IMG-LOGO
ਹੋਮ ਚੰਡੀਗੜ੍ਹ: ਚੰਡੀਗੜ੍ਹ ‘ਚ ਜਿੰਮ ਦੇ ਬਾਹਰ ਕਤਲ, ਗੋਲੀਆਂ ਮਾਰ ਕੇ ਨੌਜਵਾਨ...

ਚੰਡੀਗੜ੍ਹ ‘ਚ ਜਿੰਮ ਦੇ ਬਾਹਰ ਕਤਲ, ਗੋਲੀਆਂ ਮਾਰ ਕੇ ਨੌਜਵਾਨ ਨੂੰ ਉਤਾਰਿਆ ਮੌਤ ਦੇ ਘਾਟ

Admin User - Mar 18, 2026 01:35 PM
IMG

ਚੰਡੀਗੜ੍ਹ ‘ਚ ਇੱਕ ਵੱਡੀ ਵਾਰਦਾਤ ਵਾਪਰੀ ਹੈ। ਇੱਥੇ ਇੱਕ ਜਿੰਮ ਦੇ ਬਾਹਰ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਸੈਕਟਰ-9 ਵਿਖੇ ਇਹ ਕਤਲ ਦੀ ਘਟਨਾ ਵਾਪਰੀ ਹੈ। ਗੋਲੀ ਲੱਗਣ ਨਾਲ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਅਣਪਛਾਤੇ ਹਮਲਾਵਰ ਨੌਜਵਾਨ ਦੇ ਗੋਲੀਆਂ ਮਾਰ ਕੇ ਫ਼ਰਾਰ ਹੋ ਗਏ। ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ ਤੇ ਜਾਂਚ ਜਾਰੀ ਹੈ।

ਮ੍ਰਿਤਕ ਨੌਜਵਾਨ ਦੀ ਪਛਾਣ ਚਰਨਪ੍ਰੀਤ ਵਜੋਂ ਹੋਈ ਹੈ, ਜੋ ਕਿ ਮੁੱਲਾਂਪੁਰ (ਨਿਊ ਚੰਡੀਗੜ੍ਹ) ਦਾ ਰਹਿਣਾ ਵਾਲਾ ਸੀ। ਚਰਨਪ੍ਰੀਤ ਦੀ ਉਮਰ 26 ਤੋਂ 27 ਸਾਲ ਦੱਸੀ ਜਾ ਰਹੀ ਹੈ। ਉਹ ਰੋਜ਼ਾਨਾ ਹੀ ਨਿਊ ਚੰਡੀਗੜ੍ਹ ਤੋਂ ਸੈਕਟਰ 9 ‘ਚ ਜਿੰਮ ‘ਚ ਆਉਂਦਾ ਸੀ। ਨੌਜਵਾਨ ਦਾ ਜਿੰਮ ਆਉਣ ਦਾ ਇੱਕ ਹੀ ਟਾਈਮ ਸੀ। ਅੱਜ ਜਦੋਂ ਉਹ ਜਿੰਮ ‘ਚ ਕਸਰਤ ਕਰਨ ਤੋਂ ਬਾਅਦ ਬਾਹਰ ਜਾਣ ਲੱਗਾ ਤਾਂ ਦੋ ਅਣਪਛਾਤੇ ਹਮਲਾਵਰਾਂ ਨੇ ਉਸ ਨੂੰ ਗੋਲੀਆਂ ਨਾਲ ਭੁੰਨ ਦਿੱਤਾ।


ਦੋਵੇਂ ਹਮਲਾਵਰ ਦੋ ਪਹੀਆ ਵਾਹਨ ‘ਤੇ ਆਏ ਸਨ ਤੇ ਦੋਵਾਂ ਨੇ ਹੈਲਮੈਟ ਲਗਾਏ ਹੋਏ ਸਨ। ਹਮਲਾਵਰ ਘਾਤ ਲਗਾ ਕੇ ਬੈਠੇ ਹੋਏ ਸਨ ਤੇ ਜਿਵੇਂ ਹੀ ਨੌਜਵਾਨ ਜਿੰਮ ਬਾਹਰ ਆਇਆ ਤਾਂ ਉਸ ‘ਤੇ ਤਾਬੜਤੋੜ ਗੋਲੀਬਾਰੀ ਕਰ ਦਿੱਤੀ ਗਈ। ਨੌਜਵਾਨ ਨੂੰ ਲੋਕਾਂ ਨੇ ਹਸਪਤਾਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ, ਪਰ ਉਸ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.