ਤਾਜਾ ਖਬਰਾਂ
ਸਮਾਣਾ ਦੇ ਭਵਾਨੀਗੜ੍ਹ ਰੋਡ ’ਤੇ ਕੱਲ੍ਹ ਸਾਹਮਣੇ ਆਈ ਗੁਟਕਾ ਸਾਹਿਬ ਦੀ ਬੇਅਦਬੀ ਘਟਨਾ ਨੂੰ ਪੁਲਿਸ ਨੇ ਆਪਣੇ ਤੇਜ਼ ਕਾਰਵਾਈ ਨਾਲ ਸੁਲਝਾ ਲਿਆ ਹੈ। ਪ੍ਰਾਰੰਭਿਕ ਜਾਂਚ ਦੌਰਾਨ ਪਤਾ ਲੱਗਾ ਕਿ ਇਹ ਘਟਨਾ ਅਣਜਾਣੇ ਵਿੱਚ ਛੋਟੇ ਬੱਚਿਆਂ ਵੱਲੋਂ ਹੋਈ। ਪੁਲਿਸ ਮਾਮਲੇ ਦੀ ਗੰਭੀਰਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਹਰ ਪਾਸੇ ਤੋਂ ਜਾਂਚ ਕਰ ਰਹੀ ਹੈ ਤਾਂ ਜੋ ਸ਼ਹਿਰ ਵਿੱਚ ਸ਼ਾਂਤੀ ਕਾਇਮ ਰਹੇ।
ਜਾਂਚ ਅਨੁਸਾਰ, ਭਵਾਨੀਗੜ੍ਹ ਰੋਡ ’ਤੇ ਇੱਕ ਪ੍ਰਾਪਰਟੀ ਡੀਲਰ ਦੇ ਦਫਤਰ ਦੇ ਬਾਹਰ ਗੁਟਕਾ ਸਾਹਿਬ ਦੇ ਅੰਗ ਖੰਡਿਤ ਮਿਲਣ ਨਾਲ ਸ਼ਹਿਰ ਵਿੱਚ ਤਣਾਅ ਦਾ ਮਾਹੌਲ ਬਣ ਗਿਆ ਸੀ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਅਤੇ ਸਬੂਤ ਇਕੱਠੇ ਕੀਤੇ।
ਪੁਲਿਸ ਦੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਇੱਕ ਈ-ਰਿਕਸ਼ਾ ਵਿੱਚ ਆ ਰਹੇ ਕੁਝ ਸਕੂਲੀ ਬੱਚਿਆਂ ਨੇ ਇਹ ਗ੍ਰੰਥ ਸੜਕ ’ਤੇ ਖਿਲਾਏ। ਪੁਲਿਸ ਨੇ ਬੱਚਿਆਂ ਅਤੇ ਈ-ਰਿਕਸ਼ਾ ਚਾਲਕ ਨਾਲ ਪੁੱਛਗਿੱਛ ਕੀਤੀ। ਬੱਚਿਆਂ ਤੋਂ ਮਿਲੀ ਜਾਣਕਾਰੀ ਮੁਤਾਬਕ, ਉਹਨਾਂ ਨੇ ਕਬਾੜੀ ਤੋਂ ਮਿਲੇ ਸਮਾਨ ਵਿੱਚੋਂ ਇਹ ਗੁਟਕਾ ਸਾਹਿਬ ਲਿਆ ਸੀ ਅਤੇ ਉਸ ਦੀ ਪਵਿੱਤਰਤਾ ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਸੀ।
ਪੁਲਿਸ ਅਧਿਕਾਰੀਆਂ ਨੇ ਇਸ ਗੱਲ ਨੂੰ ਸਪੱਸ਼ਟ ਕੀਤਾ ਕਿ ਮਾਮਲੇ ਦੀ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਸ਼ਹਿਰ ਵਿੱਚ ਸੁਰੱਖਿਆ ਅਤੇ ਸ਼ਾਂਤੀ ਬਣਾਈ ਰੱਖਣ ਲਈ ਜ਼ਰੂਰੀ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਘਟਨਾ ਵਾਲੇ ਦਫਤਰ ਦੇ ਮਾਲਕ ਨੇ ਵੀ ਪੁਲਿਸ ਦੀ ਕਾਰਵਾਈ ’ਤੇ ਸੰਤੁਸ਼ਟੀ ਜਤਾਈ ਹੈ।
Get all latest content delivered to your email a few times a month.