IMG-LOGO
ਹੋਮ ਅੰਤਰਰਾਸ਼ਟਰੀ: ਮੱਧ ਪੂਰਬ 'ਚ ਭਿਆਨਕ ਜੰਗ ਦਾ ਆਗਾਜ਼: ਈਰਾਨ ਦਾ ਇਜ਼ਰਾਈਲ...

ਮੱਧ ਪੂਰਬ 'ਚ ਭਿਆਨਕ ਜੰਗ ਦਾ ਆਗਾਜ਼: ਈਰਾਨ ਦਾ ਇਜ਼ਰਾਈਲ ਤੇ ਅਮਰੀਕੀ ਫੌਜੀ ਅੱਡਿਆਂ 'ਤੇ ਵੱਡਾ ਹਮਲਾ, 10 ਅਮਰੀਕੀ ਸੈਨਿਕ ਜ਼ਖਮੀ

Admin User - Mar 28, 2026 10:34 AM
IMG

ਪੱਛਮੀ ਏਸ਼ੀਆ ਵਿੱਚ ਹਾਲਾਤ ਬੇਹੱਦ ਨਾਜ਼ੁਕ ਹੋ ਗਏ ਹਨ। ਇਜ਼ਰਾਈਲ ਵੱਲੋਂ ਈਰਾਨੀ ਪ੍ਰਮਾਣੂ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਦ, ਤੇਹਰਾਨ ਨੇ ਜਵਾਬੀ ਕਾਰਵਾਈ ਕਰਦਿਆਂ ਸਾਊਦੀ ਅਰਬ ਸਥਿਤ ਅਮਰੀਕੀ ਫੌਜੀ ਅੱਡੇ ਅਤੇ ਇਜ਼ਰਾਈਲ ਦੇ ਕਈ ਸ਼ਹਿਰਾਂ 'ਤੇ ਮਿਜ਼ਾਈਲਾਂ ਦੀ ਬਾਰਿਸ਼ ਕਰ ਦਿੱਤੀ ਹੈ। ਇਸ ਭਿਆਨਕ ਟਕਰਾਅ ਨੇ ਵਿਸ਼ਵ ਪੱਧਰ 'ਤੇ ਚਿੰਤਾ ਵਧਾ ਦਿੱਤੀ ਹੈ।


ਸ਼ੁੱਕਰਵਾਰ ਨੂੰ ਈਰਾਨ ਵੱਲੋਂ ਕੀਤੇ ਗਏ ਡਰੋਨ ਅਤੇ ਮਿਜ਼ਾਈਲ ਹਮਲਿਆਂ ਨੇ ਸਾਊਦੀ ਅਰਬ ਦੇ 'ਪ੍ਰਿੰਸ ਸੁਲਤਾਨ ਏਅਰ ਬੇਸ' ਨੂੰ ਨਿਸ਼ਾਨਾ ਬਣਾਇਆ। ਸੂਤਰਾਂ ਅਨੁਸਾਰ, ਇਸ ਹਮਲੇ ਵਿੱਚ 10 ਅਮਰੀਕੀ ਸੈਨਿਕ ਜ਼ਖਮੀ ਹੋਏ ਹਨ, ਜਿਨ੍ਹਾਂ ਵਿੱਚੋਂ ਦੋ ਦੀ ਹਾਲਤ ਅਤਿ ਗੰਭੀਰ ਦੱਸੀ ਜਾ ਰਹੀ ਹੈ। ਹਮਲੇ ਵਿੱਚ ਅਮਰੀਕਾ ਦੇ ਕਈ ਰਿਫਿਊਲਿੰਗ ਜਹਾਜ਼ ਵੀ ਸੜ ਕੇ ਸੁਆਹ ਹੋ ਗਏ ਹਨ। ਵਾਲ ਸਟਰੀਟ ਜਰਨਲ ਵੱਲੋਂ ਜਾਰੀ ਸੈਟੇਲਾਈਟ ਤਸਵੀਰਾਂ ਹਵਾਈ ਅੱਡੇ 'ਤੇ ਹੋਈ ਤਬਾਹੀ ਦੀ ਪੁਸ਼ਟੀ ਕਰ ਰਹੀਆਂ ਹਨ।


