ਤਾਜਾ ਖਬਰਾਂ
ਇਸ ਅਸਥਿਰ ਹਾਲਾਤ ਨੂੰ ਦੇਖਦੇ ਹੋਏ ਕਈ ਅੰਤਰਰਾਸ਼ਟਰੀ ਅਤੇ ਭਾਰਤੀ ਏਅਰਲਾਈਨਾਂ ਨੇ ਯਾਤਰੀਆਂ ਨੂੰ ਰਾਹਤ ਦਿੱਤੀ ਹੈ, ਜਿਸ ਅਧੀਨ ਪੂਰਾ ਰਿਫੰਡ ਜਾਂ ਬਿਨਾਂ ਵਾਧੂ ਸ਼ੁਲਕ ਦੇ ਟਿਕਟ ਮੁੜ ਤੈਅ ਕਰਨ ਦੀ ਸਹੂਲਤ ਦਿੱਤੀ ਜਾ ਰਹੀ ਹੈ।
ਜਿਨ੍ਹਾਂ ਯਾਤਰੀਆਂ ਨੇ 28 ਫਰਵਰੀ ਜਾਂ ਇਸ ਤੋਂ ਪਹਿਲਾਂ ਟਿਕਟ ਬੁੱਕ ਕੀਤੀਆਂ ਹਨ ਅਤੇ 5 ਮਾਰਚ ਤੱਕ ਯਾਤਰਾ ਨਿਰਧਾਰਤ ਸੀ, ਉਹ ਬਿਨਾਂ ਕਿਸੇ ਵਾਧੂ ਫੀਸ ਦੇ ਆਪਣੀ ਉਡਾਣ ਮੁੜ ਤੈਅ ਕਰ ਸਕਦੇ ਹਨ। ਜੇ ਯਾਤਰਾ ਰੱਦ ਕਰਨੀ ਹੋਵੇ ਤਾਂ ਪੂਰੀ ਰਕਮ ਵਾਪਸ ਲਈ ਅਰਜ਼ੀ ਦਿੱਤੀ ਜਾ ਸਕਦੀ ਹੈ।
ਇੰਡੀਗੋ ਨੇ 7 ਮਾਰਚ 2026 ਤੱਕ ਮੱਧ ਪੂਰਬ ਜਾਣ ਵਾਲੇ ਯਾਤਰੀਆਂ ਨੂੰ ਪੂਰੀ ਲਚਕਤਾ ਦਿੱਤੀ ਹੈ। ਪ੍ਰਭਾਵਿਤ ਯਾਤਰੀ ਰਿਫੰਡ ਜਾਂ ਰੀਸ਼ਡਿਊਲਿੰਗ ਲਈ ‘ਪਲਾਨ ਬੀ’ ਵਿਕਲਪ ਦੀ ਵਰਤੋਂ ਕਰ ਸਕਦੇ ਹਨ। ਕੰਪਨੀ 4 ਮਾਰਚ ਤੋਂ ਮਸਕਟ, ਜੇਦਾਹ ਅਤੇ ਮਦੀਨਾ ਲਈ ਕੁਝ ਸੇਵਾਵਾਂ ਮੁੜ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ।
ਏਤਿਹਾਦ ਨੇ ਅਬੂ ਧਾਬੀ ਲਈ ਅਤੇ ਉਥੋਂ ਜਾਣ ਵਾਲੀਆਂ ਉਡਾਣਾਂ ਨੂੰ ਬੁੱਧਵਾਰ ਦੁਪਹਿਰ 2 ਵਜੇ (ਯੂਏਈ ਸਮੇਂ) ਤੱਕ ਅਸਥਾਈ ਤੌਰ ‘ਤੇ ਰੋਕ ਦਿੱਤਾ ਹੈ। 7 ਮਾਰਚ ਤੱਕ ਦੀ ਯਾਤਰਾ ਵਾਲੇ ਯਾਤਰੀ ਰਿਫੰਡ ਫਾਰਮ ਭਰ ਕੇ ਰਕਮ ਵਾਪਸ ਲੈ ਸਕਦੇ ਹਨ।
ਅਮੀਰਾਤ ਨੇ 5 ਮਾਰਚ ਤੱਕ ਦੀ ਯਾਤਰਾ ਵਾਲੇ ਯਾਤਰੀਆਂ ਨੂੰ ਰੀਬੁਕਿੰਗ ਜਾਂ ਪੂਰੀ ਰਿਫੰਡ ਚੁਣਨ ਦਾ ਵਿਕਲਪ ਦਿੱਤਾ ਹੈ।
28 ਫਰਵਰੀ ਤੋਂ 10 ਮਾਰਚ ਦਰਮਿਆਨ ਯਾਤਰਾ ਵਾਲੇ ਯਾਤਰੀ ਆਪਣੀ ਅਸਲ ਮਿਤੀ ਤੋਂ 14 ਦਿਨਾਂ ਅੰਦਰ ਨਵੀਂ ਤਾਰੀਖ ਚੁਣ ਸਕਦੇ ਹਨ ਜਾਂ ਅਣਵਰਤੀ ਟਿਕਟ ਦੀ ਪੂਰੀ ਰਕਮ ਵਾਪਸ ਲੈ ਸਕਦੇ ਹਨ। ਏਅਰਲਾਈਨ ਨੇ ਯਾਤਰੀਆਂ ਨੂੰ ਹਵਾਈ ਅੱਡੇ ਜਾਣ ਤੋਂ ਪਹਿਲਾਂ ਆਪਣੀ ਫਲਾਈਟ ਦੀ ਸਥਿਤੀ ਜ਼ਰੂਰ ਜਾਂਚਣ ਦੀ ਸਲਾਹ ਦਿੱਤੀ ਹੈ।
ਯਾਤਰੀ ਆਪਣੀ-ਆਪਣੀ ਏਅਰਲਾਈਨ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ “ਮੈਨੇਜ ਬੁਕਿੰਗ” ਜਾਂ “ਰਿਫੰਡ ਰਿਕਵੇਸਟ” ਸੈਕਸ਼ਨ ਰਾਹੀਂ ਆਨਲਾਈਨ ਅਰਜ਼ੀ ਦੇ ਸਕਦੇ ਹਨ। ਟਿਕਟ ਨੰਬਰ ਅਤੇ ਯਾਤਰਾ ਵੇਰਵੇ ਭਰਨ ਤੋਂ ਬਾਅਦ ਪ੍ਰਕਿਰਿਆ ਪੂਰੀ ਹੋ ਜਾਂਦੀ ਹੈ।
ਇਸ ਤਰ੍ਹਾਂ ਮੱਧ ਪੂਰਬੀ ਹਵਾਈ ਖੇਤਰ ਵਿੱਚ ਬਣੀ ਅਸਥਿਰਤਾ ਦੇ ਬਾਵਜੂਦ ਏਅਰਲਾਈਨਾਂ ਵੱਲੋਂ ਯਾਤਰੀਆਂ ਦੀ ਸਹੂਲਤ ਲਈ ਖਾਸ ਕਦਮ ਚੁੱਕੇ ਗਏ ਹਨ।
Get all latest content delivered to your email a few times a month.