IMG-LOGO
ਹੋਮ ਰਾਸ਼ਟਰੀ, ਮਨੋਰੰਜਨ, ਬਾਲੀਵੁੱਡ ਦੇ ਦਿੱਗਜ ਲੇਖਕ ਅਤੇ ਸਲਮਾਨ ਖ਼ਾਨ ਦੇ ਪਿਤਾ ਸਲੀਮ...

ਬਾਲੀਵੁੱਡ ਦੇ ਦਿੱਗਜ ਲੇਖਕ ਅਤੇ ਸਲਮਾਨ ਖ਼ਾਨ ਦੇ ਪਿਤਾ ਸਲੀਮ ਖ਼ਾਨ ਹਸਪਤਾਲ ਦਾਖ਼ਲ, ਪੂਰਾ ਪਰਿਵਾਰ ਪਹੁੰਚਿਆ ਲੀਲਾਵਤੀ

Admin User - Feb 17, 2026 02:06 PM
IMG

ਬਾਲੀਵੁੱਡ ਦੇ ਮਸ਼ਹੂਰ ਸਕ੍ਰਿਪਟ ਰਾਈਟਰ ਅਤੇ ਸੁਪਰਸਟਾਰ ਸਲਮਾਨ ਖ਼ਾਨ ਦੇ ਪਿਤਾ ਸਲੀਮ ਖ਼ਾਨ ਦੇ ਬਿਮਾਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਉਨ੍ਹਾਂ ਨੂੰ ਮੁੰਬਈ ਦੇ ਪ੍ਰਸਿੱਧ ਲੀਲਾਵਤੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਹਾਲਾਂਕਿ, ਉਨ੍ਹਾਂ ਨੂੰ ਕਿਸ ਕਾਰਨ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ, ਇਸ ਬਾਰੇ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ, ਪਰ ਪਰਿਵਾਰਕ ਮੈਂਬਰਾਂ ਦਾ ਹਸਪਤਾਲ ਪਹੁੰਚਣਾ ਲਗਾਤਾਰ ਜਾਰੀ ਹੈ।


ਸਲਮਾਨ ਸਣੇ ਪੂਰਾ ਪਰਿਵਾਰ ਹਸਪਤਾਲ ਪਹੁੰਚਿਆ

ਅੱਜ ਮੰਗਲਵਾਰ ਸਵੇਰੇ ਸਲਮਾਨ ਖ਼ਾਨ ਨੂੰ ਭਾਰੀ ਸੁਰੱਖਿਆ ਵਿਚਕਾਰ ਹਸਪਤਾਲ ਤੋਂ ਬਾਹਰ ਨਿਕਲਦੇ ਦੇਖਿਆ ਗਿਆ। ਸਲਮਾਨ ਤੋਂ ਇਲਾਵਾ ਉਨ੍ਹਾਂ ਦੇ ਜੀਜਾ ਅਤੁਲ ਅਗਨੀਹੋਤਰੀ ਅਤੇ ਆਯੂਸ਼ ਸ਼ਰਮਾ ਵੀ ਹਸਪਤਾਲ ਦੇ ਬਾਹਰ ਨਜ਼ਰ ਆਏ। ਸਲੀਮ ਖ਼ਾਨ ਦੀ ਬੇਟੀ ਅਲਵੀਰਾ ਵੀ ਆਪਣੇ ਪਿਤਾ ਦਾ ਹਾਲ-ਚਾਲ ਜਾਣਨ ਲਈ ਹਸਪਤਾਲ ਪਹੁੰਚੀ ਹੈ।


ਪ੍ਰਸ਼ੰਸਕਾਂ ਵਿੱਚ ਚਿੰਤਾ ਦੀ ਲਹਿਰ

ਸਲੀਮ ਖ਼ਾਨ ਦੇ ਹਸਪਤਾਲ ਵਿੱਚ ਹੋਣ ਦੀ ਖ਼ਬਰ ਫੈਲਦਿਆਂ ਹੀ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਚਿੰਤਾ ਜ਼ਾਹਰ ਕਰਨੀ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਖ਼ਾਨ ਪਰਿਵਾਰ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਦੱਸ ਦੇਈਏ ਕਿ ਬੀਤੀ 24 ਨਵੰਬਰ 2025 ਨੂੰ ਹੀ ਸਲੀਮ ਖ਼ਾਨ ਨੇ ਆਪਣਾ 90ਵਾਂ ਜਨਮ ਦਿਨ ਮਨਾਇਆ ਸੀ।


ਸਲੀਮ ਖ਼ਾਨ ਦਾ ਫ਼ਿਲਮੀ ਸਫ਼ਰ ਤੇ ਪਰਿਵਾਰ:


ਇੰਦੌਰ ਵਿੱਚ ਜਨਮੇ ਸਲੀਮ ਖ਼ਾਨ ਨੇ 'ਜ਼ੰਜੀਰ', 'ਸ਼ੋਲੇ' ਅਤੇ 'ਡਾਨ' ਵਰਗੀਆਂ ਕਾਲਜਈ ਫ਼ਿਲਮਾਂ ਦੀਆਂ ਕਹਾਣੀਆਂ ਲਿਖੀਆਂ ਹਨ। ਫ਼ਿਲਮੀ ਦੁਨੀਆ ਵਿੱਚ ਸਲੀਮ-ਜਾਵੇਦ ਦੀ ਜੋੜੀ ਸਭ ਤੋਂ ਹਿੱਟ ਮੰਨੀ ਜਾਂਦੀ ਸੀ, ਜਿੱਥੇ ਸਲੀਮ ਖ਼ਾਨ ਕਹਾਣੀ ਅਤੇ ਕਿਰਦਾਰਾਂ 'ਤੇ ਕੰਮ ਕਰਦੇ ਸਨ।


ਸਲੀਮ ਖ਼ਾਨ ਨੇ ਆਪਣੇ ਪਰਿਵਾਰ ਨੂੰ ਹਮੇਸ਼ਾ ਜੋੜ ਕੇ ਰੱਖਿਆ ਹੈ। ਉਨ੍ਹਾਂ ਨੇ ਦੋ ਵਿਆਹ ਕੀਤੇ (ਸਲਮਾ ਖ਼ਾਨ ਅਤੇ ਹੈਲਨ) ਅਤੇ ਉਹ ਪੰਜ ਬੱਚਿਆਂ (ਸਲਮਾਨ, ਸੋਹੇਲ, ਅਰਬਾਜ਼, ਅਲਵੀਰਾ ਅਤੇ ਅਰਪਿਤਾ) ਦੇ ਪਿਤਾ ਹਨ।


ਪੂਰੀ ਫ਼ਿਲਮ ਇੰਡਸਟਰੀ ਅਤੇ ਪ੍ਰਸ਼ੰਸਕ ਸਲੀਮ ਖ਼ਾਨ ਦੀ ਜਲਦ ਸਿਹਤਯਾਬੀ ਲਈ ਦੁਆਵਾਂ ਕਰ ਰਹੇ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.