IMG-LOGO
ਹੋਮ ਪੰਜਾਬ, ਰਾਸ਼ਟਰੀ, ਰੂਸ-ਯੂਕਰੇਨ ਜੰਗ ‘ਚ ਜਾਨ ਗੁਆ ਬੈਠੇ ਲੁਧਿਆਣਾ ਦੇ ਨੌਜਵਾਨ ਸਮਰਜੀਤ...

ਰੂਸ-ਯੂਕਰੇਨ ਜੰਗ ‘ਚ ਜਾਨ ਗੁਆ ਬੈਠੇ ਲੁਧਿਆਣਾ ਦੇ ਨੌਜਵਾਨ ਸਮਰਜੀਤ ਸਿੰਘ ਦੀ ਲਾਸ਼ ਘਰ ਪਹੁੰਚੀ, ਇਲਾਕੇ ‘ਚ ਸੋਗ ਦੀ ਲਹਿਰ

Admin User - Mar 13, 2026 06:44 PM
IMG

Russia–Ukraine War ਦੌਰਾਨ ਜਾਨ ਗੁਆ ਬੈਠੇ ਲੁਧਿਆਣਾ ਦੇ ਦਾਬਾ ਇਲਾਕੇ ਦੇ 22 ਸਾਲਾ ਨੌਜਵਾਨ ਸਮਰਜੀਤ ਸਿੰਘ ਦੀ ਲਾਸ਼ ਸ਼ੁੱਕਰਵਾਰ ਨੂੰ ਰੂਸ ਤੋਂ ਉਸਦੇ ਘਰ ਪਹੁੰਚ ਗਈ। ਲਾਸ਼ ਘਰ ਪਹੁੰਚਦੇ ਹੀ ਪਰਿਵਾਰ ਵਿੱਚ ਦਿਲ ਦਹਿਲਾ ਦੇਣ ਵਾਲਾ ਮਾਹੌਲ ਬਣ ਗਿਆ ਅਤੇ ਰਿਸ਼ਤੇਦਾਰਾਂ ਤੇ ਇਲਾਕਾ ਵਾਸੀਆਂ ਵਿੱਚ ਸੋਗ ਦੀ ਲਹਿਰ ਦੌੜ ਗਈ।

ਪਰਿਵਾਰਕ ਮੈਂਬਰਾਂ ਮੁਤਾਬਕ ਸਮਰਜੀਤ ਸਿੰਘ ਉੱਚੀ ਪੜਾਈ ਲਈ ਰੂਸ ਗਿਆ ਸੀ। ਉੱਥੇ ਕੁਝ ਏਜੰਟਾਂ ਵੱਲੋਂ ਉਸਨੂੰ ਝੂਠੇ ਵਾਅਦਿਆਂ ਨਾਲ ਭਰਮਾ ਕੇ ਰੂਸੀ ਫੌਜ ਵਿੱਚ ਭਰਤੀ ਕਰਵਾ ਦਿੱਤਾ ਗਿਆ। ਪਰਿਵਾਰ ਦਾ ਦਾਅਵਾ ਹੈ ਕਿ ਉਸਨੂੰ ਕਿਹਾ ਗਿਆ ਸੀ ਕਿ ਉਹ ਫੌਜ ਵਿੱਚ ਡਾਕਟਰਾਂ ਦੀ ਸਹਾਇਤਾ ਕਰਨ ਵਾਲੇ ਕੰਮ ਲਈ ਰੱਖਿਆ ਜਾਵੇਗਾ, ਪਰ ਬਾਅਦ ਵਿੱਚ ਉਸਨੂੰ ਜੰਗ ਦੇ ਮੋਰਚੇ ‘ਤੇ ਭੇਜ ਦਿੱਤਾ ਗਿਆ।

ਦੱਸਿਆ ਜਾ ਰਿਹਾ ਹੈ ਕਿ ਜੰਗ ਦੌਰਾਨ ਸਮਰਜੀਤ ਸਿੰਘ ਦੀ ਮੌਤ ਹੋ ਗਈ। ਪਰਿਵਾਰ ਦਾ ਇਹ ਵੀ ਕਹਿਣਾ ਹੈ ਕਿ ਉਸਦੀ ਲਾਸ਼ ਬਹੁਤ ਮਾੜੀ ਹਾਲਤ ਵਿੱਚ ਵਾਪਸ ਭੇਜੀ ਗਈ ਅਤੇ ਉਹ ਟੁਕੜਿਆਂ ਵਿੱਚ ਪਹੁੰਚੀ। ਲਾਸ਼ ਦੇ ਨਾਲ ਉਸਦੀ ਫੌਜੀ ਵਰਦੀ ਵੀ ਭੇਜੀ ਗਈ ਸੀ, ਜਿਸਨੂੰ ਦੇਖ ਕੇ ਪਰਿਵਾਰ ਦੇ ਮੈਂਬਰ ਹੋਰ ਵੀ ਗ਼ਮਗੀਨ ਹੋ ਗਏ।

ਦੁੱਖੀ ਪਰਿਵਾਰ ਨੇ ਰਾਜ ਅਤੇ ਕੇਂਦਰ ਸਰਕਾਰ ‘ਤੇ ਨਾਰਾਜ਼ਗੀ ਜਤਾਉਂਦੇ ਹੋਏ ਕਿਹਾ ਕਿ ਜੇ ਸਮੇਂ ਸਿਰ ਮਦਦ ਅਤੇ ਦਖ਼ਲਅੰਦਾਜ਼ੀ ਮਿਲ ਜਾਂਦੀ ਤਾਂ ਸ਼ਾਇਦ ਉਹਨਾਂ ਦਾ ਪੁੱਤ ਅੱਜ ਜ਼ਿੰਦਾ ਹੁੰਦਾ। ਲਾਸ਼ ਪਹੁੰਚਣ ਤੋਂ ਬਾਅਦ ਗਮਗੀਂਨ ਮਾਹੌਲ ਵਿੱਚ ਸਮਰਜੀਤ ਸਿੰਘ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਦੁਖਦਾਈ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੋਗ ਅਤੇ ਸੰਵੇਦਨਾ ਦਾ ਮਾਹੌਲ ਬਣਿਆ ਹੋਇਆ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.