ਤਾਜਾ ਖਬਰਾਂ
ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਐਮੇਰਿਟਸ ਅਤੇ ਰਾਜ ਸਭਾ ਦੇ ਮੈਂਬਰ ਰਾਜਿੰਦਰ ਗੁਪਤਾ ਇਸ ਸਮੇਂ ਅਮਰੀਕਾ ਵਿੱਚ ਇਲਾਜ ਅਧੀਨ ਹਨ, ਜਿੱਥੇ ਉਹਨਾਂ ਦੀ ਦਿਲ ਨਾਲ ਸੰਬੰਧਤ ਤੀਜੀ ਵੱਡੀ ਸਰਜਰੀ ਜਲਦ ਕੀਤੀ ਜਾਣ ਦੀ ਸੰਭਾਵਨਾ ਹੈ। ਜਾਣਕਾਰੀ ਮੁਤਾਬਕ ਉਹ ਰੁਟੀਨ ਮੈਡੀਕਲ ਚੈਕਅੱਪ ਲਈ ਦੁਨੀਆ-ਪ੍ਰਸਿੱਧ Cleveland Clinic ਗਏ ਸਨ, ਪਰ ਵਿਸਥਾਰਪੂਰਵਕ ਜਾਂਚ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਤੁਰੰਤ ਕਾਰਡਿਐਕ ਪ੍ਰੋਸੀਜਰ ਦੀ ਸਿਫਾਰਸ਼ ਕੀਤੀ ਹੈ।
ਸੂਤਰਾਂ ਅਨੁਸਾਰ, ਇਹ ਸਰਜਰੀ ਅਗਲੇ ਹਫ਼ਤੇ ਦੇ ਸ਼ੁਰੂ ਵਿੱਚ ਹੋ ਸਕਦੀ ਹੈ, ਜਿਸ ਤੋਂ ਬਾਅਦ ਉਹ ਕੁਝ ਸਮਾਂ ਅਮਰੀਕਾ ਵਿੱਚ ਹੀ ਰਹਿ ਕੇ ਆਪਣੀ ਸਿਹਤ ਦੀ ਸੰਭਾਲ ਕਰਨਗੇ। ਮੰਨਿਆ ਜਾ ਰਿਹਾ ਹੈ ਕਿ ਉਹ ਲਗਭਗ ਤਿੰਨ ਹਫ਼ਤਿਆਂ ਤੱਕ ਹਸਪਤਾਲ ਅਤੇ ਰਿਕਵਰੀ ਦੇ ਦੌਰ ਵਿੱਚ ਰਹਿਣਗੇ।
ਇਸ ਸੰਕਟਮਈ ਸਮੇਂ ਵਿੱਚ ਉਨ੍ਹਾਂ ਦਾ ਪੂਰਾ ਪਰਿਵਾਰ-ਪਤਨੀ, ਪੁੱਤਰ ਅਤੇ ਧੀ-ਉਨ੍ਹਾਂ ਦੇ ਨਾਲ ਮੌਜੂਦ ਹੈ। ਨਾਲ ਹੀ ਭਾਰਤ ਦੇ ਕੌਂਸੂਲੇਟ ਜਨਰਲ ਦਾ ਦਫ਼ਤਰ ਵੀ ਪਰਿਵਾਰ ਨਾਲ ਲਗਾਤਾਰ ਸੰਪਰਕ ਵਿੱਚ ਹੈ ਅਤੇ ਹਰ ਤਰ੍ਹਾਂ ਦੀ ਸਹਾਇਤਾ ਯਕੀਨੀ ਬਣਾਈ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਇਹ ਰਾਜਿੰਦਰ ਗੁਪਤਾ ਦੀ ਤੀਜੀ ਦਿਲ ਦੀ ਸਰਜਰੀ ਹੋਵੇਗੀ। ਇਸ ਤੋਂ ਪਹਿਲਾਂ ਉਹ 2002 ਅਤੇ 2009 ਵਿੱਚ ਵੀ ਦਿਲ ਦੇ ਓਪਰੇਸ਼ਨ ਕਰਵਾ ਚੁੱਕੇ ਹਨ।
ਇਸ ਦਰਮਿਆਨ, ਦੇਸ਼ ਅਤੇ ਵਿਦੇਸ਼ ਵਿੱਚ ਵੱਖ-ਵੱਖ ਖੇਤਰਾਂ ਨਾਲ ਜੁੜੇ ਲੋਕ—ਰਾਜਨੀਤੀ, ਕਾਰੋਬਾਰ, ਖੇਡ, ਮੀਡੀਆ ਅਤੇ ਸਿੱਖਿਆ ਜਗਤ—ਉਨ੍ਹਾਂ ਦੀ ਜਲਦੀ ਸਿਹਤਯਾਬੀ ਲਈ ਅਰਦਾਸਾਂ ਅਤੇ ਸ਼ੁਭਕਾਮਨਾਵਾਂ ਭੇਜ ਰਹੇ ਹਨ।
Get all latest content delivered to your email a few times a month.