IMG-LOGO
ਹੋਮ ਪੰਜਾਬ: ਨਵਾਂ ਨਿਯਮ: 1 ਅਪ੍ਰੈਲ 2026 ਤੋਂ ਆਧਾਰ-ਅਧਾਰਿਤ ਹੋਵੇਗੀ ਪੈਨ ਕਾਰਡ...

ਨਵਾਂ ਨਿਯਮ: 1 ਅਪ੍ਰੈਲ 2026 ਤੋਂ ਆਧਾਰ-ਅਧਾਰਿਤ ਹੋਵੇਗੀ ਪੈਨ ਕਾਰਡ ਬਣਾਉਣ ਦੀ ਪ੍ਰਕਿਰਿਆ

Admin User - Mar 18, 2026 04:45 PM
IMG

ਸਰਕਾਰ ਨੇ ਪੈਨ ਕਾਰਡ ਨਾਲ ਸਬੰਧਤ ਨਿਯਮਾਂ ਵਿੱਚ ਵੱਡੇ ਬਦਲਾਅ ਕਰਨ ਦਾ ਐਲਾਨ ਕੀਤਾ ਹੈ, ਜੋ 1 ਅਪ੍ਰੈਲ 2026 ਤੋਂ ਲਾਗੂ ਹੋਣਗੇ। ਨਵੇਂ ਨਿਯਮਾਂ ਅਨੁਸਾਰ, ਪੈਨ ਕਾਰਡ ਲਈ ਅਰਜ਼ੀ ਦੇਣ ਵੇਲੇ ਸਿਰਫ਼ ਆਧਾਰ ਕਾਰਡ ਦੀ ਵਰਤੋਂ ਕੀਤੀ ਜਾਵੇਗੀ। ਇਸਦਾ ਮਤਲਬ ਹੈ ਕਿ ਹੁਣ ਵੱਖ-ਵੱਖ ਪਛਾਣ ਪੱਤਰ, ਪਤੇ ਦੇ ਸਬੂਤ ਜਾਂ ਜਨਮ ਮਿਤੀ ਦੇ ਦਸਤਾਵੇਜ਼ਾਂ ਦੀ ਲੋੜ ਨਹੀਂ ਰਹੇਗੀ। 31 ਮਾਰਚ 2026 ਤੱਕ ਪੁਰਾਣੀ ਪ੍ਰਣਾਲੀ ਲਾਗੂ ਰਹੇਗੀ, ਜਿਸ ਵਿੱਚ ਕਈ ਦਸਤਾਵੇਜ਼ ਦੀ ਚਾਹਵੀਂ ਹੁੰਦੀ ਸੀ।

ਸਰਕਾਰ ਨੇ ਇਹ ਕਦਮ ਪੈਨ ਸਿਸਟਮ ਨੂੰ ਹੋਰ ਪਾਰਦਰਸ਼ੀ ਅਤੇ ਸੁਰੱਖਿਅਤ ਬਣਾਉਣ ਲਈ ਲਿਆ ਹੈ। ਆਧਾਰ ਰਾਹੀਂ ਪੈਨ ਕਾਰਡ ਲਈ ਅਰਜ਼ੀ ਦੇਣ ਨਾਲ ਜਾਅਲੀ ਕਾਰਡ ਬਣਨ ਦੀ ਸੰਭਾਵਨਾ ਘੱਟ ਹੋ ਜਾਵੇਗੀ ਅਤੇ ਇੱਕ ਵਿਅਕਤੀ ਦੇ ਨਾਮ ‘ਤੇ ਕਈ ਪੈਨ ਕਾਰਡ ਜਾਰੀ ਹੋਣ ਦੀ ਸਮੱਸਿਆ ਵੀ ਦੂਰ ਹੋਵੇਗੀ। ਇਸ ਨਵੇਂ ਤਰੀਕੇ ਨਾਲ ਅਰਜ਼ੀ ਪ੍ਰਕਿਰਿਆ ਤੇਜ਼ ਹੋਵੇਗੀ ਅਤੇ ਘੱਟ ਸਮੇਂ ਵਿੱਚ ਪੈਨ ਜਾਰੀ ਕੀਤਾ ਜਾ ਸਕੇਗਾ।

ਆਮ ਲੋਕਾਂ ਲਈ ਇਹ ਬਦਲਾਅ ਖਾਸ ਤੌਰ ‘ਤੇ ਨਵੇਂ ਪੈਨ ਬਿਨੈਕਾਰਾਂ ਲਈ ਲਾਭਦਾਇਕ ਸਾਬਤ ਹੋਵੇਗਾ। ਉਨ੍ਹਾਂ ਨੂੰ ਹੁਣ ਕਈ ਦਸਤਾਵੇਜ਼ ਇਕੱਠੇ ਕਰਨ ਦੀ ਲੋੜ ਨਹੀਂ ਰਹੇਗੀ, ਜਿਸ ਨਾਲ ਸਮਾਂ ਅਤੇ ਮਿਹਨਤ ਬਚੇਗੀ। ਹਾਲਾਂਕਿ, ਜਿਨ੍ਹਾਂ ਕੋਲ ਆਧਾਰ ਨਹੀਂ ਹੈ, ਉਹਨਾਂ ਲਈ ਪਹਿਲਾਂ ਆਧਾਰ ਪ੍ਰਾਪਤ ਕਰਨਾ ਜ਼ਰੂਰੀ ਹੋਵੇਗਾ ਤਾਂ ਕਿ ਉਹ ਪੈਨ ਕਾਰਡ ਲਈ ਅਰਜ਼ੀ ਦੇ ਸਕਣ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.