IMG-LOGO
ਹੋਮ ਪੰਜਾਬ: CGC University Mohali ’ਚ India Knockout Nights ਦੀ ਪ੍ਰੈਸ ਕਾਨਫਰੰਸ,...

CGC University Mohali ’ਚ India Knockout Nights ਦੀ ਪ੍ਰੈਸ ਕਾਨਫਰੰਸ, ਭਾਰਤੀ ਬਾਕਸਿੰਗ ਲਈ ਨਵੀਂ ਸ਼ੁਰੂਆਤ

Admin User - Feb 24, 2026 08:35 PM
IMG

ਸੀਜੀਸੀ ਯੂਨੀਵਰਸਿਟੀ, ਮੁਹਾਲੀ ਵਿੱਚ ‘ਇੰਡੀਆ ਨਾਕਆਉਟ ਨਾਈਟਸ’ ਚੈਂਪੀਅਨਸ਼ਿਪ ਨੂੰ ਲੈ ਕੇ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਖੇਡ ਜਗਤ ਅਤੇ ਮੀਡੀਆ ਦੀ ਵੱਡੀ ਹਾਜ਼ਰੀ ਰਹੀ। ਇਹ ਚੈਂਪੀਅਨਸ਼ਿਪ ਭਾਰਤ ਵਿੱਚ ਪ੍ਰੋਫੈਸ਼ਨਲ ਬਾਕਸਿੰਗ ਨੂੰ ਮਜ਼ਬੂਤ ਢਾਂਚਾ ਦੇਣ ਵੱਲ ਇੱਕ ਮਹੱਤਵਪੂਰਨ ਕਦਮ ਮੰਨੀ ਜਾ ਰਹੀ ਹੈ ਅਤੇ ਇਸ ਰਾਹੀਂ ਨਵੇਂ ਤੇ ਉਭਰਦੇ ਖਿਡਾਰੀਆਂ ਨੂੰ ਅੰਤਰਰਾਸ਼ਟਰੀ ਮੰਚ ਤੱਕ ਪਹੁੰਚਣ ਦਾ ਮੌਕਾ ਮਿਲੇਗਾ।

ਇਸ ਮੌਕੇ ਪ੍ਰਸਿੱਧ ਭਾਰਤੀ ਬਾਕਸਰ Neeraj Goyat ਨੇ ਕਿਹਾ ਕਿ ਇਸ ਪਹਿਲ ਦਾ ਮਕਸਦ ਦੇਸ਼ ਦੇ ਬਾਕਸਰਾਂ ਲਈ ਪ੍ਰੋਫੈਸ਼ਨਲ ਲੀਗ ਦਾ ਮਜ਼ਬੂਤ ਪਲੇਟਫਾਰਮ ਤਿਆਰ ਕਰਨਾ ਹੈ। ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਇਹ ਚੈਂਪੀਅਨਸ਼ਿਪ ਭਾਰਤੀ ਬਾਕਸਿੰਗ ਦੇ ਮਿਆਰ ਨੂੰ ਉੱਚਾ ਚੁੱਕਣ ਵਿੱਚ ਅਹਿਮ ਭੂਮਿਕਾ ਨਿਭਾਏਗੀ।

ਪ੍ਰੈਸ ਕਾਨਫਰੰਸ ਦੌਰਾਨ ਚੈਂਪੀਅਨਸ਼ਿਪ ਵਿੱਚ ਭਾਗ ਲੈਣ ਵਾਲੇ ਕਈ ਬਾਕਸਰਾਂ ਦੀ ਅਧਿਕਾਰਿਕ ਤੌਰ ’ਤੇ ਪਹਿਚਾਣ ਕਰਵਾਈ ਗਈ ਅਤੇ ਉਨ੍ਹਾਂ ਨੇ ਆਪਣੇ ਆਉਣ ਵਾਲੇ ਮੁਕਾਬਲਿਆਂ ਲਈ ਤਿਆਰੀ ਅਤੇ ਉਤਸ਼ਾਹ ਪ੍ਰਗਟ ਕੀਤਾ। ਪ੍ਰਬੰਧਕਾਂ ਵੱਲੋਂ ਟੂਰਨਾਮੈਂਟ ਦੇ ਫਾਰਮੈਟ, ਮੁਕਾਬਲਿਆਂ ਦੀ ਯੋਜਨਾ ਅਤੇ ਭਵਿੱਖੀ ਸ਼ਡਿਊਲ ਬਾਰੇ ਵੀ ਜਾਣਕਾਰੀ ਦਿੱਤੀ ਗਈ।

ਇਸ ਇਵੈਂਟ ਦੀ ਮੇਜ਼ਬਾਨੀ ਕਰਕੇ ਸੀਜੀਸੀ ਯੂਨੀਵਰਸਿਟੀ ਨੇ ਦੁਬਾਰਾ ਇਹ ਦਰਸਾਇਆ ਕਿ ਉਹ ਰਾਸ਼ਟਰੀ ਪੱਧਰ ਦੇ ਖੇਡ ਸਮਾਗਮਾਂ ਲਈ ਇੱਕ ਮਹੱਤਵਪੂਰਨ ਕੇਂਦਰ ਵਜੋਂ ਉਭਰ ਰਹੀ ਹੈ। ਹੁਣ ਸਾਰੇ ਦੀ ਨਜ਼ਰ ਆਉਣ ਵਾਲੇ ਮੁਕਾਬਲਿਆਂ ’ਤੇ ਹੈ, ਜਿੱਥੇ ਰਿੰਗ ਵਿੱਚ ਜੋਸ਼, ਤਕਨੀਕ ਅਤੇ ਜਜ਼ਬੇ ਦਾ ਰੋਮਾਂਚਕ ਮੇਲ ਵੇਖਣ ਨੂੰ ਮਿਲੇਗਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.