ਤਾਜਾ ਖਬਰਾਂ
ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) 2026 ਦੇ ਦੂਜੇ ਪੜਾਅ ਦਾ ਪੂਰਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ, ਜਿਸ ਨਾਲ ਟੂਰਨਾਮੈਂਟ ਨੂੰ ਲੈ ਕੇ ਉਤਸ਼ਾਹ ਹੋਰ ਵਧ ਗਿਆ ਹੈ। ਆਈਪੀਐਲ ਕਮੇਟੀ ਵੱਲੋਂ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਜਾਣਕਾਰੀ ਮੁਤਾਬਕ, ਇਹ ਪੜਾਅ 13 ਅਪ੍ਰੈਲ ਤੋਂ ਸ਼ੁਰੂ ਹੋ ਕੇ 24 ਮਈ ਤੱਕ ਚੱਲੇਗਾ, ਜਿਸ ਵਿੱਚ ਕੁੱਲ 50 ਮੈਚ ਖੇਡੇ ਜਾਣਗੇ। ਇਸ ਦੌਰਾਨ 8 ਡਬਲ ਹੈਡਰ ਦਿਨ ਵੀ ਹੋਣਗੇ, ਜਿਸ ਨਾਲ ਦਰਸ਼ਕਾਂ ਨੂੰ ਇੱਕੋ ਦਿਨ ਦੋ ਮੈਚਾਂ ਦਾ ਮਜ਼ਾ ਮਿਲੇਗਾ।
ਟੂਰਨਾਮੈਂਟ ਦੇ ਪਹਿਲੇ ਪੜਾਅ ਵਿੱਚ 28 ਮਾਰਚ ਤੋਂ 12 ਅਪ੍ਰੈਲ ਤੱਕ 20 ਮੈਚ ਖੇਡੇ ਜਾਣਗੇ। ਦੋਵੇਂ ਪੜਾਅ ਮਿਲਾ ਕੇ ਲੀਗ ਮੈਚਾਂ ਦੀ ਗਿਣਤੀ 70 ਬਣਦੀ ਹੈ, ਜਦੋਂ ਕਿ ਪਲੇਆਫ ਸਮੇਤ ਕੁੱਲ 74 ਮੈਚ ਹੋਣਗੇ। ਹਾਲਾਂਕਿ ਪਹਿਲਾਂ 84 ਮੈਚਾਂ ਦੀ ਸੰਭਾਵਨਾ ਜਤਾਈ ਗਈ ਸੀ, ਪਰ ਆਖਿਰਕਾਰ 74 ਮੈਚਾਂ ‘ਤੇ ਹੀ ਫੈਸਲਾ ਕੀਤਾ ਗਿਆ।
ਡਿਫੈਂਡਿੰਗ ਚੈਂਪੀਅਨ Royal Challengers Bengaluru ਨੇ ਰਾਏਪੁਰ ਨੂੰ ਆਪਣੇ ਸੈਕੰਡਰੀ ਹੋਮ ਗ੍ਰਾਊਂਡ ਵਜੋਂ ਚੁਣਿਆ ਹੈ ਅਤੇ ਉੱਥੇ ਦੋ ਮੈਚ ਖੇਡੇ ਜਾਣਗੇ। ਇਸਦੇ ਨਾਲ ਹੀ ਕੁਝ ਟੀਮਾਂ ਨੇ ਵੀ ਦੋ-ਦੋ ਘਰੇਲੂ ਮੈਦਾਨ ਚੁਣੇ ਹਨ—ਜਿਵੇਂ Rajasthan Royals ਗੁਹਾਟੀ ਅਤੇ ਜੈਪੁਰ ਵਿੱਚ, ਅਤੇ Punjab Kings ਮੁੱਲਾਂਪੁਰ ਵਿੱਚ ਆਪਣੇ ਮੈਚ ਖੇਡੇਗੀ।
