IMG-LOGO
ਹੋਮ ਪੰਜਾਬ: ਖੰਨਾ ਪੁਲਿਸ ਦੀ ਵੱਡੀ ਕਾਰਵਾਈ: ਰੁਪਿੰਦਰ ਗਾਂਧੀ ਦੇ ਕਰੀਬੀ ਜਗਪਾਲ...

ਖੰਨਾ ਪੁਲਿਸ ਦੀ ਵੱਡੀ ਕਾਰਵਾਈ: ਰੁਪਿੰਦਰ ਗਾਂਧੀ ਦੇ ਕਰੀਬੀ ਜਗਪਾਲ ਜੋਗੀ ਸਮੇਤ ਗਿਰੋਹ ਬੇਨਕਾਬ, ਹੈਰੋਇਨ ਤੇ ਅਸਲਾ ਬਰਾਮਦ

Admin User - Feb 17, 2026 08:48 PM
IMG

ਸੂਬੇ ਵਿੱਚ ਨਸ਼ਾ ਤਸਕਰੀ ਅਤੇ ਗੈਂਗਸਟਰਵਾਦ ਨੂੰ ਕਾਬੂ ਕਰਨ ਲਈ ਚੱਲ ਰਹੀ ਮੁਹਿੰਮ ਦੌਰਾਨ ਪੰਜਾਬ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਖੰਨਾ ਪੁਲਿਸ ਨੇ ਇੱਕ ਸਰਗਰਮ ਡਰੱਗ ਨੈੱਟਵਰਕ ਨੂੰ ਤੋੜਦੇ ਹੋਏ ਨਾਮੀ ਅਪਰਾਧੀ ਜਗਪਾਲ ਸਿੰਘ ਉਰਫ ਜੋਗੀ ਨੂੰ ਗ੍ਰਿਫਤਾਰ ਕੀਤਾ। ਉਹ ਗੈਂਗਸਟਰ ਰੁਪਿੰਦਰ ਗਾਂਧੀ ਦਾ ਕਰੀਬੀ ਮੰਨਿਆ ਜਾਂਦਾ ਹੈ ਅਤੇ ਲੰਮੇ ਸਮੇਂ ਤੋਂ ਪਿੰਡਾਂ ਵਿੱਚ ਹੈਰੋਇਨ ਦੀ ਸਪਲਾਈ ਕਰ ਰਿਹਾ ਸੀ।

ਇਹ ਕਾਰਵਾਈ ਐਸਐਸਪੀ ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ਹੇਠ ਥਾਣਾ ਸਦਰ ਖੰਨਾ ਦੀ ਟੀਮ ਵੱਲੋਂ ਪਿੰਡ ਦਹੇੜੂ ਵਿੱਚ ਕੀਤੀ ਗਈ। ਪੁਲਿਸ ਨੂੰ ਪਹਿਲਾਂ ਤੋਂ ਦਰਜ ਕੇਸ ਦੀ ਜਾਂਚ ਦੌਰਾਨ ਜੋਗੀ ਦੀ ਭੂਮਿਕਾ ਬਾਰੇ ਠੋਸ ਜਾਣਕਾਰੀ ਮਿਲੀ ਸੀ, ਜਿਸ ਦੇ ਆਧਾਰ ’ਤੇ ਛਾਪਾ ਮਾਰ ਕੇ ਉਸਨੂੰ ਕਾਬੂ ਕੀਤਾ ਗਿਆ। ਇਸ ਮਾਮਲੇ ਵਿੱਚ ਪਹਿਲਾਂ ਹੀ ਦੋ ਹੋਰ ਦੋਸ਼ੀ ਹੈਰੋਇਨ ਸਮੇਤ ਗ੍ਰਿਫਤਾਰ ਹੋ ਚੁੱਕੇ ਸਨ।

ਪੁਲਿਸ ਤਫਤੀਸ਼ ਤੋਂ ਸਾਹਮਣੇ ਆਇਆ ਕਿ ਇਹ ਗਿਰੋਹ ਨੌਜਵਾਨਾਂ ਨੂੰ ਨਸ਼ੇ ਵੱਲ ਧੱਕਣ ਲਈ ਪਿੰਡ ਪੱਧਰ ’ਤੇ ਜਾਲ ਬੁਣ ਕੇ ਕੰਮ ਕਰ ਰਿਹਾ ਸੀ। ਜੋਗੀ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਇਸ ਧੰਦੇ ਵਿੱਚ ਜੋੜ ਰੱਖਿਆ ਸੀ, ਜਿਸ ਨਾਲ ਉਸਦੀ ਸਪਲਾਈ ਲਾਈਨ ਲੰਮੇ ਸਮੇਂ ਤੱਕ ਸਰਗਰਮ ਰਹੀ।

ਛਾਪੇਮਾਰੀ ਦੌਰਾਨ ਪੁਲਿਸ ਨੇ ਉਸ ਕੋਲੋਂ 47,500 ਰੁਪਏ ਡਰੱਗ ਮਨੀ, ਜਾਅਲੀ ਅਸਲਾ ਲਾਇਸੰਸ, ਨਜਾਇਜ਼ 12 ਬੋਰ ਪੰਪ ਐਕਸ਼ਨ ਰਾਇਫਲ ਅਤੇ ਗੋਲੀ-ਬਾਰੂਦ ਬਰਾਮਦ ਕੀਤਾ। ਪੁੱਛਗਿੱਛ ਵਿੱਚ ਉਸਨੇ ਆਪਣੇ ਸਾਥੀਆਂ ਦੇ ਨਾਮ ਵੀ ਖੁਲਾਸੇ ਕੀਤੇ, ਜਿਸ ’ਤੇ ਤੁਰੰਤ ਕਾਰਵਾਈ ਕਰਦਿਆਂ ਇੱਕ ਹੋਰ ਦੋਸ਼ੀ ਗੁਰਜੀਤ ਸਿੰਘ ਉਰਫ ਗੁਰੀ ਨੂੰ ਵੀ ਗ੍ਰਿਫਤਾਰ ਕਰਕੇ ਉਸ ਕੋਲੋਂ ਹੈਰੋਇਨ ਬਰਾਮਦ ਕੀਤੀ ਗਈ।

ਪੁਲਿਸ ਮੁਤਾਬਕ ਜੋਗੀ ਖ਼ਿਲਾਫ਼ ਪਹਿਲਾਂ ਹੀ 20 ਤੋਂ ਵੱਧ ਗੰਭੀਰ ਮਾਮਲੇ ਦਰਜ ਹਨ। ਗਿਰੋਹ ਦੇ ਬਾਕੀ ਮੈਂਬਰਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀਆਂ ਜਾਰੀ ਹਨ ਅਤੇ ਉਮੀਦ ਹੈ ਕਿ ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.