IMG-LOGO
ਹੋਮ ਰਾਸ਼ਟਰੀ: ਇਜ਼ਰਾਈਲ ਦੌਰੇ ਦੌਰਾਨ PM ਮੋਦੀ ਦਾ ਗਰਮਜੋਸ਼ੀ ਨਾਲ ਸਵਾਗਤ

ਇਜ਼ਰਾਈਲ ਦੌਰੇ ਦੌਰਾਨ PM ਮੋਦੀ ਦਾ ਗਰਮਜੋਸ਼ੀ ਨਾਲ ਸਵਾਗਤ

Admin User - Feb 25, 2026 08:49 PM
IMG

PM ਨਰਿੰਦਰ ਮੋਦੀ ਦਾ ਦੋ ਦਿਨਾਂ ਇਜ਼ਰਾਈਲ ਦੌਰਾ ਬੁੱਧਵਾਰ ਤੋਂ ਸ਼ੁਰੂ ਹੋਇਆ, ਜਿਸ ਦੌਰਾਨ ਉਨ੍ਹਾਂ ਦਾ ਬੈਂਜਾਮਿਨ ਨੇਤਨਯਾਹੂ ਵੱਲੋਂ ਖ਼ਾਸ ਤੌਰ ’ਤੇ ਸਵਾਗਤ ਕੀਤਾ ਗਿਆ। ਦੌਰੇ ਦੌਰਾਨ ਮੋਦੀ ਅਤੇ ਨੇਤਨਯਾਹੂ ਦੋਵੇਂ ਨੇ ਵਿਗਿਆਨ-ਤਕਨਾਲੋਜੀ, ਨਵੀਨਤਾ, ਖੇਤੀਬਾੜੀ ਅਤੇ ਰੱਖਿਆ ਸਹਿਯੋਗ ਸਮੇਤ ਕਈ ਅਹਿਮ ਮੁੱਦਿਆਂ ’ਤੇ ਗੱਲਬਾਤ ਕਰਨ ਦੀ ਯੋਜਨਾ ਬਣਾਈ ਹੈ।

ਮੋਦੀ ਨੇ ਕਿਹਾ ਕਿ ਉਹ ਆਪਣੇ “ਪਿਆਰੇ ਦੋਸਤ” ਨੇਤਨਯਾਹੂ ਦੇ ਸੱਦੇ ’ਤੇ ਇਜ਼ਰਾਈਲ ਆਏ ਹਨ ਅਤੇ ਦੋਵੇਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨ ਦੀ ਉਮੀਦ ਕਰਦੇ ਹਨ। ਦੌਰੇ ਦੌਰਾਨ ਉਹ ਇਜ਼ਰਾਈਲੀ ਸੰਸਦ ਨੇਸੈੱਟ ਨੂੰ ਵੀ ਸੰਬੋਧਨ ਕਰਨਗੇ ਅਤੇ ਭਾਰਤੀ ਪ੍ਰਵਾਸੀਆਂ ਨਾਲ ਮੁਲਾਕਾਤ ਕਰਨਗੇ।

ਤੇਲ ਅਵੀਵ ਦੇ ਬੇਨ ਗੁਰੀਅਨ ਹਵਾਈ ਅੱਡੇ ’ਤੇ ਸਵਾਗਤ ਸਮੇਂ ਇੱਕ ਦਿਲਚਸਪ ਮੋਮੈਂਟ ਵੀ ਦੇਖਣ ਨੂੰ ਮਿਲਿਆ, ਜਦੋਂ ਨੇਤਨਯਾਹੂ ਨੇ ਮੋਦੀ ਦੇ ਪਾਕੇਟ ਸਕਵਾਇਰ ਅਤੇ ਉਨ੍ਹਾਂ ਦੀ ਪਤਨੀ ਸਾਰਾ ਨੇਤਨਯਾਹੂ ਦੇ ਨਾਰੰਗੀ-ਭਗਵਾ ਪਹਿਰਾਵੇ ਦੇ ਮੇਲ ਦਾ ਜ਼ਿਕਰ ਕੀਤਾ। ਇਸ ’ਤੇ ਮੋਦੀ ਨੇ ਮੁਸਕਰਾਉਂਦੇ ਹੋਏ “ਭਗਵਾ” ਕਹਿ ਕੇ ਜਵਾਬ ਦਿੱਤਾ, ਜਿਸ ਨਾਲ ਮਾਹੌਲ ਹਲਕਾ-ਫੁਲਕਾ ਬਣ ਗਿਆ।

ਇਹ ਮੋਦੀ ਦਾ ਪਿਛਲੇ ਨੌਂ ਸਾਲਾਂ ਵਿੱਚ ਇਜ਼ਰਾਈਲ ਦਾ ਦੂਜਾ ਦੌਰਾ ਹੈ। ਜੁਲਾਈ 2017 ਦੀ ਪਹਿਲੀ ਯਾਤਰਾ ਦੌਰਾਨ ਦੋਵੇਂ ਦੇਸ਼ਾਂ ਨੇ ਆਪਣੇ ਰਿਸ਼ਤਿਆਂ ਨੂੰ ਰਣਨੀਤਕ ਭਾਈਚਾਰੇ ਦੇ ਪੱਧਰ ਤੱਕ ਉਚਾ ਕੀਤਾ ਸੀ।

ਰੱਖਿਆ ਸਹਿਯੋਗ ਦੋਨੋਂ ਦੇਸ਼ਾਂ ਦੇ ਸੰਬੰਧਾਂ ਦਾ ਕੇਂਦਰੀ ਹਿੱਸਾ ਬਣਿਆ ਹੋਇਆ ਹੈ। ਇਜ਼ਰਾਈਲ ਭਾਰਤ ਨੂੰ ਅਧੁਨਿਕ ਸੈਨਿਕ ਤਕਨਾਲੋਜੀ ਮੁਹੱਈਆ ਕਰਦਾ ਰਿਹਾ ਹੈ ਅਤੇ ਭਾਰਤੀ ਅਧਿਕਾਰੀ ਆਇਰਨ ਡੋਮ ਪ੍ਰਣਾਲੀ ਦੇ ਤਜਰਬੇ ਦਾ ਅਧਿਐਨ ਕਰ ਰਹੇ ਹਨ, ਜਦਕਿ ਦੇਸੀ ਹਵਾਈ ਰੱਖਿਆ ਪ੍ਰਣਾਲੀਆਂ ’ਤੇ ਵੀ ਕੰਮ ਜਾਰੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.