IMG-LOGO
ਹੋਮ ਪੰਜਾਬ, ਰਾਸ਼ਟਰੀ, ਅਟਾਰੀ ਬਾਰਡਰ ‘ਤੇ ਰਿਟ੍ਰੀਟ ਸੈਰੇਮਨੀ ਦਾ ਨਵਾਂ ਸਮਾਂ ਲਾਗੂ, ਸੈਲਾਨੀਆਂ...

ਅਟਾਰੀ ਬਾਰਡਰ ‘ਤੇ ਰਿਟ੍ਰੀਟ ਸੈਰੇਮਨੀ ਦਾ ਨਵਾਂ ਸਮਾਂ ਲਾਗੂ, ਸੈਲਾਨੀਆਂ ਲਈ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ

Admin User - Feb 16, 2026 08:58 PM
IMG

ਭਾਰਤ–ਪਾਕਿਸਤਾਨ ਸਰਹੱਦ ‘ਤੇ ਹਰ ਰੋਜ਼ ਹੋਣ ਵਾਲੀ ਦੇਸ਼ਭਗਤੀ ਨਾਲ ਭਰਪੂਰ ਰਿਟ੍ਰੀਟ ਸੈਰੇਮਨੀ ਦੇ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਪ੍ਰੋਟੋਕੋਲ ਅਧਿਕਾਰੀ ਅਰੁਣ ਮਾਹਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਰੇਡ ਦਾ ਸਮਾਂ ਹਮੇਸ਼ਾਂ ਸੂਰਜ ਡੁੱਬਣ ਦੇ ਸਮੇਂ ਦੇ ਅਨੁਸਾਰ ਨਿਰਧਾਰਤ ਕੀਤਾ ਜਾਂਦਾ ਹੈ, ਇਸ ਲਈ ਮੌਸਮ ਦੇ ਨਾਲ ਇਹ ਬਦਲਦਾ ਰਹਿੰਦਾ ਹੈ।

ਉਨ੍ਹਾਂ ਮੁਤਾਬਕ, ਪਹਿਲਾਂ ਇਹ ਸਮਾਰੋਹ ਸ਼ਾਮ ਕਰੀਬ 4:30 ਵਜੇ ਤੋਂ 5 ਵਜੇ ਤੱਕ ਕਰਵਾਇਆ ਜਾਂਦਾ ਸੀ, ਪਰ ਹੁਣ 16 ਫਰਵਰੀ 2026 ਤੋਂ ਨਵਾਂ ਸ਼ਡਿਊਲ ਲਾਗੂ ਹੋ ਗਿਆ ਹੈ। ਨਵੇਂ ਸਮੇਂ ਅਨੁਸਾਰ ਰਿਟ੍ਰੀਟ ਪਰੇਡ ਸ਼ਾਮ 5 ਵਜੇ ਸ਼ੁਰੂ ਹੋ ਕੇ 5:30 ਵਜੇ ਤੱਕ ਜਾਰੀ ਰਹੇਗੀ। ਇਹ ਫੈਸਲਾ ਦਿਨ ਦੀ ਰੌਸ਼ਨੀ ਅਤੇ ਮੌਸਮੀ ਹਾਲਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ ਤਾਂ ਜੋ ਸਮਾਰੋਹ ਸੁਚੱਜੇ ਅਤੇ ਸੁਰੱਖਿਅਤ ਢੰਗ ਨਾਲ ਕਰਵਾਇਆ ਜਾ ਸਕੇ।

ਅਧਿਕਾਰੀ ਨੇ ਦੇਸ਼ ਅਤੇ ਵਿਦੇਸ਼ ਤੋਂ ਆਉਣ ਵਾਲੇ ਦਰਸ਼ਕਾਂ ਨੂੰ ਅਪੀਲ ਕੀਤੀ ਕਿ ਜੋ ਵੀ ਇਹ ਸਮਾਰੋਹ ਵੇਖਣ ਆਉਣਾ ਚਾਹੁੰਦੇ ਹਨ, ਉਹ ਦੁਪਹਿਰ ਕਰੀਬ 3 ਵਜੇ ਤੱਕ ਬਾਰਡਰ ‘ਤੇ ਪਹੁੰਚ ਜਾਣ। ਇਸ ਨਾਲ ਦਾਖ਼ਲੇ, ਸੁਰੱਖਿਆ ਜਾਂ ਬੈਠਕ ਸੰਬੰਧੀ ਕਾਰਵਾਈਆਂ ਆਸਾਨੀ ਨਾਲ ਪੂਰੀਆਂ ਹੋ ਸਕਣਗੀਆਂ ਅਤੇ ਦਰਸ਼ਕਾਂ ਨੂੰ ਕੋਈ ਦਿੱਕਤ ਨਹੀਂ ਆਏਗੀ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਸਮੇਂ ਸਿਰ ਪਹੁੰਚਣ ਨਾਲ ਲੋਕ ਬੀਐਸਐਫ ਅਤੇ ਪਾਕ ਰੇਂਜਰਜ਼ ਵੱਲੋਂ ਕੀਤੀ ਜਾਣ ਵਾਲੀ ਸ਼ਾਨਦਾਰ ਪਰੇਡ ਦਾ ਪੂਰਾ ਆਨੰਦ ਲੈ ਸਕਣਗੇ। ਪਰਿਵਾਰਾਂ ਅਤੇ ਸੈਲਾਨੀਆਂ ਲਈ ਇਹ ਸਮਾਰੋਹ ਇਕ ਯਾਦਗਾਰ ਅਤੇ ਜਜ਼ਬਾਤੀ ਤਜਰਬਾ ਹੁੰਦਾ ਹੈ।

ਅੰਤ ਵਿੱਚ ਪ੍ਰਸ਼ਾਸਨ ਵੱਲੋਂ ਦਰਸ਼ਕਾਂ ਨੂੰ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਅਤੇ ਪ੍ਰਬੰਧਕ ਟੀਮ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ ਹੈ, ਤਾਂ ਜੋ ਭਾਰਤ ਅਤੇ ਪਾਕਿਸਤਾਨ ਦਰਮਿਆਨ ਹੋਣ ਵਾਲਾ ਇਹ ਪ੍ਰਤੀਕਾਤਮਕ ਸਮਾਰੋਹ ਸ਼ਾਨ ਨਾਲ ਸੰਪੰਨ ਹੋ ਸਕੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.