IMG-LOGO
ਹੋਮ ਰਾਸ਼ਟਰੀ, ਖੇਡਾਂ, ਕ੍ਰਿਕਟ ਜਗਤ 'ਚ ਗੂੰਜੀ ਸ਼ਹਿਨਾਈ: ਟੀ-20 ਵਿਸ਼ਵ ਕੱਪ ਜੇਤੂ ਕੁਲਦੀਪ...

ਕ੍ਰਿਕਟ ਜਗਤ 'ਚ ਗੂੰਜੀ ਸ਼ਹਿਨਾਈ: ਟੀ-20 ਵਿਸ਼ਵ ਕੱਪ ਜੇਤੂ ਕੁਲਦੀਪ ਯਾਦਵ ਨੇ ਵੰਸ਼ਿਕਾ ਚੱਢਾ ਨਾਲ ਰਚਾਇਆ ਵਿਆਹ

Admin User - Mar 15, 2026 11:38 AM
IMG

ਭਾਰਤੀ ਕ੍ਰਿਕਟ ਟੀਮ ਦੇ ਸਟਾਰ ਚਾਈਨਾਮੈਨ ਗੇਂਦਬਾਜ਼ ਅਤੇ ਟੀ-20 ਵਿਸ਼ਵ ਕੱਪ 2026 ਦੇ ਹੀਰੋ ਕੁਲਦੀਪ ਯਾਦਵ ਜ਼ਿੰਦਗੀ ਦੀ ਇੱਕ ਨਵੀਂ ਪਾਰੀ ਸ਼ੁਰੂ ਕਰ ਦਿੱਤੀ ਹੈ। ਕੁਲਦੀਪ ਨੇ ਸ਼ਨੀਵਾਰ (14 ਮਾਰਚ) ਨੂੰ ਪਹਾੜਾਂ ਦੀ ਰਾਣੀ ਮਸੂਰੀ ਦੇ ਆਲੀਸ਼ਾਨ 'ਹੋਟਲ ਦ ਸੇਵੋਏ' ਵਿੱਚ ਆਪਣੀ ਬਚਪਨ ਦੀ ਦੋਸਤ ਵੰਸ਼ਿਕਾ ਚੱਢਾ ਨਾਲ ਵਿਆਹ ਕਰਵਾ ਲਿਆ। ਇਸ ਸ਼ਾਹੀ ਵਿਆਹ ਵਿੱਚ ਕ੍ਰਿਕਟ ਜਗਤ ਦੀਆਂ ਦਿੱਗਜ ਹਸਤੀਆਂ ਨੇ ਸ਼ਿਰਕਤ ਕਰਕੇ ਨਵ-ਵਿਆਹੀ ਜੋੜੀ ਨੂੰ ਆਸ਼ੀਰਵਾਦ ਦਿੱਤਾ।


ਇਸ ਖਾਸ ਮੌਕੇ 'ਤੇ ਕੁਲਦੀਪ ਦੇ ਸਾਥੀ ਖਿਡਾਰੀਆਂ ਦੀ ਲੰਮੀ ਸੂਚੀ ਦੇਖਣ ਨੂੰ ਮਿਲੀ। ਵਿਆਹ ਸਮਾਰੋਹ ਵਿੱਚ ਭਾਰਤੀ ਕਪਤਾਨ ਰੋਹਿਤ ਸ਼ਰਮਾ, ਵਿਰਾਟ ਕੋਹਲੀ, ਯੁਜਵੇਂਦਰ ਚਾਹਲ, ਰਿੰਕੂ ਸਿੰਘ ਅਤੇ ਤਿਲਕ ਵਰਮਾ ਵਰਗੇ ਸਿਤਾਰੇ ਸ਼ਾਮਲ ਹੋਏ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਹੋਈ ਹਲਦੀ ਦੀ ਰਸਮ ਵਿੱਚ ਯੁਜਵੇਂਦਰ ਚਾਹਲ ਨੇ ਢੋਲ ਦੀਆਂ ਤਾਲਾਂ 'ਤੇ ਨੱਚਦੇ ਹੋਏ ਆਪਣੇ ਪੁਰਾਣੇ ਦੋਸਤ ਕੁਲਦੀਪ ਨੂੰ ਹਲਦੀ ਲਗਾਈ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।


