IMG-LOGO
ਹੋਮ ਰਾਸ਼ਟਰੀ: ਮੁੰਬਈ 'ਚ ਦਿਲ ਦਹਿਲਾਉਣ ਵਾਲੀ ਵਾਰਦਾਤ: ਪਤੀ ਨੇ ਪਤਨੀ ਨੂੰ...

ਮੁੰਬਈ 'ਚ ਦਿਲ ਦਹਿਲਾਉਣ ਵਾਲੀ ਵਾਰਦਾਤ: ਪਤੀ ਨੇ ਪਤਨੀ ਨੂੰ ਚਲਦੀ ਟ੍ਰੇਨ ਅੱਗੇ ਦਿੱਤਾ ਧੱਕਾ, ਮੌਤ

Admin User - Mar 17, 2026 11:57 AM
IMG

ਮੁੰਬਈ ਦੇ ਮੁਲੁੰਡ ਇਲਾਕੇ ਤੋਂ ਇੱਕ ਬੇਹੱਦ ਖ਼ੌਫ਼ਨਾਕ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਵਿਅਕਤੀ ਨੇ ਆਪਣੀ ਹੀ ਪਤਨੀ ਨੂੰ ਚਲਦੀ ਲੋਕਲ ਟ੍ਰੇਨ ਅੱਗੇ ਧੱਕਾ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕ ਮਹਿਲਾ ਦੀ ਪਛਾਣ ਪੁਸ਼ਪਾ ਰਾਜੂ ਗੁਪਤਾ (36) ਵਜੋਂ ਹੋਈ ਹੈ।


ਜਾਣਕਾਰੀ ਮੁਤਾਬਕ ਮੁਲਜ਼ਮ ਪਤੀ ਰਾਜੂ ਗੁਪਤਾ ਨੇ ਮੁਲੁੰਡ ਰੇਲਵੇ ਸਟੇਸ਼ਨ 'ਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਕਤਲ ਕਰਨ ਤੋਂ ਤੁਰੰਤ ਬਾਅਦ ਮੁਲਜ਼ਮ ਆਪਣੇ ਨਾਬਾਲਗ ਬੇਟੇ ਨੂੰ ਨਾਲ ਲੈ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਰੇਲਵੇ ਸਟੇਸ਼ਨ 'ਤੇ ਮੌਜੂਦ ਲੋਕ ਇਸ ਭਿਆਨਕ ਮੰਜ਼ਰ ਨੂੰ ਦੇਖ ਕੇ ਦਹਿਸ਼ਤ ਵਿੱਚ ਆ ਗਏ।


ਇਸ ਮਾਮਲੇ ਵਿੱਚ ਕੁਰਲਾ ਰੇਲਵੇ ਪੁਲਿਸ (GRP) ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਮ੍ਰਿਤਕਾ ਦੇ ਭਰਾ ਕਮਲੇਸ਼ ਕੁਮਾਰ ਸ਼ਾਮਦੇਵ ਗੁਪਤਾ (30), ਜੋ ਕਿ ਭਾਰਤੀ ਫ਼ੌਜ ਵਿੱਚ ਜਵਾਨ ਹੈ, ਦੀ ਸ਼ਿਕਾਇਤ 'ਤੇ ਰਾਜੂ ਗੁਪਤਾ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।


ਪੁਲਿਸ ਵੱਲੋਂ ਮੁਲਜ਼ਮ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਸਟੇਸ਼ਨ 'ਤੇ ਲੱਗੇ CCTV ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਮੁਲਜ਼ਮ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾ ਸਕੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.