IMG-LOGO
ਹੋਮ ਪੰਜਾਬ: ਮੋਗਾ–ਸੰਗਰੂਰ ਰੂਟ ‘ਤੇ ਪੀਆਰਟੀਸੀ ਬੱਸ ਲੁੱਟ: ਹਥਿਆਰਬੰਦ ਬਦਮਾਸ਼ਾਂ ਵੱਲੋਂ ਡਰਾਈਵਰ-ਕੰਡਕਟਰ...

ਮੋਗਾ–ਸੰਗਰੂਰ ਰੂਟ ‘ਤੇ ਪੀਆਰਟੀਸੀ ਬੱਸ ਲੁੱਟ: ਹਥਿਆਰਬੰਦ ਬਦਮਾਸ਼ਾਂ ਵੱਲੋਂ ਡਰਾਈਵਰ-ਕੰਡਕਟਰ ‘ਤੇ ਹਮਲਾ, ਨਕਦੀ ਲੁੱਟ ਕੇ ਸਕਾਰਪੀਓ ਸਵਾਰ ਫਰਾਰ

Admin User - Feb 23, 2026 09:12 PM
IMG

ਸੋਮਵਾਰ ਦੁਪਹਿਰ ਮੋਗਾ–ਬਰਨਾਲਾ ਕੌਮੀ ਮਾਰਗ ‘ਤੇ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਮੋਗਾ ਤੋਂ ਸੰਗਰੂਰ ਜਾ ਰਹੀ ਪੀਆਰਟੀਸੀ ਬੱਸ ਨੂੰ ਸਕਾਰਪੀਓ ਵਿੱਚ ਆਏ ਕੁਝ ਬਦਮਾਸ਼ਾਂ ਨੇ ਨਿਸ਼ਾਨਾ ਬਣਾ ਲਿਆ। ਬੱਸ ਪਿੰਡ ਡਾਲਾ ਨੇੜੇ ਪਹੁੰਚੀ ਤਾਂ ਦੋਸ਼ੀਆਂ ਨੇ ਸਵਾਰੀਆਂ ਚੜ੍ਹਾਉਣ ਦਾ ਨਾਟਕ ਕਰਕੇ ਬੱਸ ਰੁਕਵਾਈ ਅਤੇ ਤੁਰੰਤ ਹੀ ਡਰਾਈਵਰ ਅਤੇ ਕੰਡਕਟਰ ‘ਤੇ ਹਮਲਾ ਕਰ ਦਿੱਤਾ।

ਹਮਲਾਵਰਾਂ ਨੇ ਬੱਸ ਵਿੱਚ ਦਾਖ਼ਲ ਹੋ ਕੇ ਕਰਮਚਾਰੀਆਂ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ, ਜਿਸ ਦੌਰਾਨ ਕੰਡਕਟਰ ਦੇ ਸਿਰ ‘ਤੇ ਗੰਭੀਰ ਸੱਟਾਂ ਲੱਗੀਆਂ ਅਤੇ ਉਸਦੀ ਪੱਗ ਵੀ ਉਤਰ ਗਈ। ਇਸ ਤੋਂ ਬਾਅਦ ਉਹ ਨਕਦੀ ਨਾਲ ਭਰਿਆ ਬੈਗ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ। ਬੱਸ ਵਿੱਚ ਲਗਭਗ 50 ਯਾਤਰੀ ਮੌਜੂਦ ਸਨ, ਪਰ ਉਨ੍ਹਾਂ ਦਾ ਸਮਾਨ ਸੁਰੱਖਿਅਤ ਰਿਹਾ।

ਘਟਨਾ ਕਾਰਨ ਕੁਝ ਸਮੇਂ ਲਈ ਰਾਸ਼ਟਰੀ ਮਾਰਗ ‘ਤੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਯਾਤਰੀਆਂ ਨੇ ਦੱਸਿਆ ਕਿ ਵਾਰਦਾਤ ਇੰਨੀ ਅਚਾਨਕ ਹੋਈ ਕਿ ਲੋਕਾਂ ਵਿੱਚ ਡਰ ਫੈਲ ਗਿਆ ਅਤੇ ਸੁਰੱਖਿਆ ਬਾਰੇ ਚਿੰਤਾ ਵਧ ਗਈ।

ਸੂਚਨਾ ਮਿਲਣ ‘ਤੇ ਪੁਲਿਸ ਤੁਰੰਤ ਮੌਕੇ ‘ਤੇ ਪਹੁੰਚੀ। ਪੰਜਾਬ ਪੁਲਿਸ ਦੇ ਅਧਿਕਾਰੀਆਂ ਮੁਤਾਬਕ ਸ਼ਾਮ ਕਰੀਬ 4 ਵਜੇ 112 ‘ਤੇ ਕਾਲ ਆਉਣ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਗਈ। ਸ਼ੱਕੀ ਲੋਕਾਂ ਦੀ ਪਛਾਣ ਲਈ ਛਾਪੇਮਾਰੀ ਕੀਤੀ ਗਈ ਹੈ, ਪਰ ਫਿਲਹਾਲ ਦੋਸ਼ੀ ਹੱਥ ਨਹੀਂ ਆਏ ਅਤੇ ਤਫਤੀਸ਼ ਜਾਰੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.