ਈਰਾਨ ਨੇ ਸਿਰਫ਼ ਅਮਰੀਕੀ ਟਿਕਾਣਿਆਂ 'ਤੇ ਹੀ ਨਹੀਂ, ਸਗੋਂ ਸਿੱਧੇ ਤੌਰ 'ਤੇ ਇਜ਼ਰਾਈਲ 'ਤੇ ਵੀ ਹਮਲਾ ਬੋਲ ਦਿੱਤਾ ਹੈ। ਸ਼ੁੱਕਰਵਾਰ ਦੇਰ ਰਾਤ ਤੇਲ ਅਵੀਵ ਸਮੇਤ 11 ਵੱਖ-ਵੱਖ ਥਾਵਾਂ 'ਤੇ ਮਿਜ਼ਾਈਲਾਂ ਡਿੱਗੀਆਂ। ਇਨ੍ਹਾਂ ਧਮਾਕਿਆਂ ਕਾਰਨ ਤੇਲ ਅਵੀਵ ਵਿੱਚ ਇੱਕ 60 ਸਾਲਾ ਵਿਅਕਤੀ ਦੀ ਜਾਨ ਚਲੀ ਗਈ। ਇਜ਼ਰਾਈਲ ਦੇ ਪ੍ਰਮਾਣੂ ਖੋਜ ਕੇਂਦਰ ਅਤੇ ਬੀਅਰ ਸ਼ੇਵਾ ਇਲਾਕਿਆਂ ਵਿੱਚ ਵੀ ਖ਼ਤਰੇ ਦੇ ਸਾਇਰਨ ਗੂੰਜਦੇ ਰਹੇ।


ਹੈਰਾਨੀ ਦੀ ਗੱਲ ਇਹ ਹੈ ਕਿ ਇਹ ਹਮਲੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਰੱਖਿਆ ਸਕੱਤਰ ਪੀਟ ਹੇਗਸੇਥ ਦੇ ਉਨ੍ਹਾਂ ਦਾਅਵਿਆਂ ਦੇ ਮਹਿਜ਼ 24 ਘੰਟਿਆਂ ਬਾਅਦ ਹੋਏ ਹਨ, ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਈਰਾਨੀ ਫੌਜ ਨੂੰ ਪੂਰੀ ਤਰ੍ਹਾਂ ਬੇਅਸਰ ਕਰ ਦਿੱਤਾ ਗਿਆ ਹੈ। ਪਰ ਈਰਾਨੀ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਅਤੇ ਆਈ.ਆਰ.ਜੀ.ਸੀ. (IRGC) ਨੇ ਸਾਫ਼ ਕਰ ਦਿੱਤਾ ਹੈ ਕਿ ਇਜ਼ਰਾਈਲ ਨੂੰ ਆਪਣੀ ਗਲਤੀ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ।


ਮੌਜੂਦਾ ਸੰਘਰਸ਼ ਦੌਰਾਨ ਹੁਣ ਤੱਕ 13 ਅਮਰੀਕੀ ਸੈਨਿਕਾਂ ਦੀ ਮੌਤ ਹੋ ਚੁੱਕੀ ਹੈ। ਜ਼ਿਕਰਯੋਗ ਹੈ ਕਿ 1 ਮਾਰਚ ਨੂੰ ਵੀ ਇਸੇ ਏਅਰ ਬੇਸ 'ਤੇ ਹੋਏ ਹਮਲੇ ਵਿੱਚ ਸਾਰਜੈਂਟ ਬੈਂਜਾਮਿਨ ਐਨ. ਪੇਨਿੰਗਟਨ ਨੇ ਦਮ ਤੋੜ ਦਿੱਤਾ ਸੀ। ਤਾਜ਼ਾ ਹਮਲਿਆਂ ਤੋਂ ਬਾਅਦ ਪੂਰੇ ਖੇਤਰ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.