IMG-LOGO
ਹੋਮ ਪੰਜਾਬ, ਰਾਸ਼ਟਰੀ, ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖ਼ੁਸ਼ਖਬਰੀ, ਹੁਣ ਬਟਾਲਾ-ਗੁਰਦਾਸਪੁਰ...

ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖ਼ੁਸ਼ਖਬਰੀ, ਹੁਣ ਬਟਾਲਾ-ਗੁਰਦਾਸਪੁਰ ਦੇ ਰਸਤੇ ਚੱਲੇਗੀ 'ਵੰਦੇ ਭਾਰਤ'

Admin User - Apr 02, 2026 02:36 PM
IMG

ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਜਾਣ ਵਾਲੇ ਸ਼ਰਧਾਲੂਆਂ ਅਤੇ ਯਾਤਰੀਆਂ ਲਈ ਰੇਲਵੇ ਨੇ ਇੱਕ ਵੱਡੀ ਸਹੂਲਤ ਦਾ ਐਲਾਨ ਕੀਤਾ ਹੈ। ਅੰਮ੍ਰਿਤਸਰ ਤੋਂ ਕਟੜਾ ਦਰਮਿਆਨ ਚੱਲਣ ਵਾਲੀ ਆਧੁਨਿਕ 'ਵੰਦੇ ਭਾਰਤ ਐਕਸਪ੍ਰੈਸ' ਦੇ ਰੂਟ ਵਿੱਚ ਅਹਿਮ ਤਬਦੀਲੀ ਕੀਤੀ ਗਈ ਹੈ। ਇਹ ਰੇਲਗੱਡੀ ਹੁਣ ਜਲੰਧਰ ਦੀ ਬਜਾਏ ਬਟਾਲਾ ਅਤੇ ਗੁਰਦਾਸਪੁਰ ਦੇ ਰਸਤੇ ਚੱਲੇਗੀ, ਜਿਸ ਨਾਲ ਸਰਹੱਦੀ ਖੇਤਰ ਦੇ ਲੋਕਾਂ ਨੂੰ ਜੰਮੂ-ਕਸ਼ਮੀਰ ਲਈ ਸਿੱਧੀ ਅਤੇ ਤੇਜ਼ ਰਫ਼ਤਾਰ ਕਨੈਕਟੀਵਿਟੀ ਮਿਲੇਗੀ।


ਰੇਲਵੇ ਵੱਲੋਂ ਜਾਰੀ ਕੀਤੇ ਗਏ ਨਵੇਂ ਸ਼ਡਿਊਲ ਅਨੁਸਾਰ, ਅੰਮ੍ਰਿਤਸਰ ਤੋਂ ਇਹ ਰੇਲਗੱਡੀ ਹੁਣ ਸ਼ਾਮ 4:25 ਦੀ ਬਜਾਏ 4:40 ਵਜੇ ਰਵਾਨਾ ਹੋਵੇਗੀ। ਰਸਤੇ ਵਿੱਚ ਇਹ ਸ਼ਾਮ 5:18 ਵਜੇ ਬਟਾਲਾ, 5:58 ਵਜੇ ਗੁਰਦਾਸਪੁਰ ਅਤੇ 6:32 ਵਜੇ ਪਠਾਨਕੋਟ ਪਹੁੰਚੇਗੀ। ਨਵੇਂ ਰੂਟ ਸਦਕਾ ਯਾਤਰਾ ਦਾ ਸਮਾਂ ਵੀ ਘਟਿਆ ਹੈ ਅਤੇ ਇਹ ਗੱਡੀ ਹੁਣ ਰਾਤ 10 ਵਜੇ ਦੀ ਬਜਾਏ 9:45 ਵਜੇ ਹੀ ਕਟੜਾ ਪਹੁੰਚ ਜਾਵੇਗੀ। ਵਾਪਸੀ 'ਤੇ ਇਹ ਰੇਲਗੱਡੀ ਸਵੇਰੇ 6:40 ਵਜੇ ਕਟੜਾ ਤੋਂ ਚੱਲੇਗੀ ਅਤੇ ਰਾਤ 11:40 ਵਜੇ ਅੰਮ੍ਰਿਤਸਰ ਪਰਤੇਗੀ।


ਅੰਮ੍ਰਿਤਸਰ ਤੋਂ ਕਟੜਾ ਤੱਕ ਦੇ ਸਫ਼ਰ ਲਈ ਯਾਤਰੀਆਂ ਨੂੰ ਏਸੀ ਚੇਅਰ ਕਾਰ ਲਈ ₹1,170 ਅਤੇ ਐਗਜ਼ੀਕਿਊਟਿਵ ਚੇਅਰ ਕਾਰ ਲਈ ₹2,085 ਕਿਰਾਇਆ ਦੇਣਾ ਹੋਵੇਗਾ। ਰੇਲਵੇ ਅਧਿਕਾਰੀਆਂ ਮੁਤਾਬਕ ਨਵਾਂ ਰੂਟ ਸ਼ਰਧਾਲੂਆਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਤਿਆਰ ਕੀਤਾ ਗਿਆ ਹੈ।


ਇਸ ਫੈਸਲੇ ਦਾ ਸਵਾਗਤ ਕਰਦਿਆਂ ਬਘੇਲ ਸਿੰਘ ਬਾਹੀਆ ਨੇ ਕਿਹਾ ਕਿ ਵੰਦੇ ਭਾਰਤ ਵਰਗੀ ਪ੍ਰੀਮੀਅਮ ਰੇਲ ਸੇਵਾ ਦਾ ਬਟਾਲਾ ਅਤੇ ਗੁਰਦਾਸਪੁਰ ਵਿਖੇ ਰੁਕਣਾ ਇਤਿਹਾਸਕ ਕਦਮ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਨਾ ਸਿਰਫ਼ ਧਾਰਮਿਕ ਸੈਰ-ਸਪਾਟੇ ਨੂੰ ਹੁਲਾਰਾ ਮਿਲੇਗਾ, ਸਗੋਂ ਸਥਾਨਕ ਵਪਾਰ ਅਤੇ ਕਾਰੋਬਾਰ ਲਈ ਵੀ ਨਵੇਂ ਰਾਹ ਖੁੱਲ੍ਹਣਗੇ। ਉਨ੍ਹਾਂ ਭਰੋਸਾ ਦਿਵਾਇਆ ਕਿ ਕੇਂਦਰ ਸਰਕਾਰ ਇਸ ਖੇਤਰ ਦੇ ਵਿਕਾਸ ਲਈ ਵਚਨਬੱਧ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.