IMG-LOGO
ਹੋਮ ਪੰਜਾਬ: ਠੇਕੇਦਾਰ ਦੀ ਕੁੱਟਮਾਰ ਤੋਂ ਤੰਗ ਆ ਕੇ ਨੌਜਵਾਨ ਨੇ ਕੀਤੀ...

ਠੇਕੇਦਾਰ ਦੀ ਕੁੱਟਮਾਰ ਤੋਂ ਤੰਗ ਆ ਕੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਪਰਿਵਾਰ ਨੇ ਕਤਲ ਦੇ ਲਗਾਏ ਦੋਸ਼

Admin User - Mar 31, 2026 08:46 PM
IMG

ਸਮਰਾਲਾ ਇਲਾਕੇ ‘ਚ ਇੱਕ ਦਿਲ ਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ 20 ਸਾਲਾ ਨੌਜਵਾਨ ਮੁਹੰਮਦ ਇਰਫਾਨ ਦੀ ਮੌਤ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਜਾਣਕਾਰੀ ਮੁਤਾਬਕ, ਇਰਫਾਨ ਨੇ ਨੀਲੋਂ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ, ਪਰਿਵਾਰ ਇਸਨੂੰ ਸਿਰਫ ਆਤਮਹੱਤਿਆ ਨਹੀਂ ਮੰਨਦਾ ਅਤੇ ਕਤਲ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਪਰਿਵਾਰਕ ਮੈਂਬਰਾਂ ਦੇ ਅਨੁਸਾਰ, ਇਰਫਾਨ ਇਕ ਠੇਕੇਦਾਰ ਬੱਬੂ ਕੋਲ ਦਿਹਾੜੀਦਾਰ ਵਜੋਂ ਕੰਮ ਕਰਦਾ ਸੀ, ਜੋ ਅਕਸਰ ਮਜ਼ਦੂਰਾਂ ਨਾਲ ਰੁੱਖਾ ਵਤੀਰਾ ਰੱਖਦਾ ਅਤੇ ਪੈਸਿਆਂ ਲਈ ਤੰਗ ਕਰਦਾ ਸੀ। 28 ਤਾਰੀਖ ਨੂੰ ਠੇਕੇਦਾਰ ਵੱਲੋਂ ਬੁਲਾਏ ਜਾਣ ਤੋਂ ਬਾਅਦ ਹਾਲਾਤ ਵਿਗੜ ਗਏ। ਉਸੇ ਦਿਨ ਸ਼ਾਮ ਨੂੰ ਪਰਿਵਾਰ ਨੂੰ ਠੇਕੇਦਾਰ ਵੱਲੋਂ ਫੋਨ ਆਇਆ ਕਿ ਇਰਫਾਨ ਉਸਨੂੰ ਗਾਲਾਂ ਕੱਢ ਰਿਹਾ ਹੈ।

ਜਦੋਂ ਪਿਤਾ ਨੇ ਪੁੱਤਰ ਨਾਲ ਗੱਲ ਕੀਤੀ ਤਾਂ ਉਹ ਬਹੁਤ ਘਬਰਾਇਆ ਹੋਇਆ ਸੀ ਅਤੇ ਰੋਂਦਿਆਂ ਦੱਸ ਰਿਹਾ ਸੀ ਕਿ ਉਸਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਹੈ ਅਤੇ ਉਹ ਚੱਲਣ ਦੇ ਯੋਗ ਵੀ ਨਹੀਂ ਰਿਹਾ। ਇਸ ਤੋਂ ਕੁਝ ਸਮੇਂ ਬਾਅਦ ਇਰਫਾਨ ਨੇ ਦੁਬਾਰਾ ਫੋਨ ਕਰਕੇ ਆਪਣੀ ਮਾਂ ਨੂੰ ਦੱਸਿਆ ਕਿ ਉਹ ਆਪਣਾ ਮੋਟਰਸਾਈਕਲ ਗੜ੍ਹੀ ਪੁਲ ਕੋਲ ਛੱਡ ਕੇ ਨਹਿਰ ਵਿੱਚ ਛਾਲ ਮਾਰਣ ਜਾ ਰਿਹਾ ਹੈ।

ਇਸ ਤੋਂ ਬਾਅਦ ਉਸ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ। ਮੌਕੇ ‘ਤੇ ਮੋਟਰਸਾਈਕਲ ਮਿਲਣ ਅਤੇ ਸੀਸੀਟੀਵੀ ਕੈਮਰੇ ਹੋਣ ਦੇ ਬਾਵਜੂਦ ਲਾਈਟ ਬੰਦ ਹੋਣ ਕਾਰਨ ਮਾਮਲਾ ਹੋਰ ਵੀ ਸ਼ੱਕੀ ਬਣ ਗਿਆ ਹੈ। ਪਰਿਵਾਰ ਦਾ ਦਾਅਵਾ ਹੈ ਕਿ ਇਰਫਾਨ ਨੂੰ ਵਰਕਸ਼ਾਪ ਵਿੱਚ ਕੁੱਟ ਕੇ ਮਾਰਿਆ ਗਿਆ ਹੋ ਸਕਦਾ ਹੈ ਅਤੇ ਫਿਰ ਨਹਿਰ ਵਿੱਚ ਸੁੱਟਿਆ ਗਿਆ।

ਦੁੱਖ ਦੀ ਗੱਲ ਇਹ ਹੈ ਕਿ ਇਰਫਾਨ ਦਾ ਵਿਆਹ ਸਿਰਫ 11 ਮਹੀਨੇ ਪਹਿਲਾਂ ਹੀ ਹੋਇਆ ਸੀ, ਜਿਸ ਨਾਲ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦੀ ਅਪੀਲ ਕੀਤੀ ਗਈ ਹੈ।

ਪੁਲਿਸ ਨੇ ਠੇਕੇਦਾਰ ਬੱਬੂ ਅਤੇ 2-3 ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਹਾਲਾਂਕਿ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ, ਪਰ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਜਾਰੀ ਹੈ ਅਤੇ ਜਲਦੀ ਹੀ ਸੱਚ ਸਾਹਮਣੇ ਲਿਆਇਆ ਜਾਵੇਗਾ।

ਇਸ ਘਟਨਾ ਨਾਲ ਪੂਰੇ ਇਲਾਕੇ ‘ਚ ਗਮਗੀਨ ਮਾਹੌਲ ਬਣ ਗਿਆ ਹੈ ਅਤੇ ਲੋਕ ਇਨਸਾਫ਼ ਦੀ ਉਡੀਕ ਕਰ ਰਹੇ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.