ਵਿਆਹ ਦੇ ਪ੍ਰਬੰਧਾਂ ਵਿੱਚ ਸ਼ਾਹੀ ਠਾਠ-ਬਾਠ ਦੀ ਝਲਕ ਸਾਫ਼ ਦੇਖਣ ਨੂੰ ਮਿਲੀ। ਮਹਿਮਾਨਾਂ ਲਈ ਹੋਟਲ ਦੇ 80 ਕਮਰੇ ਬੁੱਕ ਕੀਤੇ ਗਏ ਸਨ। ਵਿਆਹ ਦਾ ਸੱਦਾ ਪੱਤਰ ਵੀ ਖਿੱਚ ਦਾ ਕੇਂਦਰ ਰਿਹਾ, ਜੋ ਰਾਧਾ-ਕ੍ਰਿਸ਼ਨ ਥੀਮ 'ਤੇ ਅਧਾਰਤ ਸੀ। ਇਸ ਵਿੱਚ ਗੁਲਾਬੀ ਰੰਗ ਦੇ ਮਹਿਲ ਦੇ ਗੁੰਬਦਾਂ ਦਾ 3D ਡਿਜ਼ਾਈਨ ਬਣਾਇਆ ਗਿਆ ਸੀ। ਇਸ ਦੇ ਨਾਲ ਹੀ ਡਿਜੀਟਲ ਕਾਰਡ ਰਾਹੀਂ ਮਹਿੰਦੀ ਤੋਂ ਲੈ ਕੇ ਕਾਕਟੇਲ ਪਾਰਟੀ ਤੱਕ ਦੇ ਸਮਾਗਮਾਂ ਦੀ ਜਾਣਕਾਰੀ ਸਾਂਝੀ ਕੀਤੀ ਗਈ ਸੀ।


ਮੂਲ ਰੂਪ ਵਿੱਚ ਕਾਨਪੁਰ ਦੇ ਸ਼ਾਮ ਨਗਰ ਦੀ ਰਹਿਣ ਵਾਲੀ ਵੰਸ਼ਿਕਾ ਚੱਢਾ ਕੁਲਦੀਪ ਦੀ ਬਚਪਨ ਦੀ ਸਹੇਲੀ ਹੈ। ਵੰਸ਼ਿਕਾ ਨੇ ਆਪਣੀ ਉੱਚ ਸਿੱਖਿਆ ਆਸਟ੍ਰੇਲੀਆ ਤੋਂ ਪੂਰੀ ਕੀਤੀ ਹੈ ਅਤੇ ਉੱਥੇ ਕੰਮ ਵੀ ਕੀਤਾ ਹੈ। ਦੋਵਾਂ ਨੇ 4 ਜੂਨ 2025 ਨੂੰ ਲਖਨਊ ਵਿੱਚ ਮੰਗਣੀ ਕੀਤੀ ਸੀ। ਬਚਪਨ ਦੀ ਦੋਸਤੀ ਹੁਣ ਪਵਿੱਤਰ ਵਿਆਹ ਦੇ ਰਿਸ਼ਤੇ ਵਿੱਚ ਬਦਲ ਗਈ ਹੈ।


ਪਹਾੜਾਂ ਵਿੱਚ ਵਿਆਹ ਦੇ ਜਸ਼ਨਾਂ ਤੋਂ ਬਾਅਦ, ਹੁਣ ਨਵਾਂ ਜੋੜਾ ਲਖਨਊ ਵੱਲ ਰੁਖ਼ ਕਰੇਗਾ। 17 ਮਾਰਚ ਨੂੰ ਲਖਨਊ ਦੇ 'ਹੋਟਲ ਸੈਂਟਰਮ' ਵਿੱਚ ਇੱਕ ਸ਼ਾਨਦਾਰ ਰਿਸੈਪਸ਼ਨ ਪਾਰਟੀ ਦਿੱਤੀ ਜਾ ਰਹੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਸਮਾਗਮ ਵਿੱਚ ਕ੍ਰਿਕਟ ਜਗਤ ਦੇ ਨਾਲ-ਨਾਲ ਰਾਜਨੀਤੀ ਅਤੇ ਕਾਰੋਬਾਰੀ ਖੇਤਰ ਦੀਆਂ ਵੱਡੀਆਂ ਹਸਤੀਆਂ ਵੀ ਸ਼ਾਮਲ ਹੋਣਗੀਆਂ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.