ਤਾਜਾ ਖਬਰਾਂ
ਦਿੱਲੀ ਦੇ ਦੱਲੂਪੁਰਾ ਇਲਾਕੇ ਤੋਂ ਇੱਕ ਬੇਹੱਦ ਮੰਦਭਾਗੀ ਅਤੇ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਨੌਜਵਾਨ ਵੱਲੋਂ ਸਟੰਟ ਕਰਦੇ ਹੋਏ ਖੁਦ ਨੂੰ ਗੋਲੀ ਲੱਗ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਪਵਨ ਵਜੋਂ ਹੋਈ ਹੈ, ਜਿਸ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ।
ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ, ਇਹ ਪਿਸਤੌਲ ਪਵਨ ਦੇ ਚਚੇਰੇ ਭਰਾ ਦੀ ਸੀ, ਜੋ ਕਿ ਲਾਇਸੰਸੀ ਸੀ। ਪਵਨ ਪਿਸਤੌਲ ਨਾਲ ਵੀਡੀਓ ਬਣਾ ਰਿਹਾ ਸੀ ਅਤੇ ਵੱਖ-ਵੱਖ ਸਟੰਟ ਕਰ ਰਿਹਾ ਸੀ। ਵੀਡੀਓ ਬਣਾਉਣ ਦੇ ਚਾਅ ਵਿੱਚ ਜਿਵੇਂ ਹੀ ਉਸ ਨੇ ਪਿਸਤੌਲ ਵਿੱਚ ਮੈਗਜ਼ੀਨ ਪਾ ਕੇ ਉਸ ਨੂੰ ਆਪਣੀ ਛਾਤੀ 'ਤੇ ਰੱਖਿਆ, ਤਾਂ ਅਚਾਨਕ ਟ੍ਰਿਗਰ ਦੱਬ ਗਿਆ।
ਗੋਲੀ ਸਿੱਧੀ ਪਵਨ ਦੇ ਦਿਲ ਵਿੱਚ ਜਾ ਲੱਗੀ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਵੀਡੀਓ ਫੁਟੇਜ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਤਾਂ ਜੋ ਹਾਦਸੇ ਦੇ ਅਸਲ ਹਾਲਾਤਾਂ ਦਾ ਪਤਾ ਲਗਾਇਆ ਜਾ ਸਕੇ।
Get all latest content delivered to your email a few times a month.