ਤਾਜਾ ਖਬਰਾਂ
ਹਰਿਆਣਾ ਸਿਵਲ ਸਕੱਤਰੇਤ ਦੀ ਇਮਾਰਤ ਅੱਜ ਉਸ ਵੇਲੇ ਮਾਤਮ ਵਿੱਚ ਡੁੱਬ ਗਈ, ਜਦੋਂ ਇੱਕ ਉੱਚ ਅਧਿਕਾਰੀ ਦੇ ਨਿੱਜੀ ਸਕੱਤਰ ਨੇ ਛੱਤ ਤੋਂ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੀ ਪਛਾਣ ਗਣੇਸ਼ ਦਾਸ ਅਰੋੜਾ ਵਜੋਂ ਹੋਈ ਹੈ, ਜੋ ਕਿ ਆਈਏਐਸ (IAS) ਅਧਿਕਾਰੀ ਹਿਤੇਸ਼ ਮੀਣਾ ਦੇ ਵਿਸ਼ੇਸ਼ ਸੀਨੀਅਰ ਸਕੱਤਰ ਵਜੋਂ ਤੈਨਾਤ ਸਨ। ਇਸ ਘਟਨਾ ਨੇ ਸਕੱਤਰੇਤ ਦੀ ਸੁਰੱਖਿਆ ਅਤੇ ਮੁਲਾਜ਼ਮਾਂ ਦੇ ਮਾਨਸਿਕ ਤਣਾਅ 'ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਪੋਸਟਿੰਗ ਨੂੰ ਲੈ ਕੇ ਪਰੇਸ਼ਾਨ ਸੀ ਮ੍ਰਿਤਕ
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਗਣੇਸ਼ ਦਾਸ ਅਰੋੜਾ ਆਪਣੀ ਮੌਜੂਦਾ ਇੰਟਰਨਲ ਪੋਸਟਿੰਗ ਤੋਂ ਨਾਖ਼ੁਸ਼ ਚੱਲ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਉਹ ਮਾਨਸਿਕ ਤਣਾਅ ਦੇ ਦੌਰ ਵਿੱਚੋਂ ਗੁਜ਼ਰ ਰਹੇ ਸਨ। ਹੈਰਾਨੀਜਨਕ ਤੱਥ ਇਹ ਹੈ ਕਿ ਉਨ੍ਹਾਂ ਨੇ ਲਗਭਗ 15 ਦਿਨ ਪਹਿਲਾਂ ਵੀ ਸਕੱਤਰੇਤ ਦੀ ਛੱਤ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਵੀ ਲਿਆ ਸੀ। ਪਰ ਅਫ਼ਸੋਸ ਕਿ ਇਸ ਵਾਰ ਉਨ੍ਹਾਂ ਨੇ ਇਹ ਖ਼ੌਫ਼ਨਾਕ ਕਦਮ ਚੁੱਕ ਕੇ ਸਭ ਨੂੰ ਹਿਲਾ ਕੇ ਰੱਖ ਦਿੱਤਾ।
ਸੇਵਾਮੁਕਤੀ ਦੇ ਬਿਲਕੁਲ ਨਜ਼ਦੀਕ ਸੀ ਅਰੋੜਾ
ਪਰਿਵਾਰਕ ਪਿਛੋਕੜ ਦੀ ਗੱਲ ਕਰੀਏ ਤਾਂ ਗਣੇਸ਼ ਅਰੋੜਾ ਇਸੇ ਸਾਲ ਅਕਤੂਬਰ ਮਹੀਨੇ ਵਿੱਚ ਆਪਣੀ ਸਰਕਾਰੀ ਸੇਵਾ ਤੋਂ ਸੇਵਾਮੁਕਤ (Retire) ਹੋਣ ਵਾਲੇ ਸਨ। ਉਨ੍ਹਾਂ ਦੀ ਪਤਨੀ ਵੀ ਰਾਜਪਾ6ਲ ਭਵਨ ਵਿੱਚ ਤੈਨਾਤ ਹੈ। ਹਾਲਾਂਕਿ, ਇਸ ਮੰਦਭਾਗੀ ਘਟਨਾ ਤੋਂ ਬਾਅਦ ਪਰਿਵਾਰ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ।
ਪੁਲਿਸ ਜਾਂਚ ਅਤੇ ਸੁਰੱਖਿਆ 'ਤੇ ਸਵਾਲ
ਘਟਨਾ ਦੀ ਸੂਚਨਾ ਮਿਲਦੇ ਹੀ ਚੰਡੀਗੜ੍ਹ ਪੁਲਿਸ ਅਤੇ ਫੋਰੈਂਸਿਕ ਟੀਮਾਂ ਮੌਕੇ 'ਤੇ ਪਹੁੰਚ ਗਈਆਂ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਜੇਕਰ ਉਕਤ ਮੁਲਾਜ਼ਮ ਨੇ ਪਹਿਲਾਂ ਵੀ ਅਜਿਹੀ ਕੋਸ਼ਿਸ਼ ਕੀਤੀ ਸੀ, ਤਾਂ ਉਸ 'ਤੇ ਨਜ਼ਰ ਕਿਉਂ ਨਹੀਂ ਰੱਖੀ ਗਈ? ਸਕੱਤਰੇਤ ਵਰਗੇ ਹਾਈ-ਸੁਰੱਖਿਆ ਵਾਲੇ ਖੇਤਰ ਵਿੱਚ ਅਜਿਹੀ ਘਟਨਾ ਦਾ ਵਾਪਰਨਾ ਪ੍ਰਸ਼ਾਸਨ ਲਈ ਚਿੰਤਾ ਦਾ ਵਿਸ਼ਾ ਹੈ।
Get all latest content delivered to your email a few times a month.