ਦੂਜੇ ਪੜਾਅ ਦਾ ਸ਼ੁਰੂਆਤੀ ਮੁਕਾਬਲਾ Sunrisers Hyderabad ਅਤੇ Rajasthan Royals ਵਿਚਕਾਰ ਹੋਵੇਗਾ। ਇਸ ਤੋਂ ਇਲਾਵਾ ਸਭ ਤੋਂ ਵੱਧ ਉਡੀਕਿਆ ਜਾਣ ਵਾਲਾ ਮੁਕਾਬਲਾ 23 ਅਪ੍ਰੈਲ ਨੂੰ Mumbai Indians ਅਤੇ Chennai Super Kings ਵਿਚਕਾਰ ਮੁੰਬਈ ਵਿੱਚ ਖੇਡਿਆ ਜਾਵੇਗਾ। ਦੋਵੇਂ ਟੀਮਾਂ 2 ਮਈ ਨੂੰ ਚੇਨਈ ਵਿੱਚ ਦੁਬਾਰਾ ਟੱਕਰ ਲੈਣਗੀਆਂ।
ਦਿਨ ਦੇ ਮੈਚਾਂ ਦੀ ਗੱਲ ਕਰੀਏ ਤਾਂ Delhi Capitals ਅਤੇ ਹੈਦਰਾਬਾਦ ਦੀ ਟੀਮ ਨੂੰ ਸਭ ਤੋਂ ਵੱਧ 4-4 ਦੁਪਹਿਰ ਦੇ ਮੈਚ ਦਿੱਤੇ ਗਏ ਹਨ, ਜਦਕਿ ਚੇਨਈ ਅਤੇ ਗੁਜਰਾਤ ਸਿਰਫ ਇੱਕ-ਇੱਕ ਦਿਨ ਦੇ ਮੈਚ ਖੇਡਣਗੀਆਂ। ਕੁੱਲ 12 ਦਿਨ ਡਬਲ ਹੈਡਰ ਲਈ ਨਿਰਧਾਰਤ ਕੀਤੇ ਗਏ ਹਨ।
ਇਸ ਸੀਜ਼ਨ ਵਿੱਚ ਕੁੱਲ 13 ਸ਼ਹਿਰਾਂ ਵਿੱਚ ਮੈਚ ਹੋਣਗੇ, ਜਿਨ੍ਹਾਂ ਵਿੱਚ ਬੰਗਲੁਰੂ, ਮੁੰਬਈ, ਚੇਨਈ, ਕੋਲਕਾਤਾ, ਦਿੱਲੀ, ਅਹਿਮਦਾਬਾਦ, ਹੈਦਰਾਬਾਦ, ਲਖਨਊ, ਜੈਪੁਰ, ਧਰਮਸ਼ਾਲਾ, ਰਾਏਪੁਰ, ਮੁੱਲਾਂਪੁਰ ਅਤੇ ਗੁਹਾਟੀ ਸ਼ਾਮਲ ਹਨ। ਪਲੇਆਫ ਮੈਚ ਮੁੱਲਾਂਪੁਰ ਅਤੇ ਬੰਗਲੁਰੂ ਵਿੱਚ ਕਰਵਾਏ ਜਾਣਗੇ, ਜਦਕਿ ਫਾਈਨਲ 31 ਮਈ ਨੂੰ ਬੰਗਲੁਰੂ ਵਿੱਚ ਖੇਡਿਆ ਜਾਵੇਗਾ।
ਯਾਦ ਰਹੇ ਕਿ ਆਈਪੀਐਲ ਦਾ ਆਗਾਜ਼ 2008 ਵਿੱਚ ਹੋਇਆ ਸੀ, ਜਦੋਂ Rajasthan Royals ਨੇ ਪਹਿਲਾ ਖਿਤਾਬ ਜਿੱਤਿਆ ਸੀ। ਸਭ ਤੋਂ ਜ਼ਿਆਦਾ ਖਿਤਾਬ Mumbai Indians ਅਤੇ Chennai Super Kings ਨੇ ਜਿੱਤੇ ਹਨ, ਜਿਨ੍ਹਾਂ ਕੋਲ 5-5 ਟਾਈਟਲ ਹਨ। ਹੁਣ ਸਾਰੇ ਫੈਨਜ਼ ਦੀ ਨਜ਼ਰ 2026 ਦੇ ਨਵੇਂ ਚੈਂਪੀਅਨ ‘ਤੇ ਟਿਕੀ ਹੋਈ ਹੈ।
Get all latest content delivered to your email a few times a month.