IMG-LOGO
ਹੋਮ ਰਾਸ਼ਟਰੀ: ਭਾਰਤੀ ਮੂਲ ਦੀ Rini Sampath ਵੱਲੋਂ ਵਾਸ਼ਿੰਗਟਨ ਡੀ.ਸੀ. ਮੇਅਰ ਚੋਣ...

ਭਾਰਤੀ ਮੂਲ ਦੀ Rini Sampath ਵੱਲੋਂ ਵਾਸ਼ਿੰਗਟਨ ਡੀ.ਸੀ. ਮੇਅਰ ਚੋਣ ’ਚ ਐਂਟਰੀ, ਬਣੀ ਪਹਿਲੀ ਦੱਖਣੀ ਏਸ਼ੀਆਈ ਉਮੀਦਵਾਰ

Admin User - Apr 04, 2026 06:21 PM
IMG

ਭਾਰਤੀ ਮੂਲ ਦੀ 31 ਸਾਲਾ Rini Sampath ਨੇ ਅਮਰੀਕੀ ਰਾਜਧਾਨੀ Washington, D.C. ਵਿੱਚ ਮੇਅਰ ਪ੍ਰਾਇਮਰੀ ਚੋਣ ਲਈ ਆਪਣੀ ਦਾਅਵੇਦਾਰੀ ਪੇਸ਼ ਕਰਕੇ ਇਤਿਹਾਸ ਰਚ ਦਿੱਤਾ ਹੈ। ਉਹ ਇਸ ਦੌੜ ਵਿੱਚ ਸ਼ਾਮਲ ਹੋਣ ਵਾਲੀ ਪਹਿਲੀ ਦੱਖਣੀ ਏਸ਼ੀਆਈ ਉਮੀਦਵਾਰ ਬਣ ਗਈ ਹੈ। ਡੈਮੋਕ੍ਰੇਟ ਪਾਰਟੀ ਨਾਲ ਸੰਬੰਧਿਤ ਸੰਪਤ ਨੇ ਆਪਣੀ ਮੁਹਿੰਮ ਨੂੰ ਸ਼ਹਿਰ ਦੀਆਂ ਬੁਨਿਆਦੀ ਸਹੂਲਤਾਂ—ਜਿਵੇਂ ਕਿ ਸੁਰੱਖਿਆ, ਸਫਾਈ ਅਤੇ ਜਨਸੇਵਾਵਾਂ—ਨੂੰ ਸੁਧਾਰਨ ’ਤੇ ਕੇਂਦ੍ਰਿਤ ਕੀਤਾ ਹੈ।

ਸੰਪਤ ਆਪਣੇ ਆਪ ਨੂੰ ਇੱਕ ਆਮ ਨਾਗਰਿਕ ਅਤੇ “ਆਉਟਸਾਈਡਰ” ਵਜੋਂ ਪੇਸ਼ ਕਰਦੀ ਹੈ, ਜੋ ਰਵਾਇਤੀ ਸਿਆਸਤ ਤੋਂ ਵੱਖਰਾ ਦ੍ਰਿਸ਼ਟੀਕੋਣ ਲੈ ਕੇ ਆਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਲੋਕਾਂ ਨਾਲ ਸਿੱਧਾ ਜੁੜ ਕੇ ਅਤੇ ਉਨ੍ਹਾਂ ਦੀਆਂ ਅਸਲ ਸਮੱਸਿਆਵਾਂ ਨੂੰ ਸਮਝ ਕੇ ਹੀ ਸ਼ਹਿਰ ਵਿੱਚ ਬਦਲਾਅ ਲਿਆਂਦਾ ਜਾ ਸਕਦਾ ਹੈ।

ਉਨ੍ਹਾਂ ਨੇ ਭਰੋਸਾ ਜਤਾਇਆ ਕਿ ਥੋੜ੍ਹੇ ਸਮੇਂ ਵਿੱਚ ਹੀ ਉਨ੍ਹਾਂ ਨੇ ਮਜ਼ਬੂਤ ਸਮਰਥਨ ਬਣਾਇਆ ਹੈ ਅਤੇ ਜਿੱਤ ਦਾ ਸਪੱਸ਼ਟ ਰਸਤਾ ਵੇਖ ਰਹੀ ਹੈ। ਸੰਪਤ ਦੀ ਇਹ ਉਪਲਬਧੀ ਦੱਖਣੀ ਏਸ਼ੀਆਈ ਭਾਈਚਾਰੇ ਲਈ ਵੀ ਇੱਕ ਪ੍ਰੇਰਣਾ ਵਜੋਂ ਦੇਖੀ ਜਾ ਰਹੀ ਹੈ।

ਗੌਰਤਲਬ ਹੈ ਕਿ Washington, D.C. ਵਿੱਚ ਡੈਮੋਕ੍ਰੇਟਿਕ ਪਾਰਟੀ ਦਾ ਦਬਦਬਾ ਰਹਿੰਦਾ ਹੈ ਅਤੇ 1975 ਤੋਂ ਬਾਅਦ ਇੱਥੇ ਕੋਈ ਰਿਪਬਲਿਕਨ ਮੇਅਰ ਨਹੀਂ ਬਣਿਆ। ਇਸ ਚੋਣ ਦੀ ਪ੍ਰਾਇਮਰੀ 16 ਜੂਨ ਨੂੰ ਹੋਣੀ ਹੈ, ਜਦਕਿ ਆਮ ਚੋਣ 3 ਨਵੰਬਰ ਨੂੰ ਕਰਵਾਈ ਜਾਵੇਗੀ। ਇਸ ਦੌੜ ਵਿੱਚ ਹੋਰ ਉਮੀਦਵਾਰਾਂ ਨਾਲ ਮੁਕਾਬਲੇ ਵਿੱਚ ਸੰਪਤ ਦੀ ਦਾਅਵੇਦਾਰੀ ਖਾਸ ਧਿਆਨ ਖਿੱਚ ਰਹੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.