IMG-LOGO
ਹੋਮ ਅੰਤਰਰਾਸ਼ਟਰੀ: ਕੌਣ ਸੀ ਅਲੀ ਲਾਰੀਜਾਨੀ? ਜਿਨ੍ਹਾਂ ਦੀ ਮੌਤ ਨੇ ਹਿਲਾਇਆ ਈਰਾਨ!

ਕੌਣ ਸੀ ਅਲੀ ਲਾਰੀਜਾਨੀ? ਜਿਨ੍ਹਾਂ ਦੀ ਮੌਤ ਨੇ ਹਿਲਾਇਆ ਈਰਾਨ!

Admin User - Mar 18, 2026 11:52 AM
IMG

ਈਰਾਨ ਦੇ ਸੁਰੱਖਿਆ ਮੁਖੀ, ਅਲੀ ਲਾਰੀਜਾਨੀ ਦੀ ਇਜ਼ਰਾਈਲੀ ਹਮਲੇ ‘ਚ ਮੌਤ ਹੋ ਗਈ ਹੈ। ਉਨ੍ਹਾਂ ਦੀ ਮੌਤ ਦਾ ਐਲਾਨ ਮੰਗਲਵਾਰ ਨੂੰ ਇਜ਼ਰਾਈਲ ਦੇ ਰੱਖਿਆ ਮੰਤਰਾਲੇ ਨੇ ਕੀਤਾ ਸੀ, ਹਾਲਾਂਕਿ ਈਰਾਨ ਨੇ ਇਸ ਦੀ ਪੁਸ਼ਟੀ ਨਹੀਂ ਦੇਰ ਰਾਤ ਨੂੰ ਕੀਤੀ। ਲਾਰੀਜਾਨੀ ਨੇ ਆਯਤੁੱਲਾ ਅਲੀ ਖਾਮੇਨੇਈ ਦੇ ਸਲਾਹਕਾਰ ਵਜੋਂ ਸੇਵਾ ਨਿਭਾਈ ਸੀ। ਫਾਰਸ ਨਿਊਜ਼ ਏਜੰਸੀ ਨੇ ਰਿਪੋਰਟ ਦਿੱਤੀ ਹੈ ਕਿ 67 ਸਾਲਾ ਲਾਰੀਜਾਨੀ ਦਾ ਕਤਲ ਤਹਿਰਾਨ ਦੇ ਬਾਹਰੀ ਇਲਾਕੇ ‘ਚ ਉਸ ਸਮੇਂ ਹੋਇਆ, ਜਦੋ ਉਹ ਆਪਣੀ ਧੀ ਨੂੰ ਮਿਲਣ ਜਾ ਰਹੇ ਸਨ। ਉਨ੍ਹਾਂ ਦੀ ਮੌਤ ਈਰਾਨ ਲਈ ਇੱਕ ਵੱਡਾ ਝਟਕਾ ਸਾਬਤ ਹੋ ਸਕਦੀ ਹੈ। ਇਸ ਟਕਰਾਅ ਦੀ ਸ਼ੁਰੂਆਤ ਤੋਂ ਬਾਅਦ ਮਾਰੇ ਗਏ ਅਧਿਕਾਰੀਆਂ ‘ਚੋਂ, ਲਾਰੀਜਾਨੀ ਨੂੰ ਸੁਪਰੀਮ ਲੀਡਰ ਤੋਂ ਬਾਅਦ ਦੂਜੀ ਸਭ ਤੋਂ ਮਹੱਤਵਪੂਰਨ ਸ਼ਖਸੀਅਤ ਮੰਨਿਆ ਜਾਂਦਾ ਸੀ, ਕਿਉਂਕਿ ਉਨ੍ਹਾਂ ਨੇ ਦੇਸ਼ ਦੀਆਂ ਹਥਿਆਰਬੰਦ ਫੌਜਾਂ ਦੇ ਸੰਚਾਲਨ ਫੈਸਲੇ ਲਈ ਉਨ੍ਹਾਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ। ਇਹ ਧਿਆਨ ਦੇਣ ਯੋਗ ਹੈ ਕਿ ਪਿਛਲੇ ਮਹੀਨੇ ਹੀ, ਈਰਾਨ ਦੇ ਸੁਪਰੀਮ ਲੀਡਰ, ਅਲੀ ਖਾਮੇਨੇਈ ਵੀ ਅਮਰੀਕਾ-ਇਜ਼ਰਾਈਲੀ ਹਮਲਿਆਂ ‘ਚ ਮਾਰੇ ਗਏ ਸਨ ਤੇ ਉਨ੍ਹਾਂ ਦੇ ਪੁੱਤਰ, ਮੋਜਤਬਾ ਨੂੰ ਨਵੇਂ ਸੁਪਰੀਮ ਲੀਡਰ ਵਜੋਂ ਚੁਣਿਆ ਗਿਆ ਹੈ।


