ਤਾਜਾ ਖਬਰਾਂ
ਸ੍ਰੀ ਅਨੰਦਪੁਰ ਸਾਹਿਬ, 19 ਫਰਵਰੀ-
ਚੋਵੇਸ਼ ਲਟਾਵਾ
ਪੰਜਾਬ ਤੋਂ ਹਿਮਾਚਲ ਪ੍ਰਦੇਸ਼ ’ਚ ਦਾਖ਼ਲ ਹੋਣ ਵਾਲ਼ੀ ਫੀਸ ਮੁੜ ਵਿਵਾਦਾਂ ਵਿੱਚ ਹੋ ਗਈ ਹੈ। ਹਿਮਾਚਲ ਪ੍ਰਦੇਸ਼ ਸਰਕਾਰ ਨੇ ਅੱਜ ਨੋਟੀਫਿਕੇਸ਼ਨ ਜਾਰੀ ਕਰ ਕੇ ਸੂਬੇ ਵਿੱਚ ਦਾਖ਼ਲ ਹੋਣ ਵਾਲੇ ਵਾਹਨਾਂ ਦੀ ਐਂਟਰੀ ਫ਼ੀਸ ਵਿੱਚ ਭਾਰੀ ਵਾਧਾ ਕਰ ਦਿੱਤਾ ਹੈ।
ਹਿਮਾਚਲ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਹੁਣ ਰਾਜ ਵਿੱਚ ਦਾਖ਼ਲ ਹੋਣ ਵਾਲੀ ਪੰਜ ਸੀਟਰ ਕਾਰ 130 ਰੁਪਏ, ਇਨੋਵਾ, ਜੀਪ, ਥਾਰ ਅਤੇ ਵੈਨ 170, ਮਿੰਨੀ ਬੱਸ, ਟੈਂਪੂ ਤੇ ਹੋਰ ਵਾਹਨ 320, ਬੱਸ, ਟਰੱਕ 570, ਵੱਧ ਭਾਰ ਢੋਹਣ ਵਾਲੇ ਟਰੱਕ, ਟਿੱਪਰ ਤੇ ਹੈਵੀ ਟਰਾਲੇ ਕ੍ਰਮਵਾਰ 600, 800 ਅਤੇ 900 ਰੁਪਏ ਐਂਟਰੀ ਫੀਸ ਦੇਣਗੇ। ਨੰਗਲ ਅਤੇ ਆਸ ਪਾਸ ਦੇ ਪਿੰਡ, ਜਿਨ੍ਹਾਂ ਦੀਆਂ ਰਿਸ਼ਤੇਦਾਰੀਆਂ ਹਿਮਾਚਲ ਪ੍ਰਦੇਸ਼ ਦੇ ਪਿੰਡਾਂ ਵਿੱਚ ਹਨ, ਨੂੰ ਵੱਧ ਪ੍ਰੇਸ਼ਾਨੀ ਝੱਲਣੀ ਪਵੇਗੀ। ਨਵੇਂ ਰੇਟ 1 ਅਪ੍ਰੈਲ ਤੋਂ ਚਾਲੂ ਹੋਣਗੇ ।
ਇੱਥੇ ਦੱਸਣਾ ਬਣਦਾ ਹੈ ਕਿ ਹਿਮਾਚਲ ਵਿੱਚ ਦਾਖ਼ਲ ਹੋਣ ਸਮੇਂ ਬਾਕੀ ਸੂਬਿਆਂ ਵਿੱਚਓ ਆ ਰਹੀਆ ਗੱਡਿਆ ਮਲਕਾ ਤੇ ਬੋਜ ਪਵੇਗਾ ਤਾਂ ਇਹ ਬੋਜ ਹਿਮਾਚਲ ਦੀਆਂ ਗੱਡੀਆਂ ਤੋਂ ਵੀ ਪੰਜਾਬ ਵਿੱਚ ਆਉਣ ਵਾਲੀਆ ਤੋ ਟੋਲ ਫ਼ੀਸ ਵਸੂਲਣੀ ਚਾਹੀਦੀ ਹੈ ।
Get all latest content delivered to your email a few times a month.