IMG-LOGO
ਹੋਮ ਰਾਸ਼ਟਰੀ: ਦਿੱਲੀ 'ਚ ਰਿਸ਼ਤੇ ਤਾਰ-ਤਾਰ: ਭਾਣਜੇ ਨੇ ਮਾਮੀ ਅਤੇ 6 ਸਾਲਾ...

ਦਿੱਲੀ 'ਚ ਰਿਸ਼ਤੇ ਤਾਰ-ਤਾਰ: ਭਾਣਜੇ ਨੇ ਮਾਮੀ ਅਤੇ 6 ਸਾਲਾ ਭੈਣ ਦਾ ਕੀਤਾ ਕਤਲ, ਬੈੱਡ ਦੇ ਬਾਕਸ 'ਚੋਂ ਮਿਲੀਆਂ ਲਾਸ਼ਾਂ

Admin User - Feb 22, 2026 02:43 PM
IMG

ਦਿੱਲੀ ਦੇ ਸਰਿਤਾ ਵਿਹਾਰ ਇਲਾਕੇ ਵਿੱਚ ਇੱਕ ਦਿਲ ਕੰਬਾਊ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਇੱਕ ਨੌਜਵਾਨ ਨੇ ਆਪਣੀ ਮਾਮੀ ਅਤੇ 6 ਸਾਲਾ ਚਚੇਰੀ ਭੈਣ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮੁਲਜ਼ਮ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਿਆ। ਘਟਨਾ ਦਾ ਖੁਲਾਸਾ ਉਦੋਂ ਹੋਇਆ ਜਦੋਂ ਮ੍ਰਿਤਕਾ ਦਾ ਪਤੀ ਡਿਊਟੀ ਤੋਂ ਘਰ ਵਾਪਸ ਪਰਤਿਆ ਅਤੇ ਉਸ ਨੇ ਆਪਣੀ ਪਤਨੀ ਤੇ ਧੀ ਦੀਆਂ ਲਾਸ਼ਾਂ ਬੈੱਡ ਦੇ ਬਾਕਸ (ਸਟੋਰੇਜ) ਵਿੱਚ ਪਈਆਂ ਦੇਖੀਆਂ।


ਦੱਖਣੀ-ਪੂਰਬੀ ਦਿੱਲੀ ਦੇ ਡੀਸੀਪੀ ਡਾ. ਹੇਮੰਤ ਤਿਵਾਰੀ ਨੇ ਦੱਸਿਆ ਕਿ 20 ਫਰਵਰੀ, 2026 ਦੀ ਰਾਤ ਲਗਭਗ 10:30 ਵਜੇ ਸਰਿਤਾ ਵਿਹਾਰ ਥਾਣੇ ਨੂੰ ਭੀਮ ਕਾਲੋਨੀ, ਆਲੀ ਵਿਹਾਰ ਸਥਿਤ ਇੱਕ ਘਰ ਵਿੱਚ ਦੋ ਲਾਸ਼ਾਂ ਮਿਲਣ ਦੀ ਸੂਚਨਾ ਮਿਲੀ ਸੀ। ਸੂਚਨਾ ਮਿਲਦੇ ਹੀ ਐਸਐਚਓ ਸਣੇ ਭਾਰੀ ਪੁਲਿਸ ਫੋਰਸ ਮੌਕੇ 'ਤੇ ਪਹੁੰਚ ਗਈ।


ਪੁਲਿਸ ਨੂੰ ਘਟਨਾ ਸਥਾਨ 'ਤੇ ਇੱਕ ਅੱਧਖੜ ਉਮਰ ਦੀ ਮਹਿਲਾ ਅਤੇ ਇੱਕ ਬੱਚੀ ਦੀਆਂ ਲਾਸ਼ਾਂ ਬੈੱਡ ਦੇ ਬਾਕਸ ਵਿੱਚ ਛੁਪਾਈਆਂ ਹੋਈਆਂ ਮਿਲੀਆਂ। ਦੋਵਾਂ ਨੂੰ ਤੁਰੰਤ ਏਮਜ਼ (AIIMS) ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਕ੍ਰਾਈਮ ਅਤੇ ਐਫਐਸਐਲ (FSL) ਟੀਮਾਂ ਨੇ ਮੌਕੇ ਤੋਂ ਸਬੂਤ ਇਕੱਠੇ ਕਰ ਲਏ ਹਨ।


ਮੁੱਢਲੀ ਜਾਂਚ ਦੇ ਆਧਾਰ 'ਤੇ ਪੁਲਿਸ ਨੇ ਉਸੇ ਇਮਾਰਤ ਵਿੱਚ ਰਹਿਣ ਵਾਲੇ 35 ਸਾਲਾ ਅਕਾਊਂਟੈਂਟ ਦੀਨ ਦਿਆਲ ਨੂੰ ਮੁੱਖ ਸ਼ੱਕੀ ਵਜੋਂ ਨਾਮਜ਼ਦ ਕੀਤਾ ਹੈ। ਪੁਲਿਸ ਨੇ ਭਾਰਤੀ ਨਿਆ ਸੰਹਿਤਾ (BNS) ਦੀ ਧਾਰਾ 103(1) ਤਹਿਤ ਕਤਲ ਦਾ ਕੇਸ ਦਰਜ ਕਰ ਲਿਆ ਹੈ ਅਤੇ ਮੁਲਜ਼ਮ ਨੂੰ ਫੜਨ ਲਈ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ।


ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸਹਿਮ ਦਾ ਮਾਹੌਲ ਹੈ। ਗੁਆਂਢੀ ਮੁਕੇਸ਼ ਕਾਮਤ ਅਨੁਸਾਰ, ਮ੍ਰਿਤਕਾ ਦੇ ਪਤੀ ਨੇ ਹੀ ਸਭ ਤੋਂ ਪਹਿਲਾਂ ਚੀਕ-ਚਿਹਾਰਾ ਪਾਇਆ ਅਤੇ ਸਭ ਨੂੰ ਘਟਨਾ ਬਾਰੇ ਦੱਸਿਆ। ਪਤਾ ਲੱਗਾ ਹੈ ਕਿ ਮਾਮੀ ਅਤੇ ਭਾਣਜੇ ਵਿਚਕਾਰ ਅਕਸਰ ਝਗੜਾ ਰਹਿੰਦਾ ਸੀ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਸੇ ਰੰਜਿਸ਼ ਕਾਰਨ ਭਾਣਜੇ ਨੇ ਆਪਣੀ ਮਾਮੀ ਅਤੇ ਮਾਸੂਮ ਬੱਚੀ ਦੀ ਜਾਨ ਲੈ ਲਈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.