ਮੰਨਿਆ ਜਾਂਦਾ ਸੀ ਕਿ ਲਾਰੀਜਾਨੀ IRGC ਤੇ ਈਰਾਨੀ ਫੌਜ ਦੁਆਰਾ ਕੀਤੇ ਜਾ ਰਹੇ ਜਵਾਬੀ ਹਮਲਿਆਂ ਦੀ ਕਮਾਂਡ ਕਰ ਰਹੇ ਸਨ। ਅਲੀ ਲਾਰੀਜਾਨੀ ਨੂੰ ਇਸਲਾਮਿਕ ਗਣਰਾਜ ਦੇ ਸੰਸਥਾਗਤ ਢਾਂਚੇ ਦੀ ਡੂੰਘੀ ਸਮਝ ਸੀ, ਉਨ੍ਹਾਂ ਨੇ ਦੇਸ਼ ਦੇ ਅੰਦਰ ਕਈ ਮੁੱਖ ਅਹੁਦਿਆਂ ‘ਤੇ ਸੇਵਾ ਨਿਭਾਈ। ਸੁਪਰੀਮ ਨੈਸ਼ਨਲ ਸਿਕਿਓਰਿਟੀ ਕੌਂਸਲ ਦੁਆਰਾ ਜਾਰੀ ਇੱਕ ਬਿਆਨ ਦੇ ਅਨੁਸਾਰ, ਲਾਰੀਜਾਨੀ ਨੂੰ ਉਨ੍ਹਾਂ ਦੇ ਪੁੱਤਰ ਮੋਰਤੇਜ਼ਾ ਲਾਰੀਜਾਨੀ, ਉਨ੍ਹਾਂ ਦੇ ਚੀਫ਼ ਆਫ਼ ਸਟਾਫ ਅਲੀਰੇਜ਼ਾ ਬਯਾਤ ਤੇ ਕਈ ਅੰਗ ਰੱਖਿਅਕਾਂ ਦੇ ਨਾਲ ਕਤਲ ਕਰ ਦਿੱਤਾ ਗਿਆ। ਅਲੀ ਅਰਦੇਸ਼ੀਰ ਲਾਰੀਜਾਨੀ ਦਾ ਜਨਮ 3 ਜੂਨ, 1958 ਨੂੰ ਇਰਾਕ ਦੇ ਨਜਫ ਸ਼ਹਿਰ ਦੇ ਇੱਕ ਅਜਿਹੇ ਪਰਿਵਾਰ ‘ਚ ਹੋਇਆ, ਜੋ ਮੂਲ ਰੂਪ ‘ਚ ਈਰਾਨ ਦੇ ਆਮੋਲ ਵਿਖੇ ਲਾਰੀਜਾਨ ਖੇਤਰ ਤੋਂ ਸੀ। 1961 ‘ਚ ਉਹ ਆਪਣੇ ਪਰਿਵਾਰ ਨਾਲ ਈਰਾਨ ਵਾਪਸ ਆਏ ਜਿੱਥੇ ਉਨ੍ਹਾਂ ਨੇ ਆਪਣੀ ਪੜ੍ਹਾਈ ਪੂਰੀ ਕੀਤੀ।


ਲਾਰੀਜਾਨੀ ਨੇ 20 ਸਾਲ ਦੀ ਉਮਰ ਵਿੱਚ ਫਰੀਦਾ ਮੋਤਾਹਾਰੀ ਨਾਲ ਵਿਆਹ ਕੀਤਾ ਤੇ ਇਸ ਜੋੜੇ ਦੇ ਚਾਰ ਬੱਚੇ ਸਨ- ਮੋਰਤੇਜ਼ਾ ਲਾਰੀਜਾਨੀ, ਫਤੇਮੇਹ ਅਰਦੇਸ਼ੀਰ ਲਾਰੀਜਾਨੀ, ਮੁਹੰਮਦ ਰਜ਼ਾ ਲਾਰੀਜਾਨੀ ਤੇ ਸਾਰਾ ਲਾਰੀਜਾਨੀ। ਫਾਤੇਮੇਹ ਨੇ ਆਪਣੀ ਪੜ੍ਹਾਈ ਸੰਯੁਕਤ ਰਾਜ ਅਮਰੀਕਾ ਦੇ ਯੂਨੀਵਰਸਿਟੀ ਹੋਸਪਿਟਲਸ ਕਲੀਵਲੈਂਡ ਮੈਡੀਕਲ ਸੈਂਟਰ ਤੋਂ ਕੀਤੀ। ਅਗਸਤ 2025 ‘ਚ, ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨੇ ਲਾਰੀਜਾਨੀ ਨੂੰ ਈਰਾਨ ਦੀ ਸੁਪਰੀਮ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦਾ ਸਕੱਤਰ ਨਿਯੁਕਤ ਕੀਤਾ। ਉਨ੍ਹਾਂ ਨੇ ਅਲੀ ਅਕਬਰ ਅਹਿਮਦੀਆਨ ਦੀ ਥਾਂ ਲਈ। ਇਸ ਨਿਯੁਕਤੀ ਤੋਂ ਪਹਿਲਾਂ, ਉਨ੍ਹਾਂ ਨੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਮੇਨੀ ਦੇ ਸੀਨੀਅਰ ਸਲਾਹਕਾਰ ਵਜੋਂ ਸੇਵਾ ਨਿਭਾਈ ਤੇ ਪਹਿਲਾਂ 2005 ਤੇ 2007 ਦੇ ਵਿਚਕਾਰ ਸੁਪਰੀਮ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੇ ਸਕੱਤਰ ਦਾ ਅਹੁਦਾ ਸੰਭਾਲਿਆ ਸੀ। ਲਾਰੀਜਾਨੀ ਨੇ 2008 ਤੋਂ 2020 ਤੱਕ ਲਗਾਤਾਰ ਤਿੰਨ ਵਾਰ ਈਰਾਨੀ ਸੰਸਦ ਦੇ ਸਪੀਕਰ ਵਜੋਂ ਵੀ ਸੇਵਾ ਨਿਭਾਈ।

ਲਾਰੀਜਾਨੀ ਨੇ ਆਪਣੀ ਸਿੱਖਿਆ ਈਰਾਨ ਦੇ ਕੋਮ ਤੇ ਹੱਕਾਨੀ ਸਕੂਲ ਤੋਂ ਪ੍ਰਾਪਤ ਕੀਤੀ। ਉਨ੍ਹਾਂ ਨੇ ਪੜ੍ਹਾਈ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਸ਼ਰੀਫ ਯੂਨੀਵਰਸਿਟੀ ਆਫ਼ ਟੈਕਨਾਲੋਜੀ ਤੋਂ ਗਣਿਤ ‘ਚ ਬੈਚਲਰ ਦੀ ਡਿਗਰੀ ਪ੍ਰਾਪਤ ਕੀਤੀ, ਜਿੱਥੇ ਉਹ ਆਪਣੀ ਕਲਾਸ ‘ਚ ਸਿਖਰ ‘ਤੇ ਰਹੇ। ਇਸ ਤੋਂ ਬਾਅਦ, ਉਨ੍ਹਾਂ ਨੇ ਤਹਿਰਾਨ ਯੂਨੀਵਰਸਿਟੀ ਤੋਂ ਵੈਸਟਰਨ ਫ਼ਿਲਾਸਫ਼ੀ ‘ਚ ਆਪਣੀ ਐਮਏ ਤੇ ਪੀਐਚਡੀ ਪੂਰੀ ਕੀਤੀ, ਜਰਮਨ ਫ਼ਿਲਾਸਫ਼ੀ ਇਮੈਨੁਅਲ ਕਾਂਟ ‘ਤੇ ਡੂੰਘਾਈ ਨਾਲ ਖੋਜ ਕੀਤੀ। ਉਹ ਇੱਕ ਚੰਗੇ ਲੇਖਕ ਸਨ, ਉਨ੍ਹਾਂ ਨੇ ਕਈ ਕਿਤਾਬਾਂ ਲਿਖੀਆਂ ਤੇ ਲਗਭਗ 15 ਅਕਾਦਮਿਕ ਰਿਸਰਚ ਪੇਪਰ ਪ੍ਰਕਾਸ਼ਿਤ ਕੀਤੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.