਿੱਚ Dhruv Jurel ਨੇ ਜ਼ਬਰਦਸਤ ਹਮਲਾਵਰ ਅੰਦਾਜ਼ ਦਿਖਾਇਆ ਅਤੇ 75 ਦੌੜਾਂ ਦੀ ਤੂਫ਼ਾਨੀ ਪਾਰੀ ਨਾਲ ਸਕੋਰ ਨੂੰ 200 ਪਾਰ ਪਹੁੰਚਾਇਆ। ਹਾਲਾਂਕਿ Rashid Khan ਅਤੇ Kagiso Rabada ਵਰਗੇ ਗੇਂਦਬਾਜ਼ਾਂ ਨੇ ਕੁਝ ਅਹਿਮ ਵਿਕਟਾਂ ਲੈ ਕੇ ਰਨ ਗਤੀ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਆਖ਼ਰ ਵਿੱਚ Rajasthan Royals ਨੇ ਮਜ਼ਬੂਤ ਸਕੋਰ ਖੜਾ ਕਰ ਦਿੱਤਾ।
ਇਸ ਪਾਰੀ ਦੌਰਾਨ Shimron Hetmyer ਨੇ ਵੀ ਛੋਟੀ ਪਰ ਤੇਜ਼ ਕੈਮਿਓ ਪਾਰੀ ਖੇਡੀ, ਜਦਕਿ ਆਖਰੀ ਓਵਰਾਂ ਵਿੱਚ ਜੁਰੇਲ ਨੇ ਗੇਂਦਬਾਜ਼ਾਂ ਦੀ ਖੂਬ ਖ਼ਬਰ ਲਈ। ਹੁਣ Gujarat Titans ਨੂੰ ਇਹ ਮੁਕਾਬਲਾ ਜਿੱਤਣ ਲਈ 211 ਦੌੜਾਂ ਦਾ ਵੱਡਾ ਟੀਚਾ ਹਾਸਲ ਕਰਨਾ ਪਵੇਗਾ, ਜੋ ਕਿ ਇਸ ਪਿਚ 'ਤੇ ਚੁਣੌਤੀਪੂਰਨ ਸਾਬਤ ਹੋ ਸਕਦਾ ਹੈ।
Get all latest content delivered to your email a few